ਫ਼ਿਰੋਜ਼ਪੁਰ ਕੈਂਟ ਦੇ ਸਰਕਾਰੀ ਕੁਆਰਟਰ ਵਿੱਚ ਇੱਕ ਫ਼ੌਜੀ ਦੀ ਪਤਨੀ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੇ ਭਰਾ ਦੀ ਸ਼ਿਕਾਇਤ ’ਤੇ ਕੈਂਟ ਪੁਲੀਸ ਨੇ ਸਿਪਾਹੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮ੍ਰਿਤਕ ਦੇ ਭਰਾ ਨੇ ਦੋਸ਼ ਲਾਇਆ ਹੈ ਕਿ ਦੋਸ਼ੀ ਜੀਜਾ ਨੇ ਉਸ ਦੀ ਭੈਣ ਦਾ ਗਲਾ ਘੁੱਟ ਕੇ ਕਤਲ ਕੀਤਾ ਹੈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

army person wife death
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਸੁਧੀਰ ਵਾਸੀ ਸੰਤਸੈਨਾ ਜ਼ਿਲ੍ਹਾ ਫ਼ਿਰੋਜ਼ਾਬਾਦ ਉੱਤਰ ਪ੍ਰਦੇਸ਼ ਨੇ ਦੱਸਿਆ ਹੈ ਕਿ ਉਸ ਦੀ ਭੈਣ 25 ਸਾਲਾ ਪ੍ਰਿਅੰਕਾ ਦਾ ਵਿਆਹ 6 ਮਾਰਚ 2018 ਨੂੰ ਰਾਹੁਲ ਸਿੰਘ ਵਾਸੀ ਬੜਾ ਪ੍ਰੀਤਪੁਰਾ ਜ਼ਿਲ੍ਹਾ ਆਗਰਾ ਨਾਲ ਹੋਇਆ ਸੀ |ਰਾਹੁਲ ਸਿੰਘ ਫ਼ੌਜ ਵਿਚ ਲਾਂਸ ਨਾਇਕ ਹੈ |
ਵੀਡੀਓ ਲਈ ਕਲਿੱਕ ਕਰੋ : –
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ
ਰਾਹੁਲ ਸਿੰਘ ਫਿਰੋਜ਼ਪੁਰ ਮਿਲਟਰੀ ਛਾਉਣੀ ਦੇ ਸਰਕਾਰੀ ਕੁਆਰਟਰ ਵਿੱਚ ਆਪਣੀ ਭੈਣ ਨਾਲ ਰਹਿੰਦਾ ਸੀ। 3 ਦਸੰਬਰ ਨੂੰ ਉਸ ਨੂੰ ਰਾਹੁਲ ਦੇ ਪਿਤਾ ਦਾ ਫੋਨ ਆਇਆ ਕਿ ਉਸ ਦੀ ਭੈਣ ਭਾਵ ਪ੍ਰਿਅੰਕਾ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਜਦੋਂ ਉਹ ਇੱਥੇ ਆਰਮੀ ਹਸਪਤਾਲ ਪਹੁੰਚਿਆ ਤਾਂ ਦੇਖਿਆ ਕਿ ਉਸ ਦੀ ਭੈਣ ਪ੍ਰਿਅੰਕਾ ਦੇ ਗਲੇ ‘ਤੇ ਗਲਾ ਘੁੱਟਣ ਦੇ ਨਿਸ਼ਾਨ ਸਨ। ਉਸਨੂੰ ਯਕੀਨ ਹੈ ਕਿ ਉਸਦੇ ਜੀਜਾ ਰਾਹੁਲ ਨੇ ਉਸਦੀ ਭੈਣ ਦਾ ਗਲਾ ਘੁੱਟ ਕੇ ਕਤਲ ਕੀਤਾ ਹੈ।
























