ਬੀਤੀ ਰਾਤ ਅੰਮ੍ਰਿਤਸਰ ਦੀ ਅਜਨਾਲਾ ਰੋਡ ‘ਤੇ ਸੜਕ ਹਾਦਸੇ ਨੂੰ ਦੇਖਦੇ ਸਾਰ ਹੀ ਮੰਤਰੀ ਕੁਲਦੀਪ ਧਾਲੀਵਾਲ ਰੁਕ ਗਏ ਅਤੇ ਉਨ੍ਹਾਂ ਨੇ ਹਾਦਸੇ ਵਿਚ ਜ਼ਖਮੀ ਹੋਏ ਲੋਕਾਂ ਨੇ ਸਰਕਾਰੀ ਕਾਰ ਵਿਚ ਹਸਪਤਾਲ ਪਹੁੰਚਾਇਆ ਤੇ ਉਨ੍ਹਾਂ ਦਾ ਇਲਾਜ ਕਰਵਾਇਆ।
ਮੰਤਰੀ ਧਾਲੀਵਾਲ ਨੇ ਇਸ ਦੀ ਜਾਣਕਾਰੀ ਖੁਦ ਫੇਸਬੁੱਕ ‘ਤੇ ਲਾਈਵ ਹੋ ਕੇ ਦਿੱਤੀ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਜਦੋਂ ਮੈਂ ਅਜਨਾਲਾ ਤੋਂ ਆਪਣੇ ਘਰ ਪਰਤ ਰਿਹਾ ਸੀ ਤਾਂ ਰਸਤੇ ਵਿਚ ਸੜਕ ਹਾਦਸਾ ਦੇਖਿਆ। ਦੋ ਵਾਹਨ ਆਪਸ ਵਿਚ ਬੁਰੀ ਤਰ੍ਹਾਂ ਟਕਰਾ ਗਏ। ਘਟਨਾ ਵਿਚ ਇਕ ਬਜ਼ੁਰਗ ਔਰਤ, ਇਕ ਬੱਚੇ ਤੇ ਇਕ ਹੋਰ ਵਿਅਕਤੀ ਬੁਰੀ ਤਰ੍ਹਾਂ ਤੋਂ ਜ਼ਖਮੀ ਹੋ ਗਏ। ਮੰਤਰੀ ਹਾਦਸੇ ਦੇਖਦੇ ਹੀ ਤੁਰੰਤ ਆਪਣੀ ਕਾਰ ਤੋਂ ਹੇਠਾਂ ਉਤਰੇ ਤੇ ਜ਼ਖਮੀਆਂ ਨੂੰ ਕਾਰ ਵਿਚ ਬਿਠਾ ਕੇ ਹਸਪਤਾਲ ਪਹੁੰਚਾਇਆ।
ਇਹ ਵੀ ਪੜ੍ਹੋ : ਮਰਹੂਮ ਅਭਿਨੇਤਾ ਰਾਜਕੁਮਾਰ ਦੇ ਘਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ, ਪਤਨੀ ਗਾਇਤਰੀ ਪੰਡਿਤ ਦਾ ਦੇਹਾਂਤ
ਹਾਦਸੇ ‘ਚ ਇਕ ਔਰਤ ਦੇ ਗੰਭੀਰ ਸੱਟਾਂ ਲੱਗੀਆਂ ਹਨ। ਤੇ ਨਾਲ ਹੀ ਮੰਤਰੀ ਧਾਲੀਵਾਲ ਨੇ ਪ੍ਰਮਾਤਮਾ ਅੱਗੇ ਜ਼ਖਮੀਆਂ ਦੇ ਜਲਦ ਠੀਕ ਹੋਣ ਦੀ ਕਾਮਨਾ ਕੀਤੀ ਤੇ ਨਾਲ ਹੀ ਡਾਕਟਰਾਂ ਨੂੰ ਜ਼ਖਮੀ ਲੋਕਾਂ ਦੀ ਚੰਗੀ ਤਰ੍ਹਾਂ ਦੇਖਭਾਲ ਕਰਨ ਦੀ ਵੀ ਹਦਾਇਤ ਦਿੱਤੀ।
ਵੀਡੀਓ ਲਈ ਕਲਿੱਕ ਕਰੋ : –