ਹਰ ਸੋਨੇ ਦੀ ਚੀਜ਼ ਨੂੰ ਕਿੰਨ ਸੰਭਾਲ-ਸੰਭਾਲ ਕੇ ਰੱਖਦਾ ਹੈ ਪਰ ਕੀ ਤੁਸੀਂ ਸੋਚ ਸਕਦੇ ਹੋ ਕਿ ਟ੍ਰੇਨ ਵਿੱਚ ਹੀ ਕੋਈ ਲੱਖਾਂ ਰੁਪਏ ਦੇ ਗਹਿਣਿਆਂ ਵਾਲਾ ਬੈਗ ਭੁੱਲ ਜਾਵੇ। ਜੀ ਹਾਂ, ਅਜਿਹਾ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਦਿੱਲੀ ਦੇ ਆਨੰਦ ਵਿਹਾਰ ਰੇਲਵੇ ਸਟੇਸ਼ਨ ‘ਤੇ, ਜਿਥੇ ਗਾਜ਼ੀਪੁਰ ਤੋਂ ਆ ਰਹੀ ਟਰੇਨ ਦੇ ਪਹਿਲੇ ਏਸੀ ਕੋਚ ‘ਚ ਇਕ ਯਾਤਰੀ ਗਹਿਣਿਆਂ ਨਾਲ ਭਰਿਆ ਬੈਗ ਛੱਡ ਗਿਆ। ਇਨ੍ਹਾਂ ਗਹਿਣਿਆਂ ਦੀ ਕੀਮਤ ਤਕਰੀਬਨ ਤਕਰੀਬਨ 20 ਲੱਖ ਰੁਪਏ ਸੀ, ਜਿਸ ਨੂੰ ਵੇਖ ਕੇ ਕਿਸੇ ਦੇ ਵੀ ਮਨ ਵਿੱਚ ਲਾਲਚ ਆ ਜਾਂਦਾ। ਹਾਲਾਂਕਿ ਕੋਚ ਅਟੈਂਡੈਂਟ ਨੇ ਈਮਾਨਦਾਰੀ ਦੀ ਮਿਸਾਲ ਪੇਸ਼ ਕਰਦਿਆਂ ਉਸ ਨੂੰ ਰੇਲਵੇ ਪ੍ਰੋਟੈਕਸ਼ਨ ਫੋਰਸ (ਆਰਪੀਐਫ) ਦੇ ਹਵਾਲੇ ਕਰ ਦਿੱਤਾ।
ਜਾਂਚ ਕਰਨ ‘ਤੇ ਆਰਪੀਐਫ ਨੂੰ ਪਤਾ ਲੱਗਾ ਕਿ ਬੈਗ ਗੁਰੂਗ੍ਰਾਮ ਸੈਕਟਰ-10 ਦੇ ਰਹਿਣ ਵਾਲੇ ਰੋਹਿਤ ਕੁਮਾਰ ਦਾ ਹੈ, ਜੋ ਆਪਣੀ ਪਤਨੀ ਅਤੇ ਬੱਚੇ ਦੇ ਨਾਲ ਆਪਣੇ ਸਾਲੇ ਦੇ ਵਿਆਹ ‘ਚ ਸ਼ਾਮਲ ਹੋਣ ਤੋਂ ਬਾਅਦ ਗਾਜ਼ੀਪੁਰ ਤੋਂ ਵਾਪਸ ਆਇਆ ਸੀ। ਉਹ ਕੈਨੇਡਾ ਵਿੱਚ ਕੰਮ ਕਰਦਾ ਹੈ। ਇਹ ਬੈਗ ਉਸ ਦੇ ਭਰਾ ਪਰਮੇਸ਼ਰ ਨੂੰ ਸੌਂਪ ਦਿੱਤਾ ਗਿਆ ਹੈ। ਆਰਪੀਐਫ ਵੱਲੋਂ ਦੱਸਿਆ ਗਿਆ ਕਿ ਗਹਿਣਿਆਂ ਦੀ ਕੀਮਤ ਕਰੀਬ 20 ਲੱਖ ਰੁਪਏ ਹੈ। ਇਮਾਨਦਾਰ ਕੋਚ ਅਟੈਂਡੈਂਟ ਜੈਪ੍ਰਕਾਸ਼ ਨੂੰ ਸਨਮਾਨਿਤ ਕਰਨ ਦੀ ਸਿਫਾਰਿਸ਼ ਕੀਤੀ ਜਾਵੇਗੀ।
ਆਨੰਦ ਵਿਹਾਰ ਆਰਪੀਐਫ ਵੱਲੋਂ ਦੱਸਿਆ ਗਿਆ ਕਿ ਯਾਤਰੀ ਰੋਹਿਤ ਕੁਮਾਰ ਆਪਣੀ ਪਤਨੀ ਅਰਚਨਾ ਸਿੰਘ ਅਤੇ ਬੱਚੇ ਨਾਲ ਗਾਜ਼ੀਪੁਰ ਸਿਟੀ-ਆਨੰਦ ਵਿਹਾਰ ਸੁਹੇਲਦੇਵ ਐਕਸਪ੍ਰੈਸ ਦੇ ਏਸੀ ਕੋਚ ਐਚਏ-1 ਦੇ ਬੀ-ਕੈਬਿਨ ਵਿੱਚ ਸਫ਼ਰ ਕਰ ਰਹੇ ਸਨ। ਐਤਵਾਰ ਸਵੇਰੇ 7:55 ‘ਤੇ ਆਨੰਦ ਵਿਹਾਰ ਰੇਲਵੇ ਸਟੇਸ਼ਨ ‘ਤੇ ਪਹੁੰਚ ਕੇ ਉਹ ਆਪਣੀ ਪਤਨੀ ਅਤੇ ਬੱਚੇ ਨਾਲ ਹੇਠਾਂ ਉਤਰਿਆ ਪਰ ਆਪਣਾ ਇਕ ਬੈਗ ਛੱਡ ਗਿਆ। ਕੋਚ ਅਟੈਂਡੈਂਟ ਜੈਪ੍ਰਕਾਸ਼ ਨੇ ਦੇਖਿਆ ਕਿ ਬੈਗ ਪਿੱਛੇ ਰਹਿ ਗਿਆ ਸੀ।
ਇਹ ਵੀ ਪੜ੍ਹੋ : ਹੁਣ ਸਿਰਫ ਡਿਜੀਟਲ KYC ਕਰਨਗੀਆਂ ਟੈਲੀਕਾਮ ਕੰਪਨੀਆਂ, 1 ਜਨਵਰੀ ਤੋਂ ਨਵੇਂ ਨਿਯਮ ਹੋਣਗੇ ਲਾਗੂ
ਇਸ ਵਿੱਚ ਕੀਮਤੀ ਸਾਮਾਨ ਦੇਖ ਕੇ ਉਨ੍ਹਾਂ ਨੇ ਇਸ ਨੂੰ ਆਰਪੀਐਫ ਹਵਾਲੇ ਕਰ ਦਿੱਤਾ। ਰਿਜ਼ਰਵੇਸ਼ਨ ਸੂਚੀ ਤੋਂ ਯਾਤਰੀ ਦਾ ਨਾਂ ਟਰੇਸ ਕੀਤਾ ਗਿਆ, ਕਿਉਂਕਿ ਰੋਹਿਤ ਨੇ ਗਾਜ਼ੀਪੁਰ ਸਿਟੀ ਰੇਲਵੇ ਸਟੇਸ਼ਨ ਦੇ ਕਾਊਂਟਰ ਤੋਂ ਟਿਕਟ ਬੁੱਕ ਕੀਤੀ ਸੀ, ਇਸ ਲਈ ਉਸਦਾ ਮੋਬਾਈਲ ਨੰਬਰ ਆਨਲਾਈਨ ਸਿਸਟਮ ਵਿੱਚ ਉਪਲਬਧ ਨਹੀਂ ਸੀ। ਫਿਰ ਆਰਪੀਐਫ ਨੇ ਗਾਜ਼ੀਪੁਰ ਸਿਟੀ ਰੇਲਵੇ ਸਟੇਸ਼ਨ ਤੋਂ ਉਸ ਦਾ ਨੰਬਰ ਦੁਬਾਰਾ ਟਰੇਸ ਕੀਤਾ।
ਸੋਮਵਾਰ ਸਵੇਰੇ ਉਸ ਨੂੰ ਫੋਨ ਕਰਕੇ ਬੈਗ ਮਿਲਣ ਦੀ ਸੂਚਨਾ ਦਿੱਤੀ ਗਈ। ਫਿਰ ਪਤਾ ਲੱਗਾ ਕਿ ਉਹ ਐਤਵਾਰ ਰਾਤ ਹੀ ਆਪਣੇ ਪਰਿਵਾਰ ਸਮੇਤ ਕੈਨੇਡਾ ਲਈ ਰਵਾਨਾ ਹੋ ਗਿਆ। ਉਸ ਨੇ ਆਪਣੇ ਭਰਾ ਪਰਮੇਸ਼ਰ ਨੂੰ ਬੈਗ ਲੱਭਣ ਲਈ ਆਨੰਦ ਵਿਹਾਰ ਰੇਲਵੇ ਸਟੇਸ਼ਨ ਭੇਜ ਦਿੱਤਾ ਹੈ। ਜਦੋਂ ਪਰਮੇਸ਼ਵਰ ਆਰਪੀਐਫ ਪਹੁੰਚਿਆ ਤਾਂ ਸਬ-ਇੰਸਪੈਕਟਰ ਰੋਹਿਤ ਸਿੰਘ ਨੇ ਤਸਦੀਕ ਤੋਂ ਬਾਅਦ ਉਸ ਨੂੰ ਗਹਿਣਿਆਂ ਨਾਲ ਭਰਿਆ ਬੈਗ ਸੌਂਪਿਆ।
ਵੀਡੀਓ ਲਈ ਕਲਿੱਕ ਕਰੋ : –