ਜੀਮੇਲ ‘ਤੇ ਸਪੈਮ ਮੇਲ ਦੀ ਭਰਮਾਰ ਹੈ। ਕਿਸੇ ਅਜਿਹੇ ਆਦਮੀ ਨੂੰ ਹਰ ਰੋਜ਼ ਕਈ ਸਾਰੇ ਸਪੈਮ ਮੇਲ ਆ ਰਹੇ ਹਨ ਜਿਨ੍ਹਾਂ ਨੂੰ ਕਿਸੇ ਬਿਜ਼ਨੈੱਸ ਜਾਂ ਮਾਰਕੀਟਿੰਗ ਨਾਲ ਕੋਈ ਮਤਲਬ ਹੀ ਨਹੀਂ ਹੈ। ਹੁਣ ਗੂਗਲ ਇਸ ਸਮੱਸਿਆ ਨੂੰ ਦੂਰ ਕਰਨ ਲਈ ਵੱਡਾ ਕਦਮ ਚੁੱਕਣ ਜਾ ਰਿਹਾ ਹੈ।
ਸਪੈਮ ਨਾਲ ਨਿਪਟਣ ਲਈ ਗੂਗਲ ਇਕ ਨਵਾਂ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਟੂਲ ਤਿਆਰ ਕਰ ਰਿਹਾ ਹੈ। ਉਂਝ ਅਜੇ ਵੀ ਗੂਗਲ ਸਪੈਮ ਫਿਲਟਰ ਕਰਨ ਲਈ ਫਿਲਟਰ ਦਾ ਇਸਤੇਮਾਲ ਕਰਦਾ ਹੈ ਪਰ ਕਈ ਵਾਰ ਸਪੈਮ ਮੇਲ ਭੇਜਣ ਵਾਲੇ ਸਪੈਸ਼ਲ ਕੈਰੇਕਟਰ, ਇਮੋਜੀ ਤੇ ਗਲਤ ਸਪੈਲਿੰਗ ਲਿਖ ਕੇ ਗੂਗਲ ਨੂੰ ਹੀ ਚਕਮਾ ਦੇ ਦਿੰਦੇ ਹਨ।
ਇਸ ਨਾਲ ਨਿਪਟਣ ਲਈ ਗੂਗਲ ਹੁਣ ਏਆਈ ਦੀ ਮਦਦ ਲਵੇਗਾ। ਆਪਣੇ ਨਵੇਂ ਟੂਲ ਨੂੰ ਗੂਗਲ ਨੇ RETVec (ਰੈਜੀਲੈਂਟ ਐਂਡ ਏਫਿਸਿਏਂਟ ਟੈਕਸਟ ਵੇਕਟੋਰਾਈਜਰ) ਨਾਂ ਦਿੱਤਾ ਹੈ। ਇਸ ਟੂਲ ਦਾ ਇਸਤੇਮਾਲ ਜੀਮੇਲ ਤੋਂ ਇਲਾਵਾ ਯੂਟਿਊਬ ਤੇ ਗੂਗਲ ਪਲੇਅ ‘ਤੇ ਵੀ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਕੇਜਰੀਵਾਲ ਅਤੇ CM ਮਾਨ 17 ਦਸੰਬਰ ਨੂੰ ਫਿਰੋਜ਼ਪੁਰ ਦੌਰੇ ‘ਤੇ, ਜਨ ਸਭਾ ਨੂੰ ਕਰਨਗੇ ਸੰਬੋਧਨ
RETVec ਦੇ ਆਉਣ ਦੇ ਬਾਅਦ ਲੋਕਾਂ ਦੇ ਜੀਮੇਲ ‘ਤੇ ਸਪੈਮ ਮੇਲ ਦੇ ਆਉਣ ਦੀ ਗਿਣਤੀ ਵਿਚ ਕਮੀ ਦੇਖਣ ਨੂੰ ਮਿਲੇਗੀ। ਇਸ ਤੋਂ ਇਲਾਵਾ ਯੂਟਿਊਬ ‘ਤੇ ਵੀ ਇਤਰਾਜ਼ਯੋਗ ਕੰਟੈਂਟ ਅਪਲੋਡ ਨਹੀਂ ਹੋਣਗੇ ਤੇ ਇਸ ਤਰ੍ਹਾਂ ਦੇ ਕਮੈਂਟ ਨੂੰ ਵੀ ਫਿਲਟਰ ਕੀਤਾ ਜਾ ਸਕੇਗਾ।
ਵੀਡੀਓ ਲਈ ਕਲਿੱਕ ਕਰੋ : –