ਦੱਖਣੀ ਅਫਰੀਕਾ ਦੀ ਸਭ ਤੋਂ ਉਚੀ ਚੋਟੀ ਕਿਲੀਮੰਜਾਰੋ ਸਰ ਕਰਕੇ ਫਾਜ਼ਿਲਕਾ ਦੇ ਨੌਜਵਾਨ ਰਾਮਚੰਦਰ ਨੇ ਦੇਸ਼ ਦਾ ਨਾਂ ਪੂਰੀ ਦੁਨੀਆ ਵਿਚ ਰੌਸ਼ਨ ਕੀਤਾ ਸੀ। ਹੁਣ ਰਾਮਚੰਦਰ ਨੂੰ ਇੰਟਰਨੈਸ਼ਨਲ ਬੁੱਕ ਆਫ ਰਿਕਾਰਡ ਤੋਂ ਸਰਟੀਫਿਕੇਟ ਮਿਲਿਆ ਹੈ। ਇਹ ਸਰਟੀਫਿਕੇਟ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਵੱਲੋਂ ਭੇਟ ਕੀਤਾ ਗਿਆ।
ਵਧਾਈ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਨੇ ਕਿਹਾ ਕਿ ਇਸ ਤਰ੍ਹਾਂ ਦੇ ਹਿੰਮਤੀ ਨੌਜਵਾਨ ਦੂਸਰੇ ਨੌਜਵਾਨਾਂ ਲਈ ਵੀ ਮਿਸਾਲ ਤੇ ਪ੍ਰੇਰਣਾ ਦਾ ਸਰੋਤ ਬਣਦੇ ਹਨ। ਦੱਸ ਦੇਈਏ ਕਿ ਦੱਖਣੀ ਅਫਰੀਕਾ ਦੀ ਸਭ ਤੋਂ ਉਚੀ ਚੋਟੀ ਕਿਲੀਮੰਜਾਰੋ ਦੀ ਉਚਾਈ 5895 ਮੀਟਰ ਹੈ ਤੇ ਤੇ ਰਾਮਚੰਦਰ ਨੇ ਮੱਧ ਪ੍ਰਦੇਸ਼ ਦੇ ਇਕ ਹੋਰ ਸਾਥੀ ਨਾਲ ਮਿਲ ਕੇ ਇਸ ਸਾਲ 26 ਜਨਵਰੀ ਨੂੰ ਗਣਤੰਤਰ ਦਿਵਸ ਵਾਲੇ ਦਿਨ ਇਸ ਚੋਟੀ ਨੂੰ ਸਰ ਕਰਕੇ ਇੱਥੇ 350 ਫੁੱਟ ਲੰਬਾ ਤਿਰੰਗਾ ਲਹਿਰਾਇਆ ਸੀ।
ਇਹ ਵੀ ਪੜ੍ਹੋ : ਖੰਨਾ : ਪਿੰਡ ਕੌੜੀ ਦੇ ਸੂਬੇਦਾਰ ਦੀ ਡਿਊਟੀ ਦੌਰਾਨ ਮੌ.ਤ, ਯੂਪੀ ਦੇ ਫਤਿਹਗੜ੍ਹ ‘ਚ ਸੀ ਤਾਇਨਾਤ
ਰਾਮਚੰਦਰ ਨੇ ਆਪਣਾ ਹੌਂਸਲਾ ਨਹੀਂ ਡਿੱਗਣ ਦਿੱਤਾ ਤੇ ਮਾਇਨਸ 15 ਤੋਂ 20 ਡਿਗਰੀ ਤਾਪਮਾਨ ਅਤੇ ਤੇਜ਼ ਤੁਫਾਨ ਦੌਰਾਨ 26 ਜਨਵਰੀ 2023 ਦੇ ਸਵੇਰ 9:30 ਵਜੋਂ ਉੁਸ ਨੇ 19341 ਫੁੱਟ ਉੱਚੀ ਅਫਰੀਕਾ ਮਹਾਂਦੀਪ ਦੀ ਸਭ ਤੋਂ ਉੱਚੀ ਚੋਟੀ ਸਰ ਕਰ ਲਈ ਸੀ। ਰਾਮਚੰਦਰ ਦੇ ਨਾਂ ਸਿਰਫ ਇਹ ਰਿਕਾਰਡ ਹੀ ਨਹੀਂ ਸਗੋਂ ਇਸ ਤੋਂ ਇਲਾਵਾ ਵੀ ਉਸ ਨੇ ਬਹੁਤ ਸਾਰੇ ਅਜਿਹੇ ਕਾਰਨਾਮੇ ਕੀਤੇ ਹਨ ਜਿਸ ਨਾਲ ਉਸ ਨੇ ਦੇਸ਼ ਦਾ ਨਾਂ ਪੂਰੀ ਦੁਨੀਆ ਵਿਚ ਚਮਕਾਇਆ ਹੈ।
ਵੀਡੀਓ ਲਈ ਕਲਿੱਕ ਕਰੋ : –