ਕਈ ਵਾਰ ਸਾਡੀ ਜ਼ਿੰਦਗੀ ਵਿਚ ਕੁਝ ਅਜਿਹੀਆਂ ਘਟਨਾਵਾ ਹੋ ਜਾਂਦੀਆਂ ਹਨ ਜਿਨ੍ਹਾਂ ਦੀ ਗੰਭੀਰਤਾ ਬਾਰੇ ਸਾਨੂੰ ਖੁਦ ਵੀ ਪਤਾ ਨਹੀਂ ਹੁੰਦਾ। ਅਸੀਂ ਇਸ ਨੂੰ ਹਲਕੇ ਵਿਚ ਲੈ ਲੈਂਦੇ ਹਾਂ ਪਰ ਹੁੰਦੀ ਗੰਭੀਰ ਗੱਲ ਹੈ। ਕੁਝ ਅਜਿਹਾ ਹੀ ਇਕ ਸ਼ਖਸ ਨਾਲ ਹੋਇਆ ਜਿਸ ਨੂੰ ਲਗਾਤਾਰ ਸਿਰ ਵਿਚ ਦਰਦ ਦੀ ਸਮੱਸਿਆ ਸੀ, ਜਿਸ ਨੂੰ ਕਿ ਉਹ ਸਾਧਾਰਨ ਸਮਝ ਰਿਹਾ ਸੀਪਰ ਸਕੈਨ ਦੇ ਬਾਅਦ ਜੋ ਤਸਵੀਰ ਸਾਹਮਣੇ ਆਈ ਤਾਂ ਉਹ ਹੈਰਾਨ ਕਰ ਦੇਣ ਵਾਲੀ ਸੀ।
ਸ਼ਖਸ ਵੀਅਤਨਾਮ ਦੇ ਕਵਾਂਗ ਬਿਨਹ ਸੂਬੇ ਦਾ ਰਹਿਣ ਵਾਲਾ ਹੈ। ਰਿਪੋਰਟ ਮੁਤਾਬਕ ਉਸ ਨੂੰ ਪਿਛਲੇ 5 ਮਹੀਨੇ ਤੋਂ ਨਾ ਸਿਰਫ ਸਿਰ ਵਿਚ ਲਗਾਤਾਰ ਦਰਦ ਹੋ ਰਿਹਾ ਸੀ ਸਗੋਂ ਅੱਖਾਂ ਦੀ ਰੌਸ਼ਨੀ ਵੀ ਘੱਟ ਹੋ ਰਹੀ ਸੀ। ਉਹ ਜਦੋਂ ਖੁਦ ਨੂੰ ਦਿਖਾਉਣ ਲਈ ਹਸਪਤਾਲ ਪਹੁੰਚਿਆ ਤਾਂ ਉਸ ਨੇ ਡਾਕਟਰਾਂ ਨੂੰ ਆਪਣੀ ਸਥਿਤੀ ਦੱਸੀ। ਉਸ ਦੀ ਨੱਕ ਤੋਂ ਲਗਾਤਾਰ ਫਲੂਡ ਨਿਕਲ ਰਿਹਾ ਸੀ। ਡਾਕਟਰਾਂ ਨੇ ਪਤਾ ਲਗਾਉਣ ਲਈ ਸਿਟੀ ਸਕੈਨ ਦਾ ਫੈਸਲਾ ਲਿਆ।
ਜਦੋਂ ਸ਼ਖਸ ਦੇ ਸਿਰ ਦਾ ਸਿਟੀ ਸਕੈਨ ਕੀਤਾ ਗਿਆ ਤਾਂ ਉਸ ਦੀ ਖੋਪੜੀ ਦੇ ਕਈ ਹਿੱਸਿਆਂ ਵਿਚ ਸੋਜਿਸ਼ ਸੀ ਤੇ ਦੋ ਬਾਹਰੀ ਚੀਜ਼ਾਂ ਅਟਕੀਆਂ ਹੋਈਆਂ ਹਨ। ਇਹ ਦਿਮਾਗ ਤੋਂ ਉਸਦੀ ਨੱਕ ਤੱਕ ਆ ਰਹੀਆਂ ਸਨ। ਇਹੀ ਵਜ੍ਹਾ ਹੈ ਕਿ ਉਸਦੀ ਨੱਕ ਤੋਂ ਫਲੂਡ ਡਿਸਚਾਰਜ ਹੋ ਰਿਹਾ ਸੀ। ਡਾਕਟਰਾਂ ਨੇ ਦੱਸਿਆ ਕਿ ਸ਼ਖਸ ਦੀ ਖੋਪੜੀ ਵਿਚ ਦੋ ਟੁੱਟੀਆਂ ਹੋਈਆਂ ਚਾਪਸਟਿਕਸ ਸਨ, ਤਾਂ ਉਹ ਖੁਦ ਹੈਰਾਨ ਰਹਿ ਗਿਆ। ਮਰੀਜ਼ ਦੀ ਉਮਰ ਸਿਰਫ 35 ਸਾਲ ਹੈ ਤੇ ਡਾਕਟਰਾਂ ਨੇ ਜਦੋਂ ਉਸ ਨੂੰ ਚਾਪਸਟਿਕ ਬਾਰੇ ਪੁੱਛਿਆ ਤਾਂ ਪਹਿਲਾਂ ਉਸ ਨੇ ਇਨਕਾਰ ਕਰ ਦਿੱਤਾ ਕਿ ਉਸ ਨੂੰ ਇਸ ਬਾਰੇ ਕੁਝ ਨਹੀਂ ਪਤਾ।
ਇਹ ਵੀ ਪੜ੍ਹੋ : ਅਮਰੀਕੀ ਫੌਜ ਦਾ ਏਅਰਕ੍ਰਾਫਟ Osprey ਜਾਪਾਨ ਕੋਲ ਹੋਇਆ ਕ੍ਰੈਸ਼, ਸਵਾਰ ਸਨ 8 ਲੋਕ
ਕਾਫੀ ਯਾਦ ਕਰਨ ਦੇ ਬਾਅਦ ਉਸ ਨੇ ਦੱਸਿਆ ਕਿ 5 ਮਹੀਨੇ ਪਹਿਲਾਂ ਜਦੋਂ ਉਹ ਸ਼ਰਾਬ ਪੀ ਰਿਹਾ ਸੀ ਤਾਂਉਸ ਦੀ ਲੜਾਈ ਕਿਸੇ ਨਾਲ ਹੋਈ ਸੀ। ਉਸ ਨੂੰ ਜ਼ਿਆਦਾ ਕੁਝ ਯਾਦ ਨਹੀਂ ਹੈ ਪਰ ਉਸ ਨੂੰ ਐਮਰਜੈਂਸੀ ਰੂਮ ਤੱਕ ਜਾਣਾ ਪੈ ਗਿਆ ਸੀ। ਉਸ ਸਮੇਂ ਡਾਕਟਰਾਂ ਨੇ ਡ੍ਰੈਸਿੰਗ ਕਰਕੇ ਉਸ ਨੂੰ ਘਰ ਭੇਜ ਦਿੱਤਾ ਸੀ ਪਰ ਇਹ ਚਾਪਸਟਿਕ ਸ਼ਾਇਦ ਉਸੇ ਲੜਾਈ ਦੌਰਾਨ ਸ਼ਖਸ ਦੀ ਖੋਪੜੀ ਵਿਚ ਪਹੁੰਚੀ। ਆਖਿਰਕਾਰ ਮੈਡੀਕਲ ਟੀਮ ਨੇ ਐਂਡੀਸਕੋਪਿਕ ਸਰਜਰੀ ਜ਼ਰੀਏ ਉਸ ਨੂੰ ਕੱਢਿਆ ਤੇ ਸ਼ਖਸ ਦੀ ਹਾਲਤ ਵੀ ਸਥਿਰ ਹੈ।
ਵੀਡੀਓ ਲਈ ਕਲਿੱਕ ਕਰੋ : –