ਬਹੁਤ ਸਾਰੇ ਲੋਕ Google Pay ਦਾ ਇਸਤੇਮਾਲ ਕਰਦੇ ਹੋਣਗੇ। ਗੂਗਲ ਪੇ ਭਾਰਤ ਵਿਚ ਇਸਤੇਮਾਲ ਹੋਣ ਵਾਲੇ ਟੌਪ ਯੂਪੀਆਈ ਪੇਮੈਂਟ ਵਿਚੋਂ ਇਕ ਹੈ। ਗੂਗਲ ਨੇ ਆਪਣੇ ਸਾਰੇ ਗੂਗਲ ਪੇ ਲਈ ਇਕ ਵੱਡਾ ਅਲਰਟ ਜਾਰੀ ਕੀਤਾ ਹੈ। ਗੂਗਲ ਨੇ ਆਪਣੇ ਯੂਜਰਸ ਨੂੰ ਕਿਹਾ ਹੈ ਕਿ ਗਲਤੀ ਨਾਲ ਵੀ ਆਪਣੇ ਫੋਨ ਵਿਚ ਕੁਝ ਐਪਸ ਨੂੰ ਡਾਊਨਲੋਡ ਨਾ ਕਰਨ। ਗੂਗਲ ਨੇ ਕਿਹਾ ਕਿ ਇਨ੍ਹਾਂ ਐਪਸ ਜ਼ਰੀਏ ਹੈਕਰਸ ਤੁਹਾਡੇ ਫੋਨ ‘ਤੇ ਆਉਣ ਵਾਲੇ ਓਟੀਪੀ ਨੂੰ ਦੇਖ ਸਕਦੇ ਹਨ ਤੇ ਤੁਹਾਡਾ ਬੈਂਕ ਅਕਾਊਂਟ ਖਾਲੀ ਹੋ ਸਕਦਾ ਹੈ।
ਗੂਗਲ ਨੇ ਆਪਣੇ ਯੂਜਰਸ ਨੂੰ ਸਕ੍ਰੀਨ ਸ਼ੇਅਰਿੰਗ ਐਪ ਨੂੰ ਡਾਊਨਲੋਡ ਕਰਨ ਤੋਂ ਮਨ੍ਹਾ ਕੀਤਾ ਹੈ। ਗੂਗਲ ਨੇ ਕਿਹਾ ਕਿ ਅਜਿਹੇ ਕਿਸੇ ਵੀ ਮੋਬਾਈਲ ਐਪ ਨੂੰ ਡਾਊਨਲੋਡ ਨਾ ਕਰੋ ਜਿਸ ਵਿਚ ਸਕ੍ਰੀਨ ਸ਼ੇਅਰਿੰਗ ਤੇ ਰਿਮੋਟ ਕੰਟਰੋਲ ਦਾ ਆਪਸ਼ਨ ਹੋਵੇ।
ਇਹ ਵੀ ਪੜ੍ਹੋ : ਪਟਿਆਲਾ DC ਨੇ 22 ਨਵੇਂ ਪਟਵਾਰੀ ਫੀਲਡ ‘ਚ ਭੇਜੇ, ਕਿਹਾ-‘ਈਮਾਨਦਾਰੀ ਨਾਲ ਕਰੋ ਕੰਮ ਤੇ ਮਿੱਠਾ ਬੋਲੋ’
ਸਕ੍ਰੀਨ ਸ਼ੇਅਰਿੰਗ ਐਪਸ ਦਾ ਇਸਤੇਮਾਲ ਆਮ ਤੌਰ ‘ਤੇ ਡਿਵਾਈਸ ਨੂੰ ਦੂਰ ਤੋਂ ਠੀਕ ਕਰਨ ਲਈ ਕੀਤਾ ਜਾਂਦਾ ਹੈ ਪਰ ਅੱਜ ਇਸ ਦੀ ਵਰਤੋਂ ਲੋਕਾਂ ਨੂੰ ਦੂਰ ਤੋਂ ਠੱਗਣ ਲਈ ਕੀਤੀ ਜਾ ਰਹੀ ਹੈ। ਇਸ ਸਮੇਂ Screen Share, AnyDesk ਤੇ TeamViewer ਵਰਗੀਆਂ ਐਪਸ ਕਾਫੀ ਮਸ਼ਹੂਰ ਹਨ ਜੋ ਕਿ ਸਕ੍ਰੀਨ ਸ਼ੇਅਰਿੰਗ ਐਪ ਹਨ। ਇਨ੍ਹਾਂ ਐਪਸ ਦੀ ਮਦਦ ਨਾਲ ਕਿਸੇ ਵੀ ਫੋਨ ਦੀ ਸਕ੍ਰੀਨ ਨੂੰ ਦੂਰ ਬੈਠਾ ਕੋਈ ਵੀ ਵਿਅਕਤੀ ਦੇਖ ਸਕਦਾ ਹੈ।
ਇਨ੍ਹਾਂ ਐਪਸ ਦੀ ਮਦਦ ਨਾਲ ਤੁਹਾਡੇ ਫੋਨ ਵਿ ਚਸੇਵ ਕਿਸੇ ਵੀ ਜਾਣਕਾਰੀ ਨੂੰ ਦੇਖਿਆ ਜਾ ਸਕਦਾ ਹੈ। ਓਟੀਪੀ ਵੀ ਦੇਖੇ ਜਾ ਸਕਦੇ ਹਨ ਤੇ ਤੁਹਾਡੇ ਬੈਂਕ ਅਕਾਊਂਟ ਨੂੰ ਖਾਲੀ ਕੀਤਾ ਜਾ ਸਕਦਾ ਹੈ। ਗੂਗਲ ਨੇ ਕਿਹਾ ਕਿ ਜੇਕਰ ਇਨ੍ਹਾਂ ਵਿਚੋਂ ਕੋਈ ਵੀ ਐਪ ਤੁਹਾਡੇ ਫੋਨ ਵਿਚ ਹੈ ਤਾਂ ਉਸ ਨੂੰ ਤੁਰੰਤ ਡਿਲੀਟ ਕਰੋ।
ਵੀਡੀਓ ਲਈ ਕਲਿੱਕ ਕਰੋ : –