ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ 9 ਦਸੰਬਰ ਨੂੰ ਵਿਕਾਸ ਭਾਰਤ ਸੰਕਲਪ ਯਾਤਰਾ ਦੇ ਲਾਭਪਾਤਰੀਆਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਚੰਡੀਗੜ੍ਹ ਦੀ ਰਹਿਣ ਵਾਲੀ ਮੋਨਾ ਨਾਲ ਵੀ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜੇ ਭਾਰਤ ਦੇ ਨੌਜਵਾਨ ਸਖ਼ਤ ਮਿਹਨਤ ਕਰਨ ਦਾ ਫ਼ੈਸਲਾ ਲੈਣ ਤਾਂ ਉਹ ਨਵੀਂ ਦੁਨੀਆਂ ਸਿਰਜ ਸਕਦੇ ਹਨ। ਪੀਐਮ ਮੋਦੀ ਨੇ ਚੰਡੀਗੜ੍ਹ ਦੀ ਮੋਨਾ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਫਿਰ ਉਸ ਬਾਰੇ ਜਾਣਿਆ। ਮੋਨਾ ਦੀ ਮਿਹਨਤ ਨੇ ਪੀਐਮ ਮੋਦੀ ਨੂੰ ਵੀ ਆਪਣਾ ਮੁਰੀਦ ਬਣਾ ਦਿੱਤਾ।
ਮੋਨਾ ਮੂਲ ਤੌਰ ‘ਤੇ ਝਾਰਖੰਡ ਦੀ ਰਾਜਧਾਨੀ ਰਾਂਚੀ ਦੀ ਰਹਿਣ ਵਾਲੀ ਹੈ। ਪਰ ਉਹ 15 ਸਾਲ ਦੀ ਉਮਰ ਵਿੱਚ ਚੰਡੀਗੜ੍ਹ ਆ ਗਈ। ਮੋਨਾ ਨੇ ਪੀਐਮ ਮੋਦੀ ਨੂੰ ਦੱਸਿਆ ਕਿ ਉਹ ਇੱਕ ਕਿੰਨਰ ਹੈ ਅਤੇ ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਫੇਜ਼-1 ਵਿੱਚ ਏਲਾਂਤੇ ਮਾਲ ਦੇ ਕੋਲ ਇੱਕ ਚਾਹ ਦੀ ਦੁਕਾਨ ਚਲਾਉਂਦੀ ਹੈ। ਮੋਨਾ ਨੇ ਪੀਐਮ ਮੋਦੀ ਨੂੰ ਕਿਹਾ ਕਿ ਉਸ ਦਾ ਚਾਹ ਦਾ ਕੰਮ ਬਹੁਤ ਵਧੀਆ ਚੱਲ ਰਿਹਾ ਹੈ। ਮੋਨਾ ਨਾਲ ਗੱਲ ਕਰਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ ਮੈਂ ਵੀ ਲੰਬੇ ਸਮੇਂ ਤੱਕ ਚੰਡੀਗੜ੍ਹ ਵਿੱਚ ਰਿਹਾ ਹਾਂ। ਮੈਂ ਚੰਡੀਗੜ੍ਹ ਤੋਂ ਬਹੁਤ ਜਾਣੂ ਹਾਂ।
ਪੀਐਮ ਮੋਦੀ ਨਾਲ ਗੱਲਬਾਤ ਦੌਰਾਨ ਮੋਨਾ ਨੇ ਦੱਸਿਆ ਕਿ ਉਹ ਸਵੇਰੇ 6 ਵਜੇ ਤੋਂ ਰਾਤ 10 ਵਜੇ ਤੱਕ ਆਪਣੀ ਦੁਕਾਨ ਚਲਾਉਂਦੀ ਹੈ। ਸਾਰਾ ਕੰਮ ਉਹ ਇਕੱਲੀ ਹੀ ਕਰਦੀ ਹੈ। ਇਸ ਦੌਰਾਨ ਪੀਐਮ ਮੋਦੀ ਨੇ ਉਸ ਨੂੰ ਪੁੱਛਿਆ ਕਿ ਕੀ ਤੁਹਾਨੂੰ ਸਵਨਿਧੀ ਦਾ ਲਾਭ ਮਿਲਿਆ? ਇਸ ‘ਤੇ ਮੋਨਾ ਨੇ ਕਿਹਾ ਕਿ ਉਸ ਨੂੰ ਇਸ ਦਾ ਕਾਫੀ ਫਾਇਦਾ ਹੋਇਆ ਹੈ। ਮੋਨਾ ਨੇ ਦੱਸਿਆ ਕਿ ਲਾਕਡਾਊਨ ਦੌਰਾਨ ਮੇਰੀ ਹਾਲਤ ਕਾਫੀ ਖਰਾਬ ਹੋ ਗਈ ਸੀ। ਸਪੋਰਟ ਵਿਚ ਕੋਈ ਨਹੀਂ ਸੀ। ਮੈਂ ਇਕੱਲੀ ਪੈ ਚੁੱਕੀ ਸੀ। ਮੈਨੂੰ ਚਿੰਤਾ ਸੀ ਕਿ ਮੈਂ ਦੁਕਾਨ ਕਿਵੇਂ ਕਰਾਂਗੀ? ਇਸ ਤੋਂ ਬਾਅਦ ਨਗਰ ਨਿਗਮ ਨੇ ਦੱਸਿਆ ਕਿ ਤੁਹਾਡਾ 10,000 ਰੁਪਏ ਦਾ ਲੋਨ ਆਇਆ ਹੈ।
ਇਹ ਵੀ ਪੜ੍ਹੋ : ਪਟਿਆਲਾ : ਧੀ ਦੀ ਸਕੂਲ ਟੀਚਰ ਨੂੰ ਫ੍ਰੈਂਡਸ਼ਿਪ ਲਈ ਕੀਤਾ ਫੋਨ, ਨਾਂਹ ਕੀਤੀ ਤਾਂ ਸਕੂਲ ਨੂੰ ਬੰ.ਬ ਨਾਲ ਉਡਾਉਣ ਦੀ ਦਿੱਤੀ ਧਮਕੀ
ਮੋਨਾ ਨੇ ਦੱਸਿਆ ਕਿ ਉਸ ਦੌਰਾਨ ਉਸ ਨੂੰ ਬਹੁਤ ਖੁਸ਼ੀ ਮਹਿਸੂਸ ਹੋਈ। 10,000 ਰੁਪਏ ਦਾ ਕਰਜ਼ਾ ਲੈ ਕੇ ਮੈਂ ਆਪਣਾ ਕੰਮ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ 20 ਹਜ਼ਾਰ ਰੁਪਏ ਦਾ ਹੋਰ ਲੋਨ ਮਿਲਿਆ। ਹੁਣ 50 ਹਜ਼ਾਰ ਰੁਪਏ ਦਾ ਲੋਨ ਚੱਲ ਰਿਹਾ ਹੈ। ਮੈਂ ਖੁਸ਼ ਹਾਂ ਕਿ ਮੈਂ ਆਪਣੇ ਪੈਰਾਂ ‘ਤੇ ਖੜ੍ਹੀ ਹਾਂ। ਮੋਨਾ ਨੇ ਪੀਐਮ ਮੋਦੀ ਨੂੰ ਇਹ ਵੀ ਦੱਸਿਆ ਕਿ ਗਾਹਕ ਜ਼ਿਆਦਾਤਰ ਆਨਲਾਈਨ ਭੁਗਤਾਨ ਕਰਦੇ ਹਨ।
ਪੀਐਮ ਮੋਦੀ ਨਾਲ ਗੱਲ ਕਰਦੇ ਹੋਏ ਮੋਨਾ ਨੇ ਦੱਸਿਆ ਕਿ ਉਹ ਲੋਨ ਦੇ ਤੀਜੇ ਦੌਰ ‘ਚ ਪਹੁੰਚ ਗਈ ਹੈ। ਇਹੀ ਕਾਰਨ ਹੈ ਕਿ ਉਸ ਦਾ ਵਿਆਜ ਵੀ ਜ਼ੀਰੋ ਹੋ ਗਿਆ ਹੈ। ਮੋਨਾ ਨੇ ਕਿਹਾ ਕਿ ਟਰਾਂਸਜੈਂਡਰ ਭਾਈਚਾਰੇ ਦੇ ਲੋਕ ਵੀ ਮੇਰਾ ਕੰਮ ਦੇਖ ਕੇ ਖੁਸ਼ ਹਨ। ਬਹੁਤ ਸਾਰੇ ਲੋਕ ਹੁਣ ਰੁਜ਼ਗਾਰ ਵੱਲ ਆਉਣ ਲੱਗੇ ਹਨ। ਮੋਨਾ ਨੇ ਅੱਠਵੀਂ ਜਮਾਤ ਤੱਕ ਪੜ੍ਹਾਈ ਕੀਤੀ ਹੈ। ਪੀਐਮ ਮੋਦੀ ਨੇ ਕਿਹਾ ਕਿ ਮੋਨਾ, ਤੁਹਾਡੇ ਕੰਮ ਨੇ ਸਾਬਤ ਕਰ ਦਿੱਤਾ ਹੈ ਕਿ ਸਾਡੀ ਸਰਕਾਰ ਸਹੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ। ਪੀਐਮ ਮੋਦੀ ਨੇ ਇਹ ਵੀ ਦੱਸਿਆ ਕਿ ਅਸਾਮ ਦੇ ਰੇਲਵੇ ਸਟੇਸ਼ਨ ‘ਤੇ ਸਾਰੀਆਂ ਦੁਕਾਨਾਂ ਟਰਾਂਸਜੈਂਡਰ ਭਾਈਚਾਰੇ ਦੇ ਲੋਕ ਚਲਾਉਂਦੇ ਹਨ। ਉਸਦਾ ਕਾਰੋਬਾਰ ਬਹੁਤ ਵਧੀਆ ਚੱਲ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ : –