ਕੇਂਦਰੀ ਗ੍ਰਹਿ ਮੰਤਰੀ ਤੇ ਭਾਜਪਾ ਦੇ ਸਾਬਕਾ ਪ੍ਰਧਾਨ ਅਮਿਤ ਸ਼ਾਹ ਖਿਲਾਫ ਇਤਰਾਜ਼ਯੋਗ ਟਿੱਪਣੀ ਕਰਕੇ ਮਾਨਹਾਣੀ ਦੇ ਦੋਸ਼ ਵਿਚ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਸਾਂਸਦ ਰਾਹੁਲ ਗਾਂਧੀ ਨੂੰ ਸੁਲਤਾਨਪੁਰ ਦੀ ਐੱਮਪੀ/ਐੱਮਐੱਲਏ ਕੋਰਟ ਨੇ ਤਲਬ ਕੀਤਾ ਹੈ। ਕੋਰਟ ਨੇ ਉਨ੍ਹਾਂ ਨੂੰ ਸੰਮਨ ਜਾਰੀ ਕਰਨ ਦਾ ਹੁਕਮ ਦਿੱਤ ਹੈ।
ਦੱਸ ਦੇਈਏ ਕਿ ਕੋਤਵਾਲੀ ਦਿਹਾਤੀ ਥਾਣਾ ਖੇਤਰ ਦੇ ਹਨੂੰਮਾਨਗੰਜ ਵਾਸੀ ਜ਼ਿਲ੍ਹਾ ਸਹਿਕਾਰੀ ਬੈਂਕ ਦੇ ਸਾਬਕਾ ਪ੍ਰਧਾਨ ਵਿਜੇ ਮਿਸ਼ਰ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਸਾਂਸਦ ਰਾਹੁਲ ਗਾਂਧੀ ਖਿਲਾਫ 4 ਅਗਸਤ 2018 ਨੂੰ ਮਾਨਹਾਣੀ ਦਾ ਮੁਕੱਦਮਾ ਦਾਇਰ ਕੀਤਾ ਜਿਸ ਵਿਚ ਮਈ2018 ਵਿਚ ਬੰਗਲੌਰ ਵਿਚ ਇਕ ਪ੍ਰੈੱਸ ਕਾਨਫਰੰਸ ਵਿਚ ਤਤਕਾਲੀ ਭਾਜਪਾ ਪ੍ਰਧਾਨ ਅਮਿਤ ਸ਼ਾਹ ਖਿਲਾਫ ਰਾਹੁਲ ਗਾਂਧੀ ਨੇ ਗਲਤ ਟਿੱਪਣੀ ਕੀਤੀ ਤੇ ਉਨ੍ਹਾਂ ਦੀ ਹੱਤਿਆ ਦਾ ਦੋਸ਼ੀ ਦੱਸ ਕੇ ਉਨ੍ਹਾਂ ਦੀ ਮਾਨਹਾਣੀ ਕੀਤੀ। ਇਸੇ ਮਾਮਲੇ ਵਿਚ ਵਿਜੇ ਮਿਸ਼ਰ ਨੇ ਪਟੀਸ਼ਨ ਦਾਖਲ ਕਰਕੇ ਕੋਰਟ ਵਿਚ ਰਾਹੁਲ ਗਾਂਧੀ ਦੀ ਤਲਾਬ ਕਰਕੇ ਟ੍ਰਾਇਲ ਦੀ ਮੰਗ ਕੀਤੀ ਸੀ।
ਇਹ ਵੀ ਪੜ੍ਹੋ : ਬਟਾਲਾ : 30 ਤੋਲੇ ਸੋਨਾ ਤੇ 2.5 ਕਰੋੜ ਰੁਪਏ ਦਾ ਸਾਮਾਨ ਚੋਰੀ, 4 ਸਾਲ ਬਾਅਦ ਘਰ ਪਹੁੰਚੇ ਤਾਂ ਹੋਇਆ ਖੁਲਾਸਾ
ਇਸੇ ਮਾਮਲੇ ਵਿਚ ਸੁਣਵਾਈ ਲਈ 16 ਦਸੰਬਰ ਦੀ ਤਰੀਕ ਤੈਅ ਕਰਕੇ ਸੰਮਨ ਜਾਰੀ ਕਰਨ ਦੇ ਹੁਕਮ ਦਿੱਤਾ ਗਿਆ ਹੈ ਜਿਸ ਨਾਲ ਰਾਹੁਲ ਗਾਂਧੀ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ।
ਵੀਡੀਓ ਲਈ ਕਲਿੱਕ ਕਰੋ : –