ਸਰ੍ਹੋਂ ਦੇ ਤੇਲ ਦਾ ਸੇਵਨ ਕਰਨਾ ਸਿਹਤ ਲਈ ਹੀ ਫਾਇਦੇਮੰਦ ਨਹੀਂ ਹੁੰਦਾ ਸਗੋਂ ਸਰੀਰ ‘ਤੇ ਲਗਾਉਣਾ ਵੀ ਬਹੁਤ ਲਾਭਕਾਰੀ ਹੈ। ਸਰ੍ਹੋਂ ਦਾ ਤੇਲ ਹੈਲਦੀ ਫੈਟਸ ਜਿਵੇਂ ਮੋਨੋਅਨਸੈਚੁਰੇਟਿਡ ਫੈਟੀ ਐਸਿਡ, ਪਾਲੀਅਨਸੇਚੁਰੇਟਿਡ ਫੈਟੀ ਐਸਿਡ, ਓਮੇਗਾ-3,6 ਨਾਲ ਭਰਪੂਰ ਹੁੰਦਾ ਹੈ। ਜਦੋਂ ਵੀ ਸਰੀਰ ਵਿਚ ਜਕੜਨ, ਦਰਦ ਜਾਂ ਮਾਸਪੇਸ਼ੀਆ ਵਿਚ ਕੋਈ ਸਮੱਸਿਆ ਹੁੰਦੀ ਹੈ ਤਾਂ ਇਨ੍ਹਾਂ ਸਮੱਸਿਆਵਾਂ ਵਿਚ ਸਰੀਰ ਦੀ ਸਰ੍ਹੋਂ ਦੇ ਤੇਲ ਨਾਲ ਮਾਲਿਸ਼ ਕਰਨ ਵਿਚ ਬਹੁਤ ਆਰਾਮ ਮਿਲਦਾ ਹੈ। ਇਸ ਨਾਲ ਮਾਸਪੇਸ਼ੀਆਂ ਤੇ ਹੱਡੀਆਂ ਨੂੰ ਮਜ਼ਬੂਤੀ ਮਿਲਦੀ ਹੈ। ਇਸ ਤੋਂ ਇਲਾਵਾ ਸਕਿਨ ਤੇ ਵਾਲਾਂ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਨ ਵਿਚ ਵੀ ਇਹ ਬਹੁਤ ਫਾਇਦੇਮੰਦ ਹੈ।
ਨੀਂਦ ਚੰਗੀ ਆਉਣਾ
ਜੇਕਰ ਤੁਸੀਂਰਾਤ ਵਿਚ ਸਰ੍ਹੋਂ ਦੇ ਤੇਲ ਨਾਲ ਪੈਰਾਂ ਤੇ ਪੈਰ ਦੀਆਂ ਤਲੀਆਂ ਵਿਚ ਸਰ੍ਹੋਂ ਦਾ ਤੇਲ ਲਗਾ ਕੇ 5-10 ਮਿੰਟ ਮਾਲਿਸ਼ ਕਰਦੇ ਹੋ ਤਾਂ ਇਸ ਨਾਲ ਥਕਾਵਟ ਦੂਰ ਹੁੰਦੀ ਹੈ। ਨਾਲ ਹੀ ਦਿਮਾਗ ਨੂੰ ਆਰਾਮ ਮਿਲਦਾ ਹੈ।ਇਸ ਨਾਲ ਉਨੀਂਦਰਾ ਵਰਗੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ ਤੇ ਚੰਗੀ ਨੀਂਦ ਲੈਣ ਵਿਚ ਮਦਦ ਮਿਲਦੀ ਹੈ।
ਚਿੰਤਾ ਤੇ ਤਣਾਅ ਨੂੰ ਕਰੋ ਦੂਰ
ਦਿਮਾਗ ਨੂੰ ਸ਼ਾਂਤ ਕਰਨ ਤੇ ਤਣਾਅ, ਚਿੰਤਾ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਲਈ ਸਰ੍ਹੋਂ ਦੇ ਤੇਲ ਨਾਲ ਪੈਰਾਂ ਦੀ ਮਾਲਸ਼ ਕਰਨ ਨਾਲ ਬਹੁਤ ਫਾਇਦਾ ਮਿਲਦਾ ਹੈ। ਖਾਸ ਕਰਕੇ ਜਦੋਂ ਤੁਸੀਂ ਸਰ੍ਹੋਂ ਦੇ ਤੇਲ ਨਾਲ ਪੈਰ ਦੀਆਂ ਤਲੀਆਂ ਨੂੰ ਰਗੜਕੇ ਮਾਲਸ਼ ਕਰਦੇ ਹੋ।
ਬਲੱਡ ਸਰਕੂਲੇਸ਼ਨ ਨੂੰ ਬਣਾਓ ਬੇਹਤਰ
ਤੁਹਾਡੇ ਸਰੀਰ ਦੇ ਸਾਰੇ ਅੰਗਾਂ ਤੱਕ ਪੌਸ਼ਕ ਤੱਤਾਂ ਨੂੰ ਪਹੁੰਚਾਉਣ ਲਈ ਬਲੱਡ ਸਰਕੂਲੇਸ਼ਨ ਦਾ ਬੇਹਤਰ ਹੋਣਾ ਜ਼ਰੂਰੀ ਹੈ। ਸਰ੍ਹੋਂ ਦੇ ਤੇਲ ਨਾਲ ਮਾਲਿਸ਼ ਕਰਨ ਨਾਲ ਬਲੱਡ ਸਰਕੁਲੇਸ਼ਨ ਦੇ ਨਾਲ ਹੀ ਬਲੱਡ ਫਲੋਅ ਵੀ ਚੰਗਾ ਹੋ ਜਾਂਦਾ ਹੈ। ਸਿਰਫ ਇੰਨਾ ਹੀ ਨਹੀਂ ਇਸ ਨਾਲ ਦਬੀ ਹੋਈਆਂ ਨਸਾਂ ਤੇ ਬਲਾਕੇਜ ਨੂੰ ਖੋਲ੍ਹਣ ਵਿਚ ਮਦਦ ਮਿਲਦੀ ਹੈ ਜਿਸ ਨਾਲ ਨਸਾਂ ਵਿਚ ਦਰਦ ਤੋਂ ਛੁਟਕਾਰਾ ਮਿਲਦਾ ਹੈ।
ਪੈਰਾਂ ਵਿਚ ਦਰਦ ਤੋਂ ਦਿਵਾਏ ਛੁਟਕਾਰਾ
ਬਹੁਤ ਸਾਰੇ ਲੋਕ ਜਦੋਂ ਪੂਰੇ ਦਿਨ ਦੀ ਭੱਜਦੌੜ ਦੇ ਬਾਅਦ ਘਰ ਪਰਤਦੇ ਹਨ ਤਾਂ ਪੈਰਾਂ ਵਿਚ ਦਰਦ ਤੇ ਬੈਚੇਨੀ ਦੀ ਸਮੱਸਿਆ ਹੁੰਦੀ ਹੈ। ਅਜਿਹੇ ਵਿਚ ਸਰ੍ਹੋਂ ਦੇ ਤੇਲ ਨਾਲ ਪੈਰਾਂ ਦੀ ਮਾਲਿਸ਼ ਕਰਨ ਨਾਲ ਪੈਰਾਂ ਦੀ ਬੇਚੈਨੀ ਤੇ ਦਰਦ ਤੋਂ ਆਰਾਮ ਮਿਲਦਾ ਹੈ।
ਜੋੜਾਂ ਨੂੰ ਬਣਾਏ ਮਜ਼ਬੂਤ
ਸਰ੍ਹੋਂ ਦੇ ਤੇਲ ਨਾਲ ਮਾਲਿਸ਼ ਕਰਨ ਨਾਲ ਅੱਡੀਆਂ ਤੇ ਜੋੜਾਂ ਦੀਆਂ ਹੱਡੀਆਂ ਨੂੰ ਮਜ਼ਬੂਤੀ ਮਿਲਦੀ ਹੈ। ਨਾਲ ਹੀ ਉਨ੍ਹਾਂ ਵਿਚ ਜਕੜਣ ਤੇ ਸੋਜਿਸ਼ ਦੀ ਸਮੱਸਿਆ ਵੀ ਨਹੀਂ ਆਉਂਦੀ।ਇਹ ਤੁਹਾਡੇ ਪੈਰਾਂ ਨੂੰ ਮਜ਼ਬੂਤ ਬਣਾਉਣ ਵਿਚ ਵੀ ਮਦਦ ਕਰਦਾ ਹੈ।
ਵੀਡੀਓ ਲਈ ਕਲਿੱਕ ਕਰੋ : –