ਖੰਨਾ ਦੇ ਪਿੰਡ ਕੌੜੀ ਦੇ ਰਹਿਣ ਵਾਲੇ ਸੂਬੇਦਾਰ ਹਰਮਿੰਦਰ ਸਿੰਘ ਦੀ ਡਿਊਟੀ ਦੌਰਾਨ ਮੌਤ ਹੋ ਗਈ। ਯੂਪੀ ਦੇ ਫਤਿਹਗੜ੍ਹ ਵਿਚ ਤਾਇਨਾਤ ਆਰਮੀ ਸੂਬੇਦਾਰ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ। ਅੱਜ ਮ੍ਰਿਤਕ ਦੇਹ ਨੂੰ ਪਿੰਡ ਲਿਆਂਦਾ ਗਿਆ। ਰਾਜਕੀ ਸਨਮਾਨ ਦੇ ਨਾਲ ਅੰਤਿਮ ਸਸਕਾਰ ਕੀਤਾ ਗਿਆ। ਫੌਜ ਦੇ ਅਧਿਕਾਰੀਆਂ, ਖੰਨਾ ਪ੍ਰਸ਼ਾਸਨ ਅਧਿਕਾਰੀਆਂ ਤੇ ਪਿੰਡ ਵਾਲਿਆਂ ਨੇ ਸ਼ਰਧਾਂਜਲੀ ਭੇਟ ਕੀਤੀ।
ਮ੍ਰਿਤਕ ਹਰਮਿੰਦਰ ਸਿੰਘ ਆਪਣੇ ਪਿੱਛੇ ਬਜ਼ੁਰਗ ਮਾਤਾ-ਪਿਤਾ, ਪਤਨੀ, ਇਕ ਪੁੱਤਰ ਤੇ ਧੀ ਛੱਡ ਗਏ ਹਨ। ਪਰਿਵਾਰ ਨੇ ਪੰਜਾਬ ਸਰਕਾਰ ਤੋਂ ਹਰਮਿੰਦਰ ਨੂੰ ਸ਼ਹੀਦ ਦਾ ਦਰਜਾ ਦੇਣ ਦੀ ਮੰਗ ਕੀਤੀ ਹੈ। ਪਿਤਾ ਚਰਨ ਸਿੰਘ ਨੇ ਦੱਸਿਆ ਕਿ ਹਰਮਿੰਦਰ ਅਜੇ ਇਕ ਮਹੀਨੇ ਦੀ ਛੁੱਟੀ ਕੱਟ ਕੇ ਗਿਆ ਸੀ ਤੇ 30 ਨਵੰਬਰ ਨੂੰ ਵਾਪਸ ਯੂਨਿਟ ਵਿਚ ਪਰਤਿਆ ਸੀ। 1 ਦਸੰਬਰ ਨੂੰ ਫੋਨ ‘ਤੇ ਗੱਲ ਹੋਈ ਸੀ। ਸਾਰਾ ਕੁਝ ਠੀਕ ਸੀ। 3 ਦਸੰਬਰ ਨੂੰ ਫੌਜ ਦੇ ਅਧਿਕਾਰੀਆਂ ਨੇ ਸੂਚਨਾ ਦਿੱਤੀ ਕਿ ਹਰਮਿੰਦਰ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ।
ਪਿਤਾ ਨੇ ਜਿਥੇ ਇਕ ਪਾਸੇ ਦੇਸ਼ ਦੀ ਸੇਵਾ ਕਰਦੇ ਹੋਏ ਡਿਊਟੀ ਦੌਰਾਨ ਪੁੱਤ ਦੀ ਮੌਤ ‘ਤੇ ਮਾਣ ਮਹਿਸੂਸ ਕੀਤਾ ਦੂਜੇ ਪਾਸੇ ਪਰਿਵਾਰ ਲਈ ਇਹ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ। 19 ਸਾਲਾ ਪੁੱਤਰ ਭਵਨਦੀਪ ਸਿੰਘ ਨੇ ਕਿਹਾ ਕਿ ਪਿਤਾ ਇਕ ਮਹੀਨੇ ਪਰਿਵਾਰ ਨਾਲ ਬਹੁਤ ਖੁਸ਼ੀ ਨਾਲ ਬਿਤਾ ਕੇ ਗਏ ਸਨ। ਵਾਪਸ ਜਾਂਦੇ ਹੀ ਦੋ ਦਿਨ ਬਾਅਦ ਉਨ੍ਹਾਂ ਨੂੰ ਅਟੈਕ ਆ ਗਿਆ।
ਇਹ ਵੀ ਪੜ੍ਹੋ : BJP ਆਗੂ ਗੁਰਮੁਖ ਸਿੰਘ ਬੱਲ ‘ਤੇ ਚੱਲੀਆਂ ਗੋ.ਲੀਆਂ, ਅਣਪਛਾਤੇ ਹਮਲਾਵਰਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ
ਸਸਕਾਰ ‘ਤੇ ਸਰਕਾਰੀ ਸਨਮਾਨ ਦੇਣ ਪਹੁੰਚੇ ਸੂਬੇਦਾਰ ਹਰਦੇਵ ਸਿੰਘ ਨੇ ਦੱਸਿਆ ਕਿ 1 ਸਿਖਲਾਈ ਰੈਜੀਮੈਂਟ ਵਿਚ ਹਰਮਿੰਦਰ ਸਿੰਘ ਬਤੌਰ ਕੰਟੀਨ ਜੇਸੀਓ ਤਾਇਨਾਤ ਸਨ। ਕੁਝ ਸਮੇੰ ਬਾਅਦ ਹੀ ਉੁਨ੍ਹਾਂ ਦੀ ਪ੍ਰਮੋਸ਼ਨ ਸੂਬੇਦਾਰ ਮੇਜਰ ਵਜੋਂ ਹੋਣੀ ਸੀ। ਲਗਭਗ 3 ਸਾਲ ਬਾਅਦ ਰਿਟਾਇਰਮੈਂਟ ਸੀ। 3 ਦਸੰਬਰ ਨੂੰ ਹਾਰਟ ਅਟੈਕ ਨਾਲ ਹਰਮਿੰਦਰ ਦੀ ਮੌਤ ਹੋ ਗਈ। ਬਟਾਲੀਅਨ ਵੱਲੋਂ ਪਰਿਵਾਰ ਦੀ ਪੂਰੀ ਮਦਦ ਕੀਤੀ ਜਾਵੇਗੀ। ਉਹ ਨਿੱਜੀ ਤੌਰ ‘ਤੇ ਵੀ ਪਰਿਵਾਰ ਦੇ ਨਾਲ ਹਨ।
ਵੀਡੀਓ ਲਈ ਕਲਿੱਕ ਕਰੋ : –