ਲੋਕਪ੍ਰਿਯ ਵੀਡੀਓ ਸਟ੍ਰੀਮਿੰਗ ਤੇ ਸ਼ੇਅਰਿੰਗ ਪਲੇਟਫਾਰਮ Youtube ਵੱਲੋਂ ਹੁਣ ਇਕ ਨਵੀਂ ਗੇਮਿੰਗ ਸੇਵਾ Playables ਨਾਂ ਤੋਂ ਲਾਂਚ ਕੀਤੀ ਗਈ ਹੈ। ਇਸ ਫੀਚਰ ਦੇ ਨਾਲ ਪਲੇਟਫਾਰਮ ਦੀ ਕੋਸ਼ਿਸ਼ ਜ਼ਿਆਦਾ ਤੋਂ ਜ਼ਿਆਦਾ ਯੂਜਰਸ ਨੂੰ ਪੇਡ ਪ੍ਰੀਮੀਅਮ ਸਬਸਕ੍ਰਿਪਸ਼ਨ ਪਲਾਨ ‘ਤੇ ਸ਼ਿਫਟ ਕਰਨ ਦੀ ਹੈ। ਨਵੇਂ Playables ਫੀਚਰ ਨੂੰ ਯੂਟਿਊਬ ਐਪ ਤੇ ਵੈੱਬਸਾਈਟ ਦੇ ਇਕ ਹਿੱਸੇ ਵਿਚ ਸ਼ਾਮਲ ਕੀਤਾ ਜਾਵੇਗਾ।ਇਸ ‘ਤੇ ਯੂਜਰਸ ਬਿਨਾਂ ਡਾਊਨਲੋਡ ਕੀਤੇ ਆਰਕਡ ਗੇਮਸ ਖੇਡ ਸਕਣਗੇ।
ਨਵੇਂ ਫੀਚਰ ਜਾਂ ਸੈਕਸ਼ਨ ਨੂੰ ਕੰਪਨੀ ਪ੍ਰੀਮੀਅਮ ਯੂਜਰਸ ਲਈ ਲੈ ਕੇ ਆਈ ਹੈ।ਇਸ ਵਿਚ ਐਂਟਰ ਕਰਨ ਦੇ ਬਾਅਦ ਯੂਜਰਸ ਨੂੰ ਦੋ ਟੈਬਸ-ਹੋਮ ਤੇ ਬ੍ਰਾਊਜ ਦਿਖਣਗੇ। ਹੋਮ ਟੈਬ ਵਿਚ ਯੂਜਰ ਵੱਲੋਂ ਹੁਣੇ ਜਿਹੇ ਖੇਡੇ ਗਏ ਗੇਮਸ ਤੇ ਹੋਰ ਲੋਕਪ੍ਰਿਯ ਗੇਮ ਟਾਈਟਲਸ ਦਿਖਣਗੇ। ਇਸ ਤੋਂ ਇਲਾਵਾ ਬ੍ਰਾਊਜ ਟੈਬ ਵਿਚ ਗੇਮਸ ਦੀ ਵੱਡੀ ਰੇਂਜ ਦੇਖਣ ਨੂੰ ਮਿਲੇਗੀ ਤੇ ਫਿਲਹਾਲ ਸ਼ੁਰੂਆਤ ਵਿਚ ਪ੍ਰੀਮੀਅਮ ਯੂਜਰਸ ਨੂੰ 37 ਵੱਖ-ਵੱਖ ਟਾਈਟਲਸ ਵਿਚੋਂ ਚੁਣਨ ਦਾ ਬਦਲ ਦਿੱਤਾ ਜਾ ਰਿਹਾ ਹੈ।
Playables ਨਾਲ ਜੁੜੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਸਿੱਧੇ ਯੂਟਿਊਬ ਐਪ ਜਾਂ ਫਿਰ ਵੈੱਬਸਾਈਟ ਨਾਲ ਗੇਮਸ ਪਲੇਅ ਕਰਨ ਦਾ ਬਦਲ ਦੇਵੇਗਾ ਤੇ ਯੂਜਰਸ ਨੂੰ ਕਿਸੇ ਤਰ੍ਹਾਂ ਦਾ ਡਾਊਨਲੋਡ ਜਾਂ ਇੰਸਟਾਲੇਸ਼ਨ ਨਹੀਂ ਕਰਨਾ ਹੋਵੇਗਾ। ਇਸ ਤਰ੍ਹਾਂ ਬਿਨਾਂ ਕਿਸੇ ਪ੍ਰਕਿਰਿਆ ਤੋਂ ਲੰਘੇ ਫਟਾਫਟ ਗੇਮਸ ਦਾ ਮਜ਼ਾ ਲਿਆ ਜਾ ਸਕਦਾ ਹੈ। ਫਿਲਹਾਲ Playables ਅਜੇ ਬੀਟਾ ਟੈਸਟਿੰਗ ਫੇਜ ਵਿਚ ਹਨ ਤੇ ਪ੍ਰੀਮੀਅਮ ਸਬਸਕ੍ਰਾਈਬਰਸ ਦੇ ਇਕ ਛੋਟੇ ਗਰੁੱਪ ਨੂੰ ਇਸ ਦਾ ਐਕਸੈਸ ਦਿੱਤਾ ਜਾ ਰਿਹਾ ਹੈ।
ਨਵੀਂ ਗੇਮਿੰਗ ਸੇਵਾ ਵਿਚ ਜੋ ਗੇਮਿੰਗ ਟਾਈਟਲਸ ਸ਼ੁਰੂਆਤ ਵਿਚ ਸ਼ਾਮਲ ਕੀਤੇ ਗਏ। ਉਸ ਦੀ ਲਿਸਟ ਵਿਚ Angry Birds Showdown, Brain Out ਤੇ Daily Solitaire ਵਰਗੇ ਨਾਂ ਹਨ। ਅਗਲੇ ਕੁਝ ਸਮੇਂ ਵਿਚ ਇਸ ਲਿਸਟ ਵਿਚ ਹੋਰ ਵੀ ਟਾਈਟਲਸ ਸ਼ਾਮਲ ਕੀਤੇ ਜਾ ਸਕਦੇ ਹਨ।ਇਸ ਵੱਡੇ ਬਦਲਾਅ ਦੇ ਨਾਲ ਪਲੇਟਫਾਰਮ ਆਪਣੇ ਮੌਜੂਦਾ ਵੀਡੀਓ ਸਟ੍ਰੀਮਿੰਗ ਆਪਸ਼ਨਸ ਤੋਂ ਇਲਾਵਾ ਗੇਮਿੰਗ ਦਾ ਮਜ਼ਾ ਵੀ ਦੇਵੇਗਾ। ਹਾਲਾਂਕਿ ਇਸ ਦਾ ਫਾਇਦਾ ਸਾਰੇ ਯੂਟਿਊਬ ਯੂਜਰਸ ਨੂੰ ਮਿਲਣ ਵਿਚ ਕੁਝ ਹਫਤੇ ਦਾ ਸਮਾਂ ਲੱਗ ਸਕਦਾ ਹੈ।
ਇਹ ਵੀ ਪੜ੍ਹੋ : ਬਠਿੰਡਾ ਪੁਲਿਸ ਨੇ ਕਾਰ ‘ਤੇ ਫਰਜ਼ੀ VIP ਨੰਬਰ ਲਗਾਉਣ ਵਾਲਾ ਪੁਲਿਸ ਮੁਲਾਜ਼ਮ ਕੀਤਾ ਕਾਬੂ
ਯੂਟਿਊਬ ਪਹਿਲਾ ਵੀਡੀਓ ਸਟ੍ਰੀਮਿੰਗ ਪਲੇਟਫਾਰਮ ਨਹੀਂ ਹੈ ਜਿਸ ਵੱਲੋਂ ਸਬਸਕ੍ਰਿਪਸ਼ਨ ਹੋਣ ਵਾਲੇ ਯੂਜਰਸ ਨੂੰ ਗੇਮਿੰਗ ਦਾ ਬਦਲ ਦਿੱਤਾ ਜਾ ਰਿਹਾ ਹੈ।ਇਸ ਤੋਂ ਪਹਿਲਾਂ Netflix ਵੱਲੋਂ ਨਵੰਬਰ 2021 ਵਿਚ ਖੁਦ ਦਾ ਗੇਮ ਆਰਕਡ ਪੇਸ਼ ਕੀਤਾ ਗਿਾ ਸੀ। ਹਾਲਾਂਕਿ ਨੈਟਫਲਿਕਸ ਸਬਸਕ੍ਰਾਈਬਰਸ ਨੂੰ ਗੇਮਸ ਡਾਊਨਲੋਡ ਕਰਨੇ ਪੈਂਦੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਨੈਟਫਲਿਕਸ ਦੀ ਗੇਮਿੰਗ ਸੇਵਾ ਦੇ ਮੁਕਾਬਲੇ ਯੂਟਿਊਬ Playables ਨੂੰ ਕਿੰਨਾ ਪਸੰਦ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ : –