ਟੀਐੱਮਸੀ ਮਹੂਆ ਮੋਇਤਰਾ ਨੇ ਲੋਕ ਸਭਾ ਮੈਂਬਰਸ਼ਿਪ ਖੋਹੇ ਜਾਣ ਖਿਲਾਫ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਸਵਾਲ-ਜਵਾਬ ਮਾਮਲੇ ਵਿਚ ਘਿਰਨ ਤੇ ਚੋਣ ਕਮੇਟੀ ਵੱਲੋਂ ਲੋਕਸਭਾ ਵਿਚ ਰਿਪੋਰਟ ਰੱਖੇ ਜਾਣ ਦੇ ਬਾਅਦ ਸਦਨ ਦੇ ਪ੍ਰਧਾਨ ਨੇ ਉਨ੍ਹਾਂ ਨੂੰ ਕੱਢ ਦਿੱਤਾ ਸੀ। ਇਸ ਖਿਲਾਫ ਟੀਐੱਮਸੀ ਸਾਂਸਦ ਸੁਪਰੀਮ ਕੋਰਟ ਪਹੁੰਚੀ ਹੈ।
ਜ਼ਿਕਰਯੋਗ ਹੈ ਕਿ ਮਹੂਆ ਮੋਇਤਰਾ ‘ਤੇ ਪੈਸੇ ਲੈ ਕੇ ਸੰਸਦ ਵਿਚ ਸਵਾਲ ਪੁੱਛਣ ਦੇ ਦੋਸ਼ ਲੱਗੇ ਹਨ। ਇਨ੍ਹਾਂ ਦੀ ਜਾਂਚ ਕਰ ਰਹੀ ਸੰਸਦ ਦੀ ਚੋਣਕਮੇਟੀ ਨੇ ਲੋਕ ਸਭਾ ਵਿਚ ਮਹੂਆ ਦੀ ਸਾਂਸਦੀ ਖਤਮ ਕਰਨ ਦੀ ਸਿਫਾਰਸ਼ ਕੀਤੀ। ਬਾਅਦ ਵਿਚ ਰਿਪੋਰਟ ਦੇ ਆਧਾਰ ‘ਤੇ ਲੋਕ ਸਭਾ ਪ੍ਰਧਾਨ ਓਮ ਬਿਰਲਾ ਨੇ ਮਹੂਆ ਨੂੰ ਕੱਢ ਦਿੱਤਾ।
ਤ੍ਰਿਣਮੂਲ ਕਾਂਗਰਸ ਦੀ ਸਾਂਸਦ ਮਹੂਆ ਮੋਇਤਰਾ ‘ਤੇ ਕਾਰੋਬਾਰੀ ਦਰਸ਼ਨ ਹੀਰਾਨੰਦਾਨੀ ਦੇ ਕਹਿਣ ‘ਤੇ ਸੰਸਦ ਵਿਚ ਸਵਾਲ ਪੁੱਛਣ ਦਾ ਦੋਸ਼ ਹੈ। ਭਾਜਪਾ ਸਾਂਸਦ ਨਿਸ਼ਿਕਾਂਤ ਦੁਬੇ ਨੇ ਉਨ੍ਹਾਂ ਖਿਲਾਫ ਸ਼ਿਕਾਇਤ ਦਰਜ ਕਰਾਈ ਸੀ ਤੇ ਉਨ੍ਹਾਂ ਖਿਲਾਫ ਲੋਕ ਸਭਾ ਸਪੀਕਰ ਤੋਂ ਸ਼ਿਕਾਇਤ ਕਰਕੇ ਜਾਂਚ ਦੀ ਮੰਗ ਕੀਤੀ।ਉਨ੍ਹਾਂ ਦਾਅਵਾ ਕੀਤਾ ਸੀ ਕਿ ਇਹ ਸਬੂਤ ਵਕੀਲ ਜੈ ਅਨੰਤ ਦੇਹਰਾਦਾਈ ਵੱਲੋਂ ਦਿੱਤੇ ਗਏ ਸਨ।
ਇਹ ਵੀ ਪੜ੍ਹੋ : ‘ਆਪ’ ਸਾਂਸਦ ਸੰਦੀਪ ਪਾਠਕ ਨੇ ਸੰਸਦ ‘ਚ ਚੁੱਕਿਆ ਬਕਾਏ ਫੰਡ ਦਾ ਮੁੱਦਾ, ਪੰਜਾਬ ਨਾਲ ਨਿਆਂ ਕਰਨ ਦੀ ਕੀਤੀ ਅਪੀਲ
ਲੋਕ ਸਭਾ ਸਪੀਕਰ ਨੂੰ ਲਿਖੇ ਆਪਣੇ ਪੱਤਰ ਵਿਚ ਦੁਬੇ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਵਕੀਲ ਤੇ ਮਹੂਆ ਦੇ ਸਾਬਕਾ ਦੋਸਤ ਜੈ ਅਨੰਤ ਦਾ ਇਕ ਚਿੱਠੀ ਮਿਲੀ ਹੈ, ਜਿਸ ਵਿਚ ਉਨ੍ਹਾਂ ਨੇ ਮੋਇਤਰਾ ਤੇ ਮੰਨੇ-ਪ੍ਰਮੰਨੇ ਬਿਜ਼ਨੈੱਸ ਟਾਇਕੂਨ ਦਰਸ਼ਨ ਹੀਰਾਨੰਦਾਨੀ ਵਿਚ ਸਵਾਲ ਪੁੱਛਣ ਲਈ ਰਿਸ਼ਵਤ ਦੇ ਆਦਾਨ-ਪ੍ਰਦਾਨ ਦੇ ਸਬੂਤ ਸਾਂਝੇ ਕੀਤੇ ਹਨ। ਮੋਇਨਾ ਨੇ ਸੰਸਦ ਵਿਚ ਉਨ੍ਹਾਂ ਵੱਲੋਂ ਪੁੱਛੇ ਗਏ ਕੁੱਲ 61 ਵਿਚੋਂ ਲਗਭਗ 50 ਸਵਾਲ ਦਰਸ਼ਨ ਹੀਰਾਨੰਦਾਨੀ ਤੇ ਉਨ੍ਹਾਂਦੀ ਕੰਪਨੀ ਦੇ ਵਪਾਰਕ ਹਿੱਤਾਂ ਨੂੰ ਬਚਾਉਣ ਲਈ ਸੀ।
ਵੀਡੀਓ ਲਈ ਕਲਿੱਕ ਕਰੋ : –