ਸਰਦੀਆਂ ਦੀ ਸ਼ੁਰੂਆਤ ਦੇ ਨਾਲ ਹੀ ਧੁੰਦ ਦਾ ਪ੍ਰਕੋਪ ਵੀ ਵਧਣਾ ਸ਼ੁਰੂ ਹੋ ਗਿਆ ਹੈ। ਇਸ ਨਾਲ ਰੇਲਵੇ ਅਤੇ ਹਵਾਈ ਆਵਾਜਾਈ ਪ੍ਰਭਾਵਿਤ ਹੋਣ ਲੱਗੀ ਹੈ । ਪਿਛਲੇ ਕੁਝ ਦਿਨਾਂ ਤੋਂ ਕਈ ਟ੍ਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ । ਹਾਲਾਂਕਿ ਹਾਲੇ ਬਹੁਤ ਜ਼ਿਆਦਾ ਧੁੰਦ ਨਹੀਂ ਹੈ । ਦੋ ਤੋਂ ਤਿੰਨ ਘੰਟੇ ਦੀ ਦੇਰੀ ਵੀ ਦੱਸੀ ਜਾ ਰਹੀ ਹੈ। ਉੱਥੇ ਹੀ ਦੂਜੇ ਪਾਸੇ ਉੱਤਰੀ ਰੇਲਵੇ ਨੇ ਰੇਲ ਯਾਤਰਾ ਦੀ ਸਹੂਲਤ ਨੂੰ ਬਣਾਈ ਰੱਖਣ ਲਈ ਦੇ ਮੱਦੇਨਜ਼ਰ 114 ਟ੍ਰੇਨਾਂ ਦੇ ਸੰਚਾਲਨ ਦੇ ਸਮੇਂ ਵਿੱਚ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ । ਇਨ੍ਹਾਂ ਵਿੱਚੋਂ ਕੁਝ ਟ੍ਰੇਨਾਂ ਦਾ ਸੰਚਾਲਨ ਦੋ ਤੋਂ ਤਿੰਨ ਮਹੀਨਿਆਂ ਤੱਕ ਪ੍ਰਭਾਵਿਤ ਰਹਿ ਸਕਦੀ ਹੈ । ਰੇਲਵੇ ਵੱਲੋਂ ਜਾਰੀ ਸੂਚਨਾ ਅਨੁਸਾਰ 62 ਟ੍ਰੇਨਾਂ ਨੂੰ ਅਸਥਾਈ ਤੌਰ ‘ਤੇ ਰੱਦ ਕਰ ਦਿੱਤਾ ਗਿਆ ਹੈ । 46 ਟ੍ਰੇਨਾਂ ਅੰਸ਼ਕ ਤੌਰ ‘ਤੇ ਰੱਦ ਕਰ ਦਿੱਤੀਆਂ ਗਈਆਂ ਹਨ ਜਦਕਿ 6 ਟ੍ਰੇਨਾਂ ਦੇ ਕੰਮਕਾਜੀ ਦਿਨਾਂ ਨੂੰ ਘਟਾ ਦਿੱਤਾ ਗਿਆ ਹੈ।
ਅਸਥਾਈ ਤੌਰ ‘ਤੇ ਰੱਦ ਕੀਤੀਆਂ ਗਈਆਂ ਟ੍ਰੇਨਾਂ ਵਿੱਚ ਬਨਮਨਖੀ ਤੋਂ ਅੰਮ੍ਰਿਤਸਰ ਦੇ ਵਿਚਾਲੇ ਰੋਜ਼ਾਨਾ ਚੱਲਣ ਵਾਲੀ ਟ੍ਰੇਨ ਨੂੰ 3 ਦਸੰਬਰ ਤੋਂ ਲੈ ਕੇ ਨਵੇਂ ਸਾਲ 2 ਮਾਰਚ ਤੱਕ ਰੱਦ ਕੀਤਾ ਗਿਆ ਹੈ। ਇਸੇ ਤਰ੍ਹਾਂ ਜੰਮੂ ਤਵੀ ਤੋਂ ਯੋਗ ਨਗਰੀ ਰਿਸ਼ੀਕੇਸ਼ ਤੱਕ ਅਪ ਅਤੇ ਡਾਊਨ ਟ੍ਰੇਨ 3 ਦਸੰਬਰ ਤੋਂ 25 ਫਰਵਰੀ ਤੱਕ ਰੱਦ ਰਹੇਗੀ । ਰੇਲਵੇ ਨੇ ਦਿੱਲੀ ਅਤੇ ਆਜ਼ਮਗੜ੍ਹ ਵਿਚਕਾਰ ਅੱਪ ਅਤੇ ਡਾਊਨ ਸਣੇ ਕੁੱਲ 46 ਟ੍ਰੇਨਾਂ ਦੇ ਚੱਲਣ ਵਾਲੇ ਦਿਨ ਘਟਾ ਦਿੱਤੇ ਹਨ । ਵੱਖ-ਵੱਖ ਤਰੀਕਾਂ ‘ਤੇ ਐਡਵਾਂਸ ਵਿੱਚ ਸੰਚਾਲਨ ਵਿੱਚ ਕਟੌਤੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉੱਥੇ ਹੀ ਦੂਜੇ ਪਾਸੇ 6 ਟ੍ਰੇਨਾਂ ਨੂੰ ਅੰਸ਼ਕ ਤੌਰ ‘ਤੇ ਰੱਦ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਪੰਜਾਬੀ ਨੌਜਵਾਨ ਦੀ ਇੰਗਲੈਂਡ ‘ਚ ਮੌ.ਤ, 20 ਦਿਨ ਪਹਿਲਾਂ ਪੜ੍ਹਨ ਲਈ ਗਿਆ ਸੀ ਵਿਦੇਸ਼
ਇਸ ਦੌਰਾਨ ਧੁੰਦ ਦਾ ਅਸਰ ਵੀ ਸ਼ੁਰੂ ਹੋ ਗਿਆ ਹੈ । ਜਾਣਕਾਰੀ ਅਨੁਸਾਰ ਨਵੀਂ ਦਿੱਲੀ ਤੋਂ ਖੁੱਲ੍ਹਣ ਵਾਲੀ ਅੱਧਾ ਦਰਜਨ ਟ੍ਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਦੋ ਤੋਂ ਤਿੰਨ ਘੰਟੇ ਦੀ ਦੇਰੀ ਹੋ ਰਹੀ ਹੈ। ਆਨੰਦ ਵਿਹਾਰ ਤੋਂ ਭਾਗਲਪੁਰ ਜਾਣ ਵਾਲੀ ਟ੍ਰੇਨ ਕਰੀਬ ਸਾਢੇ ਅੱਠ ਘੰਟੇ ਦੇਰੀ ਨਾਲ ਚੱਲ ਰਹੀ ਹੈ । ਚੱਕਰਵਾਤ ਦੇ ਖਤਰੇ ਦੇ ਮੱਦੇਨਜ਼ਰ ਰੇਲਵੇ ਨੇ ਨਵੀਂ ਦਿੱਲੀ, ਨਿਜ਼ਾਮੂਦੀਨ ਤੋਂ ਚੇਨਈ ਅਤੇ ਤਿਰੂਵਨੰਤਪੁਰਮ ਜਾਣ ਵਾਲੀਆਂ ਕਈ ਟ੍ਰੇਨਾਂ ਨੂੰ ਰੱਦ ਕਰ ਦਿੱਤਾ ਹੈ।
ਦੱਸ ਦੇਈਏ ਕਿ ਸਰਦੀਆਂ ਵਿੱਚ ਧੁੰਦ ਕਾਰਨ ਘੱਟ ਵਿਜ਼ੀਬਿਲਟੀ ਦਾ ਅਸਰ ਰਾਜਧਾਨੀ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਦੇਖਣ ਨੂੰ ਮਿਲ ਰਿਹਾ ਹੈ । ਸਵੇਰੇ ਧੁੰਦ ਦੇ ਮੌਸਮ ਕਾਰਨ IGI ਹਵਾਈ ਅੱਡੇ ਤੋਂ ਕਈ ਉਡਾਣਾਂ ਨੂੰ ਦੂਜੇ ਹਵਾਈ ਅੱਡਿਆਂ ਵੱਲ ਡਾਇਵਰਟ ਕਰਨਾ ਪਿਆ । ਵਿਸਤਾਰਾ ਏਅਰਲਾਈਨਜ਼ ਦੀਆਂ ਕਈ ਉਡਾਣਾਂ ਨੂੰ ਅਹਿਮਦਾਬਾਦ, ਜੈਪੁਰ ਅਤੇ ਅੰਮ੍ਰਿਤਸਰ ਹਵਾਈ ਅੱਡਿਆਂ ਵੱਲ ਡਾਇਵਰਟ ਕੀਤਾ ਗਿਆ ਹੈ । ਫਲਾਈਟ ਡਾਇਵਰਟ ਹੋਣ ਕਾਰਨ ਹਵਾਈ ਯਾਤਰੀਆਂ ਨੂੰ ਵੀ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ : –