ਰਾਜਸਥਾਨ ਨੂੰ ਨਵਾਂ ਮੁੱਖ ਮੰਤਰੀ ਮਿਲ ਗਿਆ ਹੈ। ਭਾਜਪਾ ਨੇ ਰਾਜਸਥਾਨ ਦੇ ਸੀਐੱਮ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ। ਰਾਜਸਥਾਨ ਦੇ ਅਗਲੇ ਸੀਐੱਮ ਭਜਨਲਾਲ ਸ਼ਰਮਾ ਹੋਣਗੇ। ਉਹ ਸਾਂਗਨੇਰ ਵਿਧਾਨ ਸਭਾ ਸੀਟ ਤੋਂ ਪਹਿਲੀ ਵਾਰ ਵਿਧਾਇਕ ਬਣੇ ਹਨ।
ਸੂਤਰਾਂ ਮੁਤਾਬਕ ਮੁੱਖ ਮੰਤਰੀ ਦੇ ਨਾਂ ਦਾ ਪ੍ਰਸਤਾਵ ਵਸੁੰਧਰਾ ਰਾਜੇ ਨੇ ਰੱਖਿਆ। ਭਜਨ ਲਾਲ ਸ਼ਰਮਾ ਮੂਲ ਤੌਰ ਤੋਂ ਭਰਤਪੁਰ ਦੇ ਰਹਿਣਵਾਲੇ ਹਨ। ਫਿਲਹਾਲ ਉਹ ਸੂਬੇ ਦੇ ਮਹਾਮੰਤਰੀ ਦੇ ਅਹੁਦੇ ‘ਤੇ ਵੀ ਸਨ। ਇਸ ਦੇ ਨਾਲ ਹੀ ਦੀਆ ਕੁਮਾਰੀ ਤੇ ਪ੍ਰੇਮਚੰਦ ਬੈਰਵਾ ਉਪ ਮੁੱਖ ਮੰਤਰੀ ਹੋਣਗੇ ਤੇ ਵਾਸੁਦੇਵ ਦੇਵਨਾਨੀ ਵਿਧਾਨ ਸਭਾ ਸਪੀਕਰ ਹੋਣਗੇ। ਭਾਜਪਾ ਨੇ ਤਿੰਨੋਂ ਵੱਡੇ ਅਹੁਦੇ ਜੈਪੁਰ ਨੂੰ ਹੀ ਦਿੱਤੇ ਹਨ।
ਇਹ ਵੀ ਪੜ੍ਹੋ : PAK ‘ਚ ਆਰਮੀ ਬੇਸ ‘ਤੇ ਆ.ਤਮ.ਘਾਤੀ ਹਮ.ਲਾ, 23 ਦੇ ਮਾ.ਰੇ ਜਾਣ ਦੀ ਖਬਰ, ਵਧ ਸਕਦੈ ਅੰਕੜਾ
ਭਜਨਲਾਲ ਸ਼ਰਮਾ ਜੈਪੁਰ ਦੀ ਸਾਂਗਾਨੇਰ ਸੀਟ ਤੋਂ ਵਿਧਾਇਕ ਹਨ। ਦੂਜੇ ਪਾਸੇ ਦੀਆ ਕੁਮਾਰੀ ਜੈਪੁਰ ਦੀ ਵਿਦਾਧਰ ਨਗਰ ਸੀਟ ਤੋਂ ਜਿੱਤੀ ਹੈ ਤਾਂ ਪ੍ਰੇਮਚੰਦ ਬੈਰਵਾ ਜੈਪੁਰ ਜ਼ਿਲ੍ਹੇ ਦੀ ਦੁਦੂ ਸੀਟ ਤੋਂ ਜਿੱਤੇ ਹਨ। ਬੈਠਕ ਤੋਂ ਪਹਿਲਾਂ ਰਾਜਨਾਥ ਸਿੰਘ ਨੇ ਭਾਜਪਾ ਦੇ ਸਾਰੇ ਨੇਤਾਵਾਂ ਨਾਲ ਮੁਲਾਕਾਤ ਕੀਤੀ। ਜਾਣਕਾਰੀ ਮੁਤਾਬਕ ਰਾਜਨਾਥ ਸਿੰਘ ਨੇ ਵਸੁੰਧਰਾ ਰਾਜੇ ਨੂੰ ਬੈਠਕ ਤੋਂ ਪਹਿਲਾਂ ਨਵੇਂ ਮੁੱਖ ਮੰਤਰੀ ਦਾ ਨਾਂ ਪ੍ਰਸਤਾਵਿਤ ਕਰਨ ਲਈ ਮਨਾ ਲਿਆ ਸੀ।
ਵੀਡੀਓ ਲਈ ਕਲਿੱਕ ਕਰੋ : –