ਸੰਸਦ ਦਾ ਸਰਦ ਰੁੱਤ ਸੈਸ਼ਨ 4 ਦਸੰਬਰ ਤੋਂ ਸ਼ੁਰੂ ਹੋ ਗਿਆ। ਇਹ ਸੈਸ਼ਨ 22 ਦਸੰਬਰ ਤੱਕ ਚੱਲੇਗਾ। 19 ਦਿਨਾਂ ਦੌਰਾਨ ਦੋਵੇਂ ਸਦਨਾਂ ਵਿਚ 15 ਬੈਠਕਾਂ ਹੋਣਗੀਆਂ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਂਚੇਵਾਲ ਨੇ ਪਹਿਲੇ ਦਿਨ ਪਰਾਲੀ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਲੈ ਕੇ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ।
ਦਿੱਲੀ ਪੂਰੇ ਸਾਲ ਵਿਚ ਸਿਰਫ ਇਕ ਦਿਨ ਹੀ ਚੈਨ ਦੀ ਸਾਹ ਲੈਣ ਵਿਚ ਸਫਲ ਰਿਹਾ। ਇਸੇ ਤਰ੍ਹਾਂ ਇਕ ਸਾਲ ਵਿਚ ਮੁੰਬਈ 5 ਦਿਨ ਤੇ ਚੇਨਈ 15 ਦਿਨ ਸਾਹ ਲੈਣ ਵਿਚ ਸਫਲ ਰਿਹ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਜਦੋਂ ਵੀ ਹਵਾ ਪ੍ਰਦੂਸ਼ਣ ਦੀ ਗੱਲ ਹੁੰਦੀ ਹੈ ਤਾਂ ਇਸ ਲਈ ਪੰਜਾਬ ਦੇ ਕਿਸਾਨਾਂ ਨੂੰ ਸਭ ਤੋਂ ਵੱਧ ਬਦਨਾਮ ਕੀਤਾ ਜਾਂਦਾ ਹੈ ਜਦੋਂਕਿ ਪਰਾਲੀ ਦਾ ਧੂੰਆਂ ਕੁਝ ਦਿਨਾਂ ਤੱਕ ਹੀ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਕੋਈ ਵੀ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਗਾਉਣਾ ਚਾਹੁੰਦਾ।
ਸੰਤ ਸੀਂਚੇਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕੇਂਦਰ ਨੂੰ ਸੁਝਾਅ ਦਿੱਤਾ ਸੀ ਕਿ ਜੇਕਰ ਪੰਜਾਬ ਦੇ ਕਿਸਾਨਾਂ ਦੀ ਆਰਥਿਕ ਮਦਦ ਕੀਤੀ ਜਾਵੇ ਤਾਂ ਪਰਾਲੀ ਦੀ ਅੱਗ ਨੂੰ ਰੋਕਿਆ ਜਾ ਸਕਦਾ ਹੈ ਪੰਜਾਬ ਸਰਕਾਰ ਨੇ ਮੰਗ ਕੀਤੀ ਸੀ ਕਿ ਜੇਕਰ ਕੇਂਦਰ 1500 ਰੁਪਏ ਦਿੰਦੀ ਹੈ ਤਾਂ 500 ਰੁਪਏ ਦਿੱਲੀ ਸਰਾਕਰ ਤੇ 500 ਰੁਪਏ ਪੰਜਾਬ ਸਰਕਾਰ ਕਿਸਾਨਾਂ ਨੂੰ ਦੇਵੇਗੀ ਤਾਂ ਪਰਾਲੀ ਦੀ ਸਮੱਸਿਆ ਹੱਲ ਹੋ ਸਕੇ।
ਵਾਤਾਵਰਣ ਦਾ ਜ਼ਿਕਰ ਕਰਦੇ ਹੋਏ ਸੰਤ ਸੀਂਚੇਵਾਲ ਨੇ ਕਿਹਾ ਕਿ ਹਵਾ ਪ੍ਰਦੂਸ਼ਣ ਕਾਰਨ ਦੇਸ਼ ਵਿਚ ਹਰ ਸਾਲ21 ਲੱਖ 8 ਹਜ਼ਾਰ ਲੋਕਾਂ ਦੀ ਮੌਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਜ਼ਿਆਦਾਤਰ ਸੂਬੇ ਤੇ ਸ਼ਹਿਰ ਹਮੇਸ਼ਾ ਸਭ ਤੋਂ ਪ੍ਰਦੂਸ਼ਿਤ ਸੂਚੀ ਵਿਚ ਰਹਿੰਦੇ ਹਨ।
ਇਹ ਵੀ ਪੜ੍ਹੋ : ‘ਵਿਧਾਨ ਸਭਾ ਦੀ ਜਿੱਤ ਤਾਂ ਸਿਰਫ ਟ੍ਰੇਲਰ ਹੈ, ਲੋਕ ਸਭਾ ਚੋਣਾਂ ‘ਚ ਦਿਖੇਗੀ ਪੂਰੀ ਫਿਲਮ’ : ਪੰਜਾਬ ਭਾਜਪਾ
ਲੋਕ ਵਾਤਾਵਰਣ ਪ੍ਰਦੂਸ਼ਣ ਨਾਲ ਜੂਝ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਪ੍ਰਦੂਸ਼ਣ ਨਾਲ ਵੱਡੀ ਗਿਣਤੀ ਵਿਚ ਲੋਕਾਂ ਦੀ ਮੌਤ ਹੋ ਰਹੀ ਹੈ। ਸੰਤ ਸੀਂਚੇਵਾਲ ਨੇ ਇਕ ਰਿਪੋਰਟ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਭਾਰਤ ਵਿਚ ਹਵਾ ਪ੍ਰਦੂਸ਼ਣ ਨਾਲ ਆਰਥਿਕ ਨੁਕਸਾਨ ਦੇਸ਼ ਦੀ ਜੀਡੀਪੀ ਦੇ 1.36 ਫੀਸਦੀ ਦੇ ਬਰਾਬਰ ਸੀ। ਅੰਤ ਵਿਚ ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਪਰਾਲੀ ਨੂੰ ਅੱਗ ਲਗਾਉਣਾ ਚਾਹੁੰਦੇ ਕਿਉਂਕਿ ਸਾਰੇ ਲੋਕ ਗੁਰੂ ਪਾਤਸ਼ਾਹ ਦਾ ਡਰ ਮੰਨਦੇ ਹਨ ਤੇ ਸੱਚੀ ਕਿਰਤ ਕਰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਕਿਸਾਨਾਂ ਨਾਲ ਹੱਥ ਮਿਲਾ ਲਵੇ ਤਾਂ ਕਿਸਾਨ ਪਰਾਲੀ ਨੂੰ ਅੱਗ ਲਗਾਉਣਾ ਵੀ ਬੰਦ ਕਰ ਦੇਣਗੇ।
ਵੀਡੀਓ ਲਈ ਕਲਿੱਕ ਕਰੋ : –