ਰਾਜਸਥਾਨ, ਮੱਧ ਪ੍ਰਦੇਸ਼, ਤੇਲੰਗਾਨਾ ਤੇ ਛੱਤੀਸਗੜ੍ਹ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜ ਹਨ। ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਇਨ੍ਹਾਂ ਸੂਬਿਆਂ ਵਿਚ ਨਵੰਬਰ ਨੂੰ ਵੋਟਾਂ ਪਈਆਂ ਸਨ ਜਿਨ੍ਹਾਂ ਦੀ ਗਿਣਤੀ ਅੱਜ ਤੋਂ ਸ਼ੁਰੂ ਹੋ ਚੁੱਕੀ ਹੈ। ਵੋਟਾਂ ਦੀ ਗਿਣਤੀ ਸ਼ਾਮ ਤੱਕ ਹੋਵੇਗੀ ਤੇ ਉਦੋਂ ਤੱਕ ਸਥਿਤੀ ਵੀ ਸਪੱਸ਼ਟ ਹੋ ਜਾਵੇਗੀ ਕਿ ਕਿਹੜੀ ਪਾਰਟੀ ਬਾਜ਼ੀ ਮਾਰੇਗੀ।
ਸ਼ੁਰੂਆਤੀ ਰੁਝਾਨ ਦੀ ਗੱਲ ਕੀਤੀ ਜਾਵੇ ਤਾਂ ਰਾਜਸਥਾਨ ਤੋਂ BJP ਅੱਗੇ ਜਾ ਰਹੀ ਹੈ । ਛੱਤੀਸਗੜ੍ਹ ‘ਚ ਕਾਂਗਰਸ ਬਾਜ਼ੀ ਮਾਰਦੀ ਦਿੱਖ ਰਹੀ ਹੈ। ਇਸੇ ਤਰ੍ਹਾਂ ਤੇਲੰਗਾਨਾ ‘ਚ ਕਾਂਗਰਸ ਅੱਗੇ ਚੱਲ ਰਹੀ ਹੈ ਤੇ ਮੱਧ ਪ੍ਰਦੇਸ਼ ‘ਚ BJP ਲੀਡ ਕਰ ਰਹੀ ਹੈ । ਸਾਰੇ ਰਾਜਾਂ ‘ਚ ਮੁਕਾਬਲਾ ਫੱਸਵਾਂ ਚੱਲ ਰਿਹਾ ਹੈ।
ਰਾਜਸਥਾਨ ਦੀਆਂ 199 ਵਿਧਾਨ ਸਭਾ ਸੀਟਾਂ ਲਈ, ਛੱਤੀਸਗੜ੍ਹ ’ਚ ਕੁੱਲ 90 ਵਿਧਾਨ ਸਭਾ ਸੀਟਾਂ ‘ਤੇ ਮੁਕਾਬਲਾ ਜਾਰੀ ਹੈ। ਰਾਜਸਥਾਨ ਵਿਚ ਅਸ਼ੋਕ ਗਹਿਲੋਤ ਨੂੰ ਉਮੀਦ ਹੈ ਕਿ ਆਪਣੀਆਂ ਨੀਤੀਆਂ ਦੇ ਦਮ ’ਤੇ ਸੱਤਾ ਤਬਦੀਲੀ ਵਿਚ ਕਾਮਯਾਬ ਹੋਣਗੇ ਤੇ ਮੁੜ ਸੱਤਾ ਵਿਚ ਵਾਪਸੀ ਕਰਨਗੇ। ਛੱਤੀਸਗੜ੍ਹ ਭਾਜਪਾ ਨੇ ਲਗਾਤਾਰ 15 ਸਾਲ ਤੱਕ ਰਾਜ ਕੀਤਾਪਰ 2018 ’ਚ ਕਾਂਗਰਸ ਨੇ 68 ਸੀਟਾਂ ’ਤੇ ਜਿੱਤ ਹਾਸਲ ਕਰ ਕੇ ਭਾਜਪਾ ਦੀ ਰਮਨ ਸਿੰਘ ਸਰਕਾਰ ਨੂੰ ਸੱਤਾ ਤੋਂ ਬੇਦਖ਼ਲ ਕਰ ਦਿੱਤਾ ਸੀ ਤੇ ਇਸ ਵਾਰ ਵੀ ਸ਼ੁਰੂਆਤੀ ਰੁਝਾਨ ਵਿਚ ਕਾਂਗਰਸ ਅੱਗੇ ਚੱਲ ਰਹੀ ਹੈ।ਤੇਲੰਗਾਨਾ ਦੇ ਚੋਣ ਨਤੀਜਿਆਂ ਨੂੰ ਲੈ ਕੇ ਕਾਂਗਰਸ ਚੰਗੀ ਉਤਸ਼ਾਹਤ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ ਦੀਆਂ ਤਿੰਨ ਖਿਡਾਰਣਾਂ ਨੂੰ ਮਹਿਲਾ ਕ੍ਰਿਕਟ ਪ੍ਰੀਮੀਅਰ ਲੀਗ ਲਈ ਕੀਤਾ ਗਿਆ ਸ਼ਾਰਟਲਿਸਟ
ਇਨ੍ਹਾਂ ਚਾਰ ਸੂਬਿਆਂ ਨਾਲ ਮਿਜ਼ੋਰਮ ਲਈ ਵੀ ਮਤਦਾਨ ਹੋਇਆ ਪਰ ਉਸ ਦੇ ਨਤੀਜਿਆਂ ਲਈ ਚੋਣ ਕਮਿਸ਼ਨ ਨੇ ਵੱਖ ਤਰੀਕ ਤੈਅ ਕੀਤੀ ਹੈ। ਮਿਜ਼ੋਰਮ ਦੀਆਂ 40 ਵਿਧਾਨ ਸਭਾ ਸੀਟਾਂ ’ਤੇ ਵੋਟਾਂ ਦੀ ਗਿਣਤੀ ਚਾਰ ਦਸੰਬਰ ਨੂੰ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ : –