ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਚੋਣਾਂ ਲੜਨ ਦੇ ਬਾਅਦ ਖੇਤੀ ਮੰਤਰੀ ਰਹੇ ਨਰਿੰਦਰ ਸਿੰਘ ਤੋਮਰ ਨੇ ਖੇਤੀ ਮੰਤਰਾਲੇ ਦਾ ਆਪਣਾ ਅਹੁਦਾ ਛੱਡ ਦਿੱਤਾ। ਉਨ੍ਹਾਂ ਨੇ ਇਸ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਜਿਸ ਨੂੰ ਰਾਸ਼ਟਰਪਤੀ ਵੱਲੋਂ ਮਨਜ਼ੂਰ ਕਰ ਲਿਆ ਗਿਆ ਹੈ। ਕੈਬਨਿਟ ਮੰਤਰੀ ਅਰਜੁਨ ਮੁੰਡਾ ਨਰਿੰਦਰ ਸਿੰਘ ਤੋਮਰ ਦੀ ਜਗ੍ਹਾ ਨਵੇਂ ਖੇਤੀਬਾੜੀ ਮੰਤਰੀ ਹੋਣਗੇ।
ਕੈਬਨਿਟ ਮੰਤਰੀ ਅਰਜੁਨ ਮੁੰਡਾ ਨੂੰ ਖੇਤੀ ਤੇ ਕਿਸਾਨ ਕਲਿਆਣ ਮੰਤਰਾਲੇ ਦਾ ਚਾਰਜ ਸੌਂਪਿਆ ਜਾਵੇਗਾ।ਸੂਬਾ ਮੰਤਰੀ ਸ਼ੋਭਾ ਕਰੰਦਲਾਜੇ ਨੂੰ ਰਾਜ ਮੰਤਰੀ ਨੂੰ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਦਾ ਚਾਰਜ ਦਿੱਤਾ ਜਾਵੇਗਾ। ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੂੰ ਉਨ੍ਹਾਂ ਦੇ ਮੌਜੂਦਾ ਵਿਭਾਗਾਂ ਤੋਂ ਇਲਾਵਾ ਜਲ ਸ਼ਕਤੀ ਮੰਤਰਾਲੇ ਵਿੱਚ ਰਾਜ ਮੰਤਰੀ ਦਾ ਕਾਰਜਭਾਰ ਦਿੱਤਾ ਜਾਵੇਗਾ ਅਤੇ ਰਾਜ ਮੰਤਰੀ ਡਾ. ਭਾਰਤੀ ਪ੍ਰਵੀਨ ਪਵਾਰ ਨੂੰ ਉਨ੍ਹਾਂ ਦੇ ਮੌਜੂਦਾ ਪੋਰਟਫੋਲੀਓ ਤੋਂ ਇਲਾਵਾ ਜਨਜਾਤੀ ਮੰਤਰਾਲੇ ਵਿੱਚ ਸੂਬਾ ਮੰਤਰੀ ਦਾ ਕਾਰਜਭਾਰ ਦਿੱਤਾ ਜਾਵੇਗਾ।
ਮੱਧ ਪ੍ਰਦੇਸ਼ ਵਿਚ ਮੁਰੈਨਾ ਜ਼ਿਲ੍ਹੇ ਦੀ ਦਿਮਨੀ ਸੀਟ ਤੋਂ ਪਾਰਟੀ ਨੇ ਕੇਂਦਰੀ ਮੰਤਰੀ ਤੇ ਸੀਨੀਅਰ ਨੇਤਾ ਨਰਿੰਦਰ ਸਿੰਘ ਤੋਮਰ ਨੂੰ ਮੈਦਾਨ ਵਿਚ ਉਤਾਰਿਆ ਸੀ। ਇਨ੍ਹਾਂ ਚੋਣਾਂ ਵਿਚ ਤੋਮਰ ਨੇ ਬਸਪਾ ਉਮੀਦਵਾਰ ਬਲਵੀਰ ਸਿੰਘ ਦੰਡੌਤੀਆ ਨੂੰ ਹਰਾਇਆ ਸੀ। ਭਾਜਪਾ ਨੇ ਦਿਮਨੀ ਸੀਟ ਜਿੱਤਣ ਦਾ ਟਾਰਗੈੱਟ ਤੈਅ ਕੀਤਾ ਸੀ ਤੇ ਉਸ ਨੂੰ ਸੰਘਰਸ਼ ਨਾਲ ਹਾਸਲ ਵੀ ਕਰ ਲਿਆ ਹੈ। ਤੋਮਰ ਪਹਿਲਾਂ ਮੁਰੈਨਾ ਤੋਂ ਸਾਂਸਦ ਵੀ ਸਨ। ਉਹ ਕੇਂਦਰ ਵਿਚ ਖੇਤੀ ਮੰਤਰਾਲੇ ਦੀ ਜ਼ਿੰਮੇਵਾਰੀ ਸੰਭਾਲਦੇ ਸਨ, ਇਸ ਲਈ ਹੁਣ ਉਨ੍ਹਾਂ ਨੂੰ ਇਕ ਜ਼ਿੰਮੇਵਾਰੀ ਛੱਡਣੀ ਪਈ ਹੈ, ਉਨ੍ਹਾਂ ਨੂੰ ਸਾਂਸਦੀ ਤੋਂ ਅਸਤੀਫਾ ਦਿੱਤਾ ਹੈ।
ਅਸਤੀਫਾ ਦੇਣ ਵਾਲਿਆਂ ਵਿਚ ਪ੍ਰਹਿਲਾਦ ਪਟੇਲ ਤੇ ਨਰਿੰਦਰ ਤੋਮਰ ਕੇਂਦਰੀ ਮੰਤਰੀ ਹਨ। ਦੂਜੇ ਪਾਸੇ ਛੱਤੀਸਗੜ੍ਹ ਤੋਂ ਸਾਂਸਦ ਤੇ ਕੇਂਦਰੀ ਮੰਤਰੀ ਰੇਣੁਕਾ ਸਿੰਘ ਵੀ ਅਸਤੀਫਾ ਦੇਣਗੀਆਂ। ਇਸ ਤਰ੍ਹਾਂ ਕੇਂਦਰੀ ਕੈਬਨਿਟ ਵਿਚ ਤਿੰਨ ਮੰਤਰੀ ਘੱਟ ਹੋ ਜਾਣਗੇ। ਇਸ ਤੋਂ ਇਲਾਵਾ ਰਾਜਥਾਨ ਦੇ ਸਾਂਸਦ ਬਾਬਾ ਬਾਲਕਨਾਥ ਨੇ ਵੀ ਅਸਤੀਫਾ ਦਿੱਤਾ ਹੈ। ਅਸਤੀਫਾ ਦੇਣ ਵਾਲਿਆਂ ਦੀ ਗਿਣਤੀ 12 ਦੱਸੀ ਗਈ ਹੈ।
ਇਹ ਵੀ ਪੜ੍ਹੋ : ਅਭਿਨੇਤਾ ਜੂਨੀਅਰ ਮਹਿਮੂਦ ਦਾ ਦੇਹਾਂਤ, ਕੈਂਸਰ ਕਾਰਨ 67 ਸਾਲ ਦੀ ਉਮਰ ‘ਚ ਦੁਨੀਆ ਨੂੰ ਕਿਹਾ ਅਲਵਿਦਾ
ਆਬਜ਼ਰਵਰ ਜਲਦੀ ਹੀ ਤਿੰਨੋਂ ਰਾਜਾਂ ਵਿੱਚ ਭੇਜੇ ਜਾਣਗੇ, ਜਦਕਿ ਭਾਜਪਾ ਸੂਤਰਾਂ ਦਾ ਕਹਿਣਾ ਹੈ ਕਿ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿੱਚ ਵੀ ਅਬਜ਼ਰਵਰ ਜਲਦੀ ਹੀ ਭੇਜੇ ਜਾਣਗੇ। ਅੱਜ ਸਵੇਰੇ ਅਬਜ਼ਰਵਰ ਦਿੱਲੀ ਤੋਂ ਰਵਾਨਾ ਹੋਣਗੇ। ਸ਼ਨੀਵਾਰ ਅਤੇ ਐਤਵਾਰ ਨੂੰ ਤਿੰਨੋਂ ਰਾਜਾਂ ਵਿੱਚ ਵਿਧਾਇਕ ਦਲ ਦੀਆਂ ਬੈਠਕਾਂ ਹੋਣਗੀਆਂ। ਇਸ ਵਿੱਚ ਮੁੱਖ ਮੰਤਰੀਆਂ ਦੇ ਨਾਵਾਂ ਦਾ ਐਲਾਨ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ : –