ਰਾਜ ਸਭਾ ਵਿੱਚ ਨਮਾਜ਼ ਨੂੰ ਲੈ ਕੇ ਵੱਡਾ ਫ਼ੈਸਲਾ ਲਿਆ ਗਿਆ ਹੈ । ਸੰਸਦ ਸੈਸ਼ਨ ਦੌਰਾਨ ਹਰ ਸ਼ੁੱਕਰਵਾਰ ਨੂੰ ਇਸਦੇ ਲਈ ਮਿਲਣ ਵਾਲੇ ਅੱਧੇ ਘੰਟੇ ਦੀ ਬ੍ਰੇਕ ਨੂੰ ਖਤਮ ਕਰ ਦਿੱਤਾ ਗਿਆ ਹੈ। ਰਾਜ ਸਭ ਵਿੱਚ ਚੇਅਰਮੈਨ ਅਤੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਇਹ ਫ਼ੈਸਲਾ ਲਿਆ ਹੈ। ਉਨ੍ਹਾਂ ਨੇ ਇਸ ਸਬੰਧੀ ਨਿਯਮਾਂ ਵਿੱਚ ਵੀ ਬਦਲਾਅ ਦੇ ਆਦੇਸ਼ ਦਿੱਤੇ ਹਨ। ਰਾਜ ਸਭਾ ਵਿੱਚ ਹੁਣ ਤੱਕ ਹਰ ਸ਼ੁੱਕਰਵਾਰ ਨੂੰ ਲੰਚ ਬ੍ਰੇਕ 1 ਵਜੇ ਤੋਂ 2.20 ਵਜੇ ਤੱਕ ਹੁੰਦਾ ਸੀ। ਉੱਥੇ ਹੀ ਲੋਕ ਸਭਾ ਵਿੱਚ ਲੰਚ ਬ੍ਰੇਕ ਦੁਪਹਿਰ 1 ਵਜੇ ਤੋਂ ਦੁਪਹਿਰ 2 ਵਜੇ ਤੱਕ ਹੁੰਦੀ ਹੈ। ਰਾਜ ਸਭਾ ਵਿੱਚ ਇਹ ਵਾਧੂ ਅੱਧਾ ਘੰਟਾ ਨਮਾਜ਼ ਲਈ ਦਿੱਤਾ ਜਾਂਦਾ ਸੀ। ਇਸੇ ਨੂੰ ਹੁਣ ਚੇਅਰਮੈਨ ਨੇ ਨਿਯਮਾਂ ਵਿੱਚ ਬਦਲਾਅ ਕਰ ਕੇ ਖਤਮ ਕਰ ਦਿੱਤਾ ਹੈ।
ਸੰਸਦ ਸੈਸ਼ਨ ਦੌਰਾਨ ਹਰ ਸ਼ੁੱਕਰਵਾਰ ਨੂੰ ਨਮਾਜ਼ ਦੇ ਲਈ ਮਿਲਣ ਵਾਲੇ ਅੱਧੇ ਘੰਟੇ ਦੇ ਬ੍ਰੇਕ ਨੂੰ ਰਾਜ ਸਭਾ ਵਿੱਚ ਖਤਮ ਕਰ ਦਿੱਤਾ ਗਿਆ ਹੈ। ਇਹ ਵਿਵਸਥਾ ਰਾਜ ਸਭਾ ਦੇ ਚੇਅਰਮੈਨ ਤੇ ਉਪ-ਰਾਸ਼ਟਰਪਤੀ ਜਗਦੀਪ ਧਨਖੜ ਨੇ ਦਿੱਤੀ ਹੈ। ਉਨ੍ਹਾਂ ਨੇ ਇਸ ਸਬੰਧਿਤ ਨਿਯਮਾਂ ਵਿੱਚ ਵੀ ਬਦਲਾਅ ਦਾ ਨਿਰਦੇਸ਼ ਦਿੱਤਾ ਹੈ। ਰਿਪੋਰਟ ਦੇ ਮੁਤਾਬਕ ਰਾਜ ਸਭਾ ਵਿੱਚ ਸ਼ੁੱਕਰਵਾਰ ਨੂੰ ਲੰਚ ਦੇ ਬਾਅਦ ਦੁਪਹਿਰ 2 ਵਜੇ ਸਦਨ ਦੀ ਬੈਠਕ ਦੁਬਾਰਾ ਸ਼ੁਰੂ ਹੋਈ ਤਾਂ ਡੀਐੱਮਕੇ ਦੇ ਸਾਂਸਦ ਤਿਰੂਚੀ ਸ਼ਿਵਾ ਨੇ ਇਹ ਮੁੱਦਾ ਚੁੱਕਿਆ। ਉਨ੍ਹਾਂ ਨੇ ਕਿਹਾ ਕਿ ਹਰ ਸ਼ੁੱਕਰਵਾਰ ਨੂੰ ਸਦਨ ਦੀ ਬੈਠਕ ਦੁਪਹਿਰ 2.30 ਵਜੇ ਸ਼ੁਰੂ ਹੁੰਦੀ ਸੀ। ਇਸ ਵਾਰ ਇਹ 2 ਵਜੇ ਸ਼ੁਰੂ ਕਰ ਦਿੱਤੀ ਗਈ। ਇਸਦੇ ਸਮੇਂ ਵਿੱਚ ਬਦਲਾਅ ਕਦੋਂ ਕੀਤਾ ਗਿਆ।
ਇਹ ਵੀ ਪੜ੍ਹੋ: ਪਟਿਆਲਾ ‘ਚ ਗਾਇਕ ਸਤਿੰਦਰ ਸਰਤਾਜ ਦੇ ਚਲਦੇ ਸ਼ੋਅ ਨੂੰ ਪੁਲਿਸ ਨੇ ਕਰਵਾਇਆ ਬੰਦ, ਇਹ ਸੀ ਵਜ੍ਹਾ
ਇਸ ‘ਤੇ ਸਦਨ ਦੀ ਅਗਵਾਈ ਕਰ ਰਹੇ ਰਹੇ ਚੇਅਰਮੈਨ ਜਗਦੀਪ ਧਨਖੜ ਨੇ ਕਿਹਾ ਕਿ ਇਹ ਬਦਲਾਅ ਅੱਜ ਤੋਂ ਨਹੀਂ, ਬਲਕਿ ਇੱਕ ਸਾਲ ਪਹਿਲਾਂ ਤੋਂ ਸ਼ੁਰੂ ਹੋ ਚੁੱਕਿਆ ਹੈ। ਉਨ੍ਹਾਂ ਨੇ ਇਸ ਦਾ ਕਾਰਨ ਵੀ ਦੱਸਿਆ। ਉਨ੍ਹਾਂ ਕਿਹਾ ਕਿ ਲੋਕ ਸਭਾ ਤੇ ਰਾਜ ਸਭਾ ਦੋਵੇਂ ਹੀ ਸੰਸਦ ਦੇ ਅੰਗ ਹਨ। ਰਾਜ ਸਭਾ ਦੀ ਤਰ੍ਹਾਂ ਲੋਕ ਸਭਾ ਵਿੱਚ ਸਾਰੇ ਵਰਗਾਂ ਤੇ ਭਾਈਚਾਰੇ ਦੇ ਲੋਕ ਹਨ। ਇਸਦੇ ਬਾਵਜੂਦ ਲੋਕ ਸਭਾ ਦੀ ਬੈਠਕ ਬਾਕੀ ਦਿਨਾਂ ਦੀ ਤਰ੍ਹਾਂ ਹਰ ਸ਼ੁੱਕਰਵਾਰ ਨੂੰ ਵੀ ਦੁਪਹਿਰ 2 ਵਜੇ ਸ਼ੁਰੂ ਹੋ ਜਾਂਦੀ ਹੈ। ਲਿਹਾਜ਼ਾ ਦੋਹਾਂ ਸਦਨਾਂ ਵਿੱਚ ਸਮਾਨਤਾ ਲਿਆਉਣ ਲਈ ਇਸ ਬਾਰੇ ਪਹਿਲਾਂ ਹੀ ਰਾਜ ਸਭਾ ਵਿੱਚ ਨਿਯਮ ਬਣਾ ਦਿੱਤਾ ਗਿਆ ਸੀ। ਇਹ ਕੋਈ ਪਹਿਲੀ ਵਾਰ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ : –