ਹੁਣ ਚੰਡੀਗੜ੍ਹ PGI ‘ਚ ਸਕਿੱਨ ਡੋਨੇਸ਼ਨ ਵੀ ਹੋ ਸਕੇਗੀ। ਜਾਣਕਾਰੀ ਮੁਤਾਬਕ ਪੀਜੀਆਈ ਵਿੱਚ ਸਕਿੱਨ ਬੈਂਕ ਸ਼ੁਰੂ ਹੋ ਗਿਆ ਹੈ। ਇਹ ਉੱਤਰੀ ਖੇਤਰ ਦਾ ਪਹਿਲਾ ਅਜਿਹਾ ਮੈਡੀਕਲ ਸੰਸਥਾਨ ਬਣ ਗਿਆ ਹੈ, ਜਿਥੇ ਬ੍ਰੇਨ ਡੈੱਡ ਜਾਂ ਮ੍ਰਿਤ ਸਰੀਰ ਦੀ ਸਕਿੱਨ ਲਈ ਜਾ ਸਕੇਗੀ। ਪਲਾਸਟਿਕ ਸਰਜਰੀ ਵਿਭਾਗ ਦੇ ਮੁਖੀ ਡਾ. ਅਤੁਲ ਪਰਾਸ਼ਰ ਮੁਤਾਬਕ ਬੈਂਕ ਦੋ ਪੜਾਵਾਂ ਵਿੱਚ ਖੋਲ੍ਹਣ ਦੀ ਤਿਆਰੀ ਹੈ। ਫਿਲਹਾਲ ਬੈਂਕ ਤਾਂ ਖੁੱਲ੍ਹਿਆ ਹੈ ਪਰ ਹਾਰਵੈਸਟਿੰਗ (ਸਕਿੱਨ ਨੂੰ ਕੱਢਣ ਦਾ ਕੰਮ) ਅਜੇ ਸ਼ੁਰੂ ਨਹੀਂ ਹੋਇਆ ਹੈ।
ਪੀਜੀਆਈ ਵਿੱਚ ਬ੍ਰੇਨ ਡੈੱਡ ਮਰੀਜ਼ਾਂ ਲਈ ਡੋਨੇਸ਼ਨ ਦੀ ਅਪੀਲ ਕੀਤੀ ਜਾਏਗੀ। ਨਾਲ ਹੀ ਜੇ ਕੁਝ ਮਹੀਨਿਆਂ ਵਿੱਚ ਕਮਿਊਨਿਟੀ ਪੱਧਰ ‘ਤੇ ਕਈ ਐਨਜੀਓ ਦੇ ਨਾਲ ਮਿਲ ਕੇ ਜਾਗਰੂਕਤਾ ਪ੍ਰੋਗਰਾਮ ਸ਼ੁਰੂ ਕੀਤਾ ਜਾਏਗਾ। ਲੋਕਾਂ ਨੂੰ ਅਜੇ ਵੀ ਇਹ ਨਹੀਂ ਪਤਾ ਕਿ ਚਮੜੀ ਦਾ ਦਾਨ ਵੀ ਕੀਤਾ ਜਾ ਸਕਦਾ ਹੈ। ਮਹਾਰਾਸ਼ਟਰ ਦੇਸ਼ ਦਾ ਇੱਕੋ-ਇੱਕ ਅਜਿਹਾ ਸੂਬਾ ਹੈ।
ਇਹ ਵੀ ਪੜ੍ਹੋ : UK ‘ਚ ਪਤੀ ਵੱਲੋਂ ਕਤ.ਲ ਹੋਈ ਵਿਆਹੁਤਾ ਦੀ ਮ੍ਰਿਤਕ ਦੇਹ ਪਹੁੰਚੀ ਪੰਜਾਬ, ਧਾਹਾਂ ਮਾਰ ਰੋਈ ਮਾਂ
ਡਾਕਟਰਾਂ ਮੁਤਾਬਕ 40 ਫੀਸਦੀ ਤੋਂ ਵੱਧ ਸੜ ਜਾਣ ‘ਤੇ ਹੀ ਮਰੀਜ਼ ਨੂੰ ਚਮੜੀ ਕਿਸੇ ਹੋਰ ਤੋਂ ਲੈਣੀ ਪੈਂਦੀ ਹੈ। ਇੱਕ ਵਾਰ ਚਮੜੀ ਦੀ ਗ੍ਰਾਫਟ ਲਗਾਉਣ ਤੋਂ ਬਾਅਦ ਮਰੀਜ਼ ਦੇ ਜ਼ਖ਼ਮ 2 ਤੋਂ 3 ਹਫ਼ਤਿਆਂ ਵਿੱਚ ਠੀਕ ਹੋਣੇ ਸ਼ੁਰੂ ਹੋ ਜਾਂਦੇ ਹਨ। ਰਿਕਵਰੀ ਦੇਖੀ ਜਾਂਦੀ ਹੈ, ਅਤੇ ਜੇ ਮਰੀਜ਼ ਨੂੰ ਚਮੜੀ ਦੀ ਗ੍ਰਾਫਟਿੰਗ ਦੀ ਲੋੜ ਹੁੰਦੀ ਹੈ, ਤਾਂ ਦੁਬਾਰਾ ਗ੍ਰਾਫਟਿੰਗ ਕੀਤੀ ਜਾਂਦੀ ਹੈ।
ਸਕਿੱਨ ਗ੍ਰਾਫਟਿੰਗ ਦਾ ਮਤਲਬ ਇਹ ਨਹੀਂ ਹੈ ਕਿ ਮਰੀਜ਼ ਨੂੰ ਸਥਾਈ ਸਕਿਨ ਗ੍ਰਾਫਟ ਕਰਵਾਉਣੇ ਪੈਣਗੇ। ਇਹ ਉਸ ਦੀ ਸਹਾਇਤਾ ਕਰਨ ਲਈ ਇੱਕ ਅਸਥਾਈ ਪ੍ਰਕਿਰਿਆ ਹੈ ਜਦੋਂ ਤੱਕ ਉਸਦੇ ਜ਼ਖਮ ਜਲਦੀ ਠੀਕ ਨਹੀਂ ਹੋ ਜਾਂਦੇ ਅਤੇ ਉਸ ਦੀ ਆਪਣੀ ਚਮੜੀ ਵਾਪਸ ਉੱਗ ਨਹੀਂ ਜਾਂਦੀ। ਪੀਜੀਆਈ ਵਿੱਚ ਹਰ ਸਾਲ 500 ਬਰਨ ਮਰੀਜ਼ ਰਜਿਸਟਰਡ ਹੁੰਦੇ ਹਨ। ਚਮੜੀ ਲੈਣ ਤੋਂ ਬਾਅਦ ਇਸਦੀ ਸਕ੍ਰੀਨਿੰਗ ਅਤੇ ਜਾਂਚ ਕੀਤੀ ਜਾਵੇਗੀ। ਚਮੜੀ ਨੂੰ ਘੱਟ ਤਾਪਮਾਨ ‘ਤੇ 5 ਸਾਲ ਤੱਕ ਸਟੋਰ ਕੀਤਾ ਜਾ ਸਕਦਾ ਹੈ।
ਡਾ. ਅਤੁਲ ਪਰਾਸ਼ਰ ਨੇ ਦੱਸਿਆ ਕਿ ਹੁਣ ਤੱਕ ਅਸੀਂ ਪੀ.ਜੀ.ਆਈ. ਵਿੱਚ ਚਮੜੀ ਨੂੰ ਸਟੋਰ ਕਰਨ ਲਈ ਅਸਥਾਈ ਸਟੋਰੇਜ ਦੀ ਵਰਤੋਂ ਕਰਦੇ ਹਾਂ। ਇਸ ਤੋਂ ਇਲਾਵਾ ਸੜਨ ਦੀ ਹਾਲਤ ਵਿਚ ਅਸੀਂ ਮਰੀਜ਼ ਦੇ ਸਰੀਰ ਦੇ ਕਿਸੇ ਵੀ ਹਿੱਸੇ ਤੋਂ ਚਮੜੀ ਲੈ ਕੇ ਸੜੇ ਹੋਏ ਹਿੱਸੇ ‘ਤੇ ਲਗਾ ਦਿੰਦੇ ਹਾਂ ਪਰ ਬੈਂਕ ਸ਼ੁਰੂ ਕਰਨ ਨਾਲ ਮਰੀਜ਼ਾਂ ਨੂੰ ਵੀ ਫਾਇਦਾ ਹੋਵੇਗਾ।