ਪੰਜਾਬੀ ਵਿਦੇਸ਼ਾਂ ਵਿੱਚ ਵੀ ਆਪਣੇ ਦੇਸ਼ ਤੇ ਸੂਬੇ ਦਾ ਨਾਂ ਰੋਸ਼ਨ ਕਰ ਰਹੇ ਹਨ, ਉਨ੍ਹਾਂ ਵਿੱਚ ਫਿਰ ਕੁੜੀਆਂ ਕਿੱਥੇ ਪਿੱਛੇ ਰਹਿਣ ਵਾਲੀਆਂ ਹਨ। ਇਸੇ ਤਰ੍ਹਾਂ ਹੁਣ ਪੰਜਾਬਣ 23 ਸਾਲਾਂ ਜਸਕੀਰਤ ਸੈਣੀ ਨੇ ਇਟਲੀ ਦੇ ਲੰਬਾਰਦੀਆ ਸੂਬੇ ਵਿਚ ਲੋਕਲ ਪੁਲਿਸ (ਪੁਲੀਸੀਆ ਲੋਕਾਲੇ) ਵਿਚ ਭਰਤੀ ਹੋ ਕੇ ਆਪਣੇ ਭਾਈਚਾਰੇ ਦਾ ਮਾਣ ਵਧਾਇਆ ਹੈ।
ਜਸਕੀਰਤ ਸੈਣੀ ਮੂਲ ਤੌਰ ‘ਤੇ ਲੁਧਿਆਣਾ ਸ਼ਹਿਰ ਨਾਲ ਸਬੰਧਤ ਹੈ। ਇਸ ਵੇਲੇ ਉਹ ਅਪਣੇ ਪਿਤਾ ਸਤਪਾਲ ਸਿੰਘ ਅਤੇ ਮਾਤਾ ਪਰਮਜੀਤ ਕੌਰ ਨਾਲ ਇਟਲੀ ਦੇ ਜ਼ਿਲ੍ਹਾ ਬਰੇਸ਼ੀਆ ਦੇ ਪਵੋਨੇ ਮੇਲਾ ਵਿਖੇ ਰਹਿ ਰਹੀ ਹੈ। ਧੀ ਦੇ ਵਿਦੇਸ਼ੀ ਪੁਲਿਸ ਵਿੱਚ ਭਰਤੀ ਹੋਣ ‘ਤੇ ਮਾਪੇ ਵੀ ਬਹੁਤ ਖੁਸ਼ ਹਨ। ਜਸਕੀਰਤ ਸੈਣੀ ਦੇ ਪਿਤਾ ਸਤਪਾਲ ਸਿੰਘ ਨੇ ਦਸਿਆ ਕਿ ਉਨ੍ਹਾਂ ਦੀ ਹੋਣਹਾਰ ਧੀ ਸ਼ੁਰੂ ਤੋਂ ਹੀ ਪੜ੍ਹਾਈ ਵਿਚ ਹੁਸ਼ਿਆਰ ਰਹੀ ਹੈ ਅਤੇ ਸਖ਼ਤ ਮਿਹਨਤ ਤੇ ਲਗਨ ਸਦਕਾ ਉੱਚੇ ਪੱਧਰ ਦੇ ਇਮਤਿਹਾਨ ਨਾਲ ਲੋਕਲ ਪੁਲਿਸ ਵਿਚ ਭਰਤੀ ਹੋਈ।
ਇਹ ਵੀ ਪੜ੍ਹੋ : ਪੰਜਾਬ : ਘਰ ਬਾਹਰੋਂ ਝਪੱਟਾ ਮਾਰ ਕੇ ਖੋਹੇ ਮੋਬਾਈਲ, ਧੁੱਪ ਸੇਕ ਰਿਹਾ ਸੀ ਬਜ਼ੁਰਗ, ਫੋਨ ‘ਤੇ ਗੱਲ ਕਰ ਰਹੀ ਸੀ ਔਰਤ
ਇਸ ਦੇ ਨਾਲ ਹੀ ਉਨ੍ਹਾਂ ਨੇ ਇਟਲੀ ਵਿੱਚ ਵੱਸਦੇ ਭਾਰਤੀ ਭਾਈਚਾਰੇ ਅਤੇ ਇਟਲੀ ਵਾਸੀਆਂ ਦਾ ਵੀ ਸਹਿਯੋਗ ਲਈ ਧੰਨਵਾਦ ਕੀਤਾ। ਉਥੇ ਹੀ ਜਸਕੀਰਤ ਨੇ ਇਸ ਪ੍ਰਾਪਤੀ ਨੂੰ ਆਪਣੇ ਮਾਪਿਆਂ ਦੀਆਂ ਅਰਦਾਸਾਂ ਦਾ ਫਲ ਦਿੱਤਾ, ਜਿਸ ਸਦਕਾ ਵਾਹਿਗੁਰੂ ਦੀ ਕਿਰਪਾ ਨਾਲ ਉਸ ਨੂੰ ਇਹ ਨੌਕਰੀ ਹਾਸਲ ਹੋਈ ਹੈ।
ਵੀਡੀਓ ਲਈ ਕਲਿੱਕ ਕਰੋ : –