ਵਿਸ਼ਵ ਕੱਪ 2023 ਵਿਚ ਟੀਮ ਇੰਡੀਆ ਦੀ ਹਾਰ ਦੇ ਬਾਅਦ ਪਹਿਲੀ ਵਾਰ ਕਪਤਾਨ ਰੋਹਿਤ ਸ਼ਰਮਾ ਦਾ ਕੋਈ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਫੈਨਸ ਨਾਲ ਆਪਣਾ ਦਰਦ ਸਾਂਝਾ ਕਰਨ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ। ਟੂਰਨਾਮੈਂਟ ਵਿਚ ਲਗਾਤਾਰ 10 ਮੈਚ ਜਿੱਤਣ ਦੇ ਬਾਵਜੂਦ ਭਾਰਤ ਅਹਿਮਦਾਬਾਦ ਵਿਚ ਟ੍ਰੇਵਿਸ ਹੈੱਡ ਦੇ ਸੈਂਕੜੇ ਦੀ ਬਦੌਲਤ ਫਾਈਨਲ ਵਿਚ ਆਸਟ੍ਰੇਲੀਆ ਤੋਂ ਹਾਰ ਗਿਆ ਸੀ।
ਟੂਰਨਾਮੈਂਟ ਖਤਮ ਹੋਣ ਦੇ ਬਾਅਦ ਤੋਂ ਰੋਹਿਤ ਸੋਸ਼ਲ ਮੀਡੀਆ ਤੋਂ ਦੂਰ ਰਹੇ ਤੇ ਇਥੋਂ ਤੱਕ ਕਿ ਦੱਖਣੀ ਅਫਰੀਕਾ ਖਿਲਾਫ ਵਨਡੇ ਤੇ ਟੀ-20 ਅਸਾਈਨਮੈਂਟ ਤੋਂ ਵੀ ਬਾਹਰ ਹੋ ਗਏ। ਭਾਰਤੀ ਕਪਤਾਨ ਨੇ ਹੁਣ ਇਸ ਮਾਮਲੇ ‘ਤੇ ਆਪਣੀ ਚੁੱਪੀ ਤੋੜਦੇ ਹੋਏ ਕਿਹਾ ਕਿ ਹਾਰ ਦੇ ਬਾਅਦ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਇਸ ਦਰਦ ਤੋਂ ਕਿਵੇਂ ਉਭਰਿਆ ਜਾਵੇ।
ਇੰਸਟਾਗ੍ਰਾਮ ‘ਤੇ ਭਾਵੁਕ ਗੱਲਬਾਤ ਵਿਚ ਰੋਹਿਤ ਨੇ ਸਵੀਕਾਰ ਕੀਤਾ ਕਿ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਵਿਸ਼ਵ ਕੱਪ ਫਾਈਨਲ ਵਿਚ ਮਿਲੀ ਹਾਰ ਤੋਂ ਕਿਵੇਂ ਉਭਰਣਾ ਹੈ। ਫਾਈਨਲ ਤੱਕ ਭਾਰਤ ਨੇ ਜਿਸ ਤਰ੍ਹਾਂ ਤੋਂਖੇਡਿਆ ਤੇ ਫਿਰ ਫਾਈਨਲ ਵਿਚ ਮਿਲੀ ਅਚਾਨਕ ਹਾਰ ਕਾਰਨ ਰੋਹਿਤ ਨੂੰ ਕੋਈ ਜਵਾਬ ਨਹੀਂ ਸੂਝ ਰਿਹਾ ਸੀ। ਭਾਰਤੀ ਕਪਤਾਨ ਨੇ ਸਵੀਕਾਰ ਕੀਤਾ ਕਿ ਉਨ੍ਹਾਂ ਨੂੰ ਅੱਗੇ ਵਧਣ ਵਿਚ ਕਾਫੀ ਮੁਸ਼ਕਲ ਹੋਈ ਪਰ ਫਿਰ ਉਨ੍ਹਾਂ ਦੇ ਫੈਸਲਾ ਕੀਤਾ ਕਿ ਉਨ੍ਹਾਂ ਨੂੰ ਇਸ ਹਾਰ ਨੂੰ ਆਪਣੇ ਦਿਮਾਗ ਤੋਂ ਹਟਾਉਣ ਲਈ ਬ੍ਰੇਕ ‘ਤੇ ਜਾਣ ਦੀ ਲੋੜ ਸੀ।
ਉਨ੍ਹਾਂ ਕਿਹਾ ਕਿ ਮੈਨੂੰ ਸ਼ੁਰੂ ਤੋਂ ਨਹੀਂ ਪਤਾ ਸੀ ਕਿ ਇਸ ਤੋਂ ਕਿਵੇਂ ਵਾਪਸੀ ਕਰਨੀ ਹੈ। ਮੈਨੂੰ ਨਹੀਂ ਪਤਾ ਸੀ ਕਿ ਕੀ ਕਰਨਾ ਹੈ। ਮੇਰੇ ਪਰਿਵਾਰ ਤੇ ਮੇਰੇ ਦੋਸਤਾਂ ਨੇ ਮੈਨੂੰ ਅੱਗੇ ਵਧਾਇਆ। ਮੇਰੇ ਚਾਰੋਂ ਪਾਸੇ ਚੀਜ਼ਾਂ ਨੂੰ ਬਹੁਤ ਹਲਕੇ ਰੱਖਿਆ ਜੋ ਕਾਫੀ ਮਦਦਗਾਰ ਸੀ। ਉਸ ਹਾਰ ਨੂੰ ਪਚਾਉਣਾ ਆਸਾਨ ਨਹੀਂ ਸੀ। ਪਰ ਹਾਂ, ਜੀਵਨ ਅੱਗੇ ਵਧਦਾ ਹੈ। ਤੁਹਾਨੂੰ ਜੀਵਨ ਵਿਚ ਅੱਗੇ ਵਧਣਾ ਹੈ ਪਰ ਈਮਾਨਦਾਰੀ ਨਾਲ ਕਹਾਂ ਤਾਂ ਇਹ ਮੁਸ਼ਕਲ ਸੀ। ਮੈਂ ਹਮੇਸ਼ਾ 50 ਓਵਰਾਂ ਦਾ ਵਿਸ਼ਵ ਕੱਪ ਦੇਖਦੇ ਹੋਏ ਵੱਡਾ ਹੋਇਆ ਹਾਂ ਤੇ ਮੇਰੇ ਲਈ 50 ਓਵਰਾਂ ਦਾ ਵਿਸ਼ਵ ਕੱਪ ਸਭ ਤੋਂ ਵੱਡਾ ਪੁਰਸਕਾਰ ਸੀ।
ਰੋਹਿਤ ਨੇ ਕਿਹਾ ਕਿ ਮੈਨੂੰ ਟੀਮ ‘ਤੇ ਮਾਣ ਹੈ ਕਿਉਂਕਿ ਅਸੀਂ ਜਿਸ ਤਰ੍ਹਾਂ ਖੇਡੇ ਉਹ ਬੇਮਿਸਾਲ ਸੀ। ਤੁਹਾਨੂੰ ਹਰ ਵਿਸ਼ਵ ਕਪ ਵਿਚ ਅਿਹਾ ਪ੍ਰਦਰਸ਼ਨ ਕਰਨ ਦਾ ਮੌਕਾ ਨਹੀਂ ਮਿਲਦਾ। ਇਸ ਨਾਲ ਲੋਕਾਂ ਨੂੰ ਬਹੁਤ ਖੁਸ਼ੀ ਮਿਲੀ। ਵਾਪਸ ਆਉਣਾ ਤੇ ਅੱਗੇ ਵਧਣਾ ਫਿਰ ਤੋਂ ਸ਼ੁਰੂ ਕਰਨਾ ਬਹੁਤ ਮੁਸ਼ਕਲ ਸੀ। ਇਹੀ ਕਾਰਨ ਹੈ ਕਿ ਮੈਂ ਫੈਸਲਾ ਕੀਤਾ ਕਿ ਮੈਨੂੰ ਕਿਤੇ ਜਾਣ ਦੀ ਲੋੜ ਹੈ ਤੇ ਬਸ ਆਪਣੇ ਦਿਮਾਗ ਨੂੰ ਇਸ ਤੋਂ ਬਾਹਰ ਕੱਢਣਾ ਹੈ ਪਰ ਮੈਂ ਜਿਥੇ ਵੀ ਗਿਆ ਮੈਨੂੰ ਅਹਿਸਾਸ ਹੋਇਆ ਕਿ ਲੋਕ ਮੇਰੇ ਕੋਲ ਆ ਰਹੇ ਸਨ ਤੇ ਉਹ ਸਾਰਿਆਂ ਦੀਆਂ ਕੋਸ਼ਿਸ਼ਾਂ ਦੀ ਪ੍ਰਸ਼ੰਸਾ ਕਰ ਰਹੇ ਸਨ ਕਿ ਅਸੀਂ ਕਿੰਨਾ ਚੰਗਾ ਖੇਡੇ।
https://www.instagram.com/team45ro/?utm_source=ig_embed&ig_rid=9ec69ac9-6b3c-4a13-905a-6dcb4c41352c
ਹਿਟਮੈਨ ਨੇ ਕਿਹਾ ਕਿ ਮੇਰਾ ਮਤਲਬ ਹੈ, ਮੈਂ ਸਾਰਿਆਂ ਲਈ ਮਹਿਸੂਸ ਕਰਦਾ ਹਾਂ, ਫੈਨਸ ਦੀਆਂ ਭਾਵਨਾਵਾਂ ਨੂੰ ਵੀ ਮਹਿਸੂਸ ਕਰਦਾ ਹਾਂ ਕਿਉਂਕਿ ਉਹ ਸਾਰੇ ਸਾਡੇ ਨਾਲ ਸਨ। ਉਹ ਸਾਡੇ ਨਾਲ ਉਸ ਵਿਸ਼ਵ ਕੱਪ ਨੂੰ ਉਠਾਉਣ ਦਾ ਸੁਪਨਾ ਦੇਖ ਰਹੇ ਸਨ। ਮੈਂ ਕਹਿਣਾ ਚਾਹੁੰਦਾ ਹਾਂ ਕਿ ਲੋਕਾਂ ਨੇ ਉਸ ਇਕ-ਡੇਢ ਮਹੀਨੇ ਵਿਚ ਸਾਡੇ ਲਈ ਕੀ ਕੁਝ ਨਹੀਂ ਕੀਤਾ ਪਰ ਫਿਰ ਜੇਕਰ ਮੈਂ ਇਸ ਬਾਰੇ ਸੋਚਦਾ ਹਾਂ ਤਾਂ ਮੈਨੂੰ ਕਾਫੀ ਨਿਰਾਸ਼ਾ ਹੁੰਦੀ ਹੈ। ਲੋਕ ਮੇਰੇ ਕੋਲ ਆਉਂਦੇ ਹਨ ਤੇ ਮੈਨੂੰ ਦੱਸਦੇ ਹਨ ਕਿ ਉਨ੍ਹਾਂ ਨੂੰ ਟੀਮ ‘ਤੇ ਮਾਣ ਹੈ। ਇਸ ਨਾਲ ਮੈਨੂੰ ਕਾਫੀ ਹੱਦ ਤੱਕ ਚੰਗਾ ਮਹਿਸੂਸ ਹੋਇਆ। ਮੈਂ ਵੀ ਹੌਲੀ-ਹੌਲੀ ਠੀਕ ਹੋਇਆ।
ਰੋਹਿਤ ਨੇ ਕਿਹਾ ਕਿ ਤੁਸੀਂ ਜਾਣਦੇ ਹੋ ਕਿ ਜਦੋਂ ਤੁਸੀਂ ਲੋਕਾਂ ਨੂੰ ਮਿਲੇ ਹੋਤਾਂ ਉਹ ਸਮਝਦੇ ਹਨ ਕਿ ਖਿਡਾਰੀ ‘ਤੇ ਕੀ ਬੀਤ ਰਹੀ ਹੋਵੇਗੀ ਤੇ ਜਦੋਂ ਉਹ ਇਸ ਤਰ੍ਹਾਂ ਦੀਆਂ ਚੀਜ਼ਾਂ ਕਰਦੇ ਹਨ ਤੇ ਉਸ ਨਿਰਾਸ਼ਾ ਵਿਚ ਤੁਹਾਡਾ ਸਮਰਥਨ ਕਰਦੇ ਹਨ ਤਾਂ ਇਹ ਬਹੁਤ ਮਾਇਨੇ ਰੱਖਦਾ ਹੈ। ਮੇਰੇ ਲਈ ਨਿਸ਼ਚਿਤ ਤੌਰ ‘ਤੇ ਬਹੁਤ ਮਾਇਨੇ ਰੱਖਦਾ ਹੈ। ਇਹ ਸਿਰਫ ਉਨ੍ਹਾਂ ਲੋਕਾਂ ਦਾ ਪਿਆਰ ਸੀ ਜਿਨ੍ਹਾਂ ਨਾਲ ਮੈਂ ਮਿਲਿਆ ਤੇ ਇਹ ਦੇਖਣਾ ਅਦਭੁੱਤ ਸੀ। ਇਹ ਤੁਹਾਨੂੰ ਵਾਪਸ ਆਉਣ ਤੇ ਫਿਰ ਤੋਂ ਕ੍ਰਿਕਟ ਖੇਡਣਾ ਸ਼ੁਰੂ ਕਰਨ ਤੇ ਇਕ ਹੋਰ ਫਿਰ ਤੋਂ ਕਿਸੇ ਨਵੀਂ ਮੁਹਿੰਮ ਦੀ ਤਲਾਸ਼ ਕਰਨ ਲਈ ਪ੍ਰੇਰਣਾ ਦਿੰਦਾ ਹੈ।
ਵੀਡੀਓ ਲਈ ਕਲਿੱਕ ਕਰੋ : –