ਜਲੰਧਰ ਵਿਚ ਸਪੈਸ਼ਲ ਟਾਸਕ ਫੋਰਸ ਦੀ ਟੀਮ ਨੇ ਫਿਲਮੀ ਸਟਾਈਲ ਵਿਚ ਹੈਰੋਇਨ ਦੀ ਸਪਲਾਈ ਦੇਣ ਆਏ ਮੋਗਾ ਦੇ 2 ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਨੂੰ STF ਨੇ ਮਨ ਬਾਜ਼ਾਰ ਮਿਲਾਪ ਚੌਕ ਕੋਲ ਸਥਿਤ ਖਰੋੜੇ ਵਾਲੀ ਗਲੀ ਤੋਂ ਫੜਿਆ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਖਿਲਾਫ ਮੋਹਾਲੀ STF ਥਾਣੇ ਵਿਚ ਐੱਨਡੀਪੀਐੱਸ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਹਰਜਿੰਦਰ ਤੇ ਹਰਦੀਪ ਸਿੰਘ ਵਾਸੀ ਧਰਮਕੋਟ, ਮੋਗਾ ਵਜੋਂ ਹੋਈ ਹੈ। ਮੁਲਜ਼ਮ ਤੋਂ ਪੁਲਿਸ ਨੇ ਲਗਭਗ ਅੱਧਾ ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਅਧਿਕਾਰੀਆਂ ਮੁਤਾਬਕ ਉਕਤ ਮੁਲਜ਼ਮ ਨਸ਼ੇ ਦੀ ਖੇਪ ਲੈ ਕੇ ਸਪਲਾਈ ਦੇਣ ਲਈ ਜਲੰਧਰ ਆਈ। ਸਪਲਾਈ ਲੈਣ ਵਾਲੇ ਨੂੰ ਮਿਲਾਪ ਚੌਕ ਕੋਲ ਬੁਲਾਇਆ ਗਿਆ ਸੀ। ਗੁਪਤ ਸੂਚਨਾ ਦੇ ਆਧਾਰ ‘ਤੇ STF ਨੇ ਤਸਕਰਾਂ ਨੂੰ ਦਬੋਚ ਲਿਆ। ਚੈਕਿੰਗ ਦੌਰਾਨ ਗੱਡੀ ਅੰਦਰੋਂ 500 ਗ੍ਰਾਮ ਹੈਰੋਇਨ ਬਰਾਮਦ ਹੋਈ।
ਇਹ ਵੀ ਪੜ੍ਹੋ : ‘ਰੈਵੇਨਿਊ, ਹੈਲਥ, ਐਗਰੀਕਲਚਰ, ਇੰਫ੍ਰਾਸਟਰਕਚਰ ‘ਚ AI ਦਾ ਹੋਵੇਗਾ ਇਸਤੇਮਾਲ’ : CM ਮਾਨ
ਸੂਚਨਾ ਮਿਲਦੇ ਹੀ ਐੱਸਪੀ ਜਗਜੀਤ ਸਿੰਘ ਸਰੋਆ ਤੇ ਥਾਣਾ ਡਵੀਜ਼ਨ ਨੰਬਰ-3 ਦੀ ਪੁਲਿਸ ਵੀ ਮੌਕੇ ‘ਤੇ ਪਹੁੰਚ ਗਏ ਸਨ ਦੂਜੇ ਪਾਸੇ ਮੁਲਜ਼ਮ ਨੂੰ ਜਲਦ ਹੀ ਪੁਲਿਸ ਕੋਰਟ ਵਿਚ ਪੇਸ਼ ਕਰਕੇ ਰਿਮਾਂਡ ‘ਤੇ ਲੈ ਕੇ ਪੁੱਛਗਿਛ ਕਰੇਗੀ। ਮੁਲਜ਼ਮ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ ਕਿ ਉਕਤ ਮੁਲਜ਼ਮ ਇੰਨੀ ਮਾਤਰਾ ਵਿਚ ਨਸ਼ੇਦੀ ਸਪਲਾਈ ਕਿਸ ਨੂੰ ਦੇਣ ਆਇਆ ਸੀ।
ਵੀਡੀਓ ਲਈ ਕਲਿੱਕ ਕਰੋ : –