ਪੰਜਾਬ ਦੀਆਂ ਧੀਆਂ ਵਿਦੇਸ਼ਾਂ ਵਿਚ ਵੀ ਝੰਡੇ ਗੱਡ ਰਹੀਆਂ ਹਨ। ਵਿਦੇਸ਼ਾਂ ਵਿਚ ਜਾ ਕੇ ਵੱਡੀਆਂ ਉਪਲਪਧੀਆਂ ਪੰਜਾਬੀ ਕੁੜੀਆਂ ਵੱਲੋਂ ਹਾਸਲ ਕੀਤੀਆਂ ਜਾ ਰਹੀਆਂ ਹਨ। ਅਜਿਹੀ ਹੀ ਇਕ ਉਪਲਬਧੀ ਫਗਵਾੜਾ ਦੀ ਰਹਿਣ ਵਾਲੀ ਦੀਪਸ਼ਿਖਾ ਨੇ ਹਾਸਲ ਕੀਤੀ ਹੈ। ਦੀਪਸ਼ਿਖਾ ਸਪੇਨ ਵਿਚ ਪਾਇਲਟ ਬਣ ਗਈ ਹੈ। ਪਾਇਲਟ ਬਣਨ ਤੋਂ ਬਾਅਦ ਗ੍ਰੀਨ ਪਾਰਕ ਫਗਵਾੜਾ ਸਥਿਤ ਰਿਹਾਇਸ਼ ‘ਤੇ ਉਨ੍ਹਾਂ ਦੇ ਪਰਿਵਾਰ, ਰਿਸ਼ਤੇਦਾਰਾਂ ਅਤੇ ਜਾਣ-ਪਛਾਣ ਵਾਲਿਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਦੀਪਸ਼ਿਖਾ ਨੂੰ ਹਾਰ ਪਹਿਨਾਏ ਗਏ ਤੇ ਖੁਸ਼ੀ ‘ਚ ਲੱਡੂ ਵੰਡੇ ਗਏ।
ਗੱਲਬਾਤ ਕਰਦਿਆਂ ਦੀਪਸ਼ਿਖਾ ਨੇ ਕਿਹਾ ਕਿ ਇਸ ਪ੍ਰਰਾਪਤੀ ‘ਚ ਉਸ ਦੇ ਮਾਤਾ-ਪਿਤਾ ਦਾ ਵੱਡਾ ਯੋਗਦਾਨ ਹੈ, ਜਿਨ੍ਹਾਂ ਨੇ ਲੜਕੀ ਹੋਣ ਦੇ ਬਾਵਜੂਦ ਉਸ ਨੂੰ ਅੱਗੇ ਵਧਣ ਲਈ ਹਮੇਸ਼ਾ ਉਤਸ਼ਾਹਿਤ ਕੀਤਾ। ਦੱਸ ਦੇਈਏ ਕਿ ਦੀਪਸ਼ਿਖਾ ਅਨੁਸੂਚਿਤ ਸ਼੍ਰੇਣੀ ਦੀ ਪਹਿਲੀ ਪੰਜਾਬੀ ਕੁੜੀ ਹੈ, ਜਿਸ ਨੇ ਸਪੇਨ ‘ਚ ਅੰਤਰਰਾਸ਼ਟਰੀ ਪਾਇਲਟ ਬਣਨ ਦਾ ਮਾਣ ਹਾਸਲ ਕੀਤਾ ਹੈ। ਦੀਪਸ਼ਿਖਾ ਨੇ ਦੱਸਿਆ ਕਿ ਉਹ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਇਹ ਮੁਕਾਮ ਹਾਸਲ ਕਰ ਸਕੀ ਹੈ।
ਇਹ ਵੀ ਪੜ੍ਹੋ : ਜਲੰਧਰ CIA ਟੀਮ ਨੇ ਹਥਿ.ਆਰ ਤਸਕਰਾਂ ਦੇ ਗਿਰੋਹ ਦਾ ਕੀਤਾ ਪਰਦਾਫਾਸ਼, 2 ਗ੍ਰਿਫਤਾਰ
ਦੀਪਸ਼ਿਖਾ ਦੇ ਪਿਤਾ ਡਾ. ਸ਼ਿਵ ਕੁਮਾਰ ਸੰਧੂ ਜੋ ਕਿ ਬੀ.ਐਸ.ਐਫ ‘ਚ ਡੀਆਈਜੀ ਹਨ ਤੇ ਮਾਂ ਸਰਕਾਰੀ ਸਕੂਲ ‘ਚ ਅਧਿਆਪਕ ਹਨ, ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਧੀ ‘ਤੇ ਮਾਣ ਹੈ। ਜਿਸ ਨੇ ਦੇਸ਼-ਵਿਦੇਸ਼ ‘ਚ ਪਰਿਵਾਰ ਦਾ ਨਾਂ ਰੌਸ਼ਨ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ : –