ਸੰਸਦ ‘ਚ ਅੱਜ ਸਦਨ ਦੇ ਅੰਦਰ 2 ਲੋਕਾਂ ਵੱਲੋਂ ਸੁੱਟੇ ਗਏ ਕਲਰ ਬੰਬ ਨੂੰ ਅੰਮ੍ਰਿਤਸਰ ਤੋਂ ਕਾਂਗਰਸੀ ਸਾਂਸਦ ਗੁਰਜੀਤ ਔਜਲਾ ਨੇ ਚੁੱਕ ਕੇ ਬਾਹਰ ਸੁੱਟਿਆ ਸੀ। ਸਦਨ ਵਿਚ ਮਚੀ ਹਫੜਾ-ਦਫੜੀ ਦੇ ਵਿਚ ਜਿਵੇਂ ਹੀ ਇਹ ਕਲਰ ਬੰਬ ਸਾਂਸਦ ਔਜਲਾ ਕੋਲ ਆਕੇ ਡਿੱਗਿਆ ਉਨ੍ਹਾਂ ਨੇ ਬਿਨਾਂ ਕੁਝ ਸੋਚੇ ਉਸ ਨੂੰ ਸਦਨ ਦੇ ਬਾਹਰ ਸੁੱਟ ਦਿੱਤਾ। ਇਸ ਦੌਰਾਨ ਕਲਰ ਬੰਬ ਨਾਲ ਨਿਕਲਿਆ ਪੀਲਾ ਸਮਾਗਮ ਸਾਂਸਦ ਔਜਲਾ ਦੇ ਹੱਥਾਂ ਵਿਚ ਵੀ ਲੱਗ ਗਿਆ।
ਸਾਂਸਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ੀਰੋ ਓਵਰ ਦਾ ਆਖਰੀ ਸਮਾਂ ਚੱਲ ਰਿਹਾ ਸੀ ਜਦੋਂ 2 ਨੌਜਵਾਨ ਗਰਿੱਲ ਤੋਂ ਉਪਰੋਂ ਛਾਲ ਮਾਰ ਕੇ ਸਦਨ ਵਿਚ ਕੂਦਣ ਲੱਗੇ ਕਿਉਂਕਿ ਅਸੀਂ ਵਿਚ ਦੀਆਂ ਸੀਟਾਂ ‘ਤੇ ਬੈਠੇ ਸੀ ਇਸ ਲਈ ਸਾਨੂੰ ਉਸ ਦਾ ਪਤਾ ਨਹੀਂ ਲੱਗਾ ਪਰ ਜਦੋਂ ਪਿਛਲੀਆਂ ਲਾਈਨਾਂ ਵਿਚ ਬੈਠੇ ਸਾਂਸਦਾਂ ਤੇ ਮਾਰਸ਼ਲਾਂ ਨੇ ਸ਼ੋਰ ਮਚਾਇਆ ਤਾਂ ਅਸੀਂ ਉਧਰ ਦੇਖਿਆ। ਉਸ ਸਮੇਂ ਤੱਕ ਇਕ ਸ਼ਖਸ ਸਦਨ ਵਿਚ ਆ ਚੁੱਕਾ ਸੀ ਤੇ ਦੂਜਾ ਸਾਡੀਆਂ ਅੱਖਾਂ ਦੇ ਸਾਹਮਣੇ ਹੇਠਾਂ ਕੂਦਿਆ। ਸਦਨ ਵਿਚ ਪਹਿਲਾਂ ਛਲਾਂਗ ਲਗਾਉਣ ਵਾਲਾ ਨੌਜਵਾਨ ਸਾਂਸਦਾਂ ਦੀ ਟੇਬਲ ਦੇ ਉਪਰ ਤੋਂ ਸਿੱਧਾ ਸਪੀਕਰ ਵੱਲ ਵਧਿਆ ਤੇ ਆਪਣਾ ਜੁੱਤਾ ਉਤਾਰਨਾ ਸ਼ੁਰੂ ਕਰ ਦਿੱਤਾ। ਸ਼ਾਇਦ ਉਸ ਦੇ ਜੁੱਤੇ ਵਿਚ ਕੁਝ ਸੀ। ਹਾਲਾਂਕਿ ਜਦੋਂ ਉਹ ਟੇਬਲ ਤੋਂ ਉਪਰ ਹੁੰਦੇ ਹੋਏ ਸਾਂਸਦ ਬੈਨੀਵਾਲ ਕੋਲ ਪਹੁੰਚਿਆ ਤਾਂ ਉਨ੍ਹਾਂ ਨੇ ਉਸ ਨੂੰ ਫੜ ਲਿਆ।
ਔਜਲਾ ਨੇ ਕਿਹਾ ਕਿ ਉਦੋਂ ਤੱਕ ਮੈਨੂੰ ਸਮਝ ਆ ਚੁੱਕਾ ਸੀ ਕਿ ਉਸ ਦਾ ਦੂਜਾ ਸਾਥੀ ਸਾਡੇ ਪਿੱਛੇ ਹੀ ਹੈ। ਉਸ ਨੇ ਪਿੱਛੇ ਤੋਂ ਕੋਈ ਚੀਜ਼ ਸੁੱਟੀ ਜਿਸ ਤੋਂ ਧੂੰਏਂ ਵਰਗਾ ਕੁਝ ਨਿਕਲ ਰਿਹਾ ਸੀ ਉਹ ਸਮਾਗ ਪੀਲੇ ਰੰਗ ਦਾ ਸੀ। ਮੈਂ ਬਿਨਾਂ ਕੁਝ ਸੋਚੇ ਸਮਝੇ ਤੁਰੰਤ ਉਸ ਚੀਜ਼ ਨੂੰ ਚੁੱਕਿਆ ਤੇ ਸਦਨ ਤੋਂ ਬਾਹਰ ਸੁੱਟ ਦਿੱਤਾ। ਉਸ ਸਮੇਂ ਤੱਕ ਕਿਸੇ ਨੂੰ ਪਤਾ ਹੀ ਨਹੀਂ ਲੱਗ ਰਿਹਾ ਸੀ ਕਿਉਹ ਆਖਰੀ ਹੈ ਕੀ? ਪਰ ਕਿਉਂਕਿ ਸਾਰੇ ਸਾਂਸਦਾਂ ਤੇ ਸਦਨ ਦੀ ਸੁਰੱਖਿਆ ਦਾ ਮਾਮਲਾ ਸੀ ਇਸ ਲਈ ਮੈਂ ਬਿਨਾਂ ਦੇਰੀ ਕੀਤੇ ਉਸ ਨੂੰ ਬਾਹਰ ਵੱਲ ਸੁੱਟ ਦਿੱਤਾ।
ਇਹ ਵੀ ਪੜ੍ਹੋ : ਵਰਲਡ ਕੱਪ ‘ਚ ਹਾਰ ਦੇ ਬਾਅਦ ਪਹਿਲੀ ਵਾਰ ਸਾਹਮਣੇ ਆਏ ਰੋਹਿਤ ਸ਼ਰਮਾ, ਭਾਵੁਕ ਹੋ ਦਿੱਤਾ ਇਹ ਬਿਆਨ
ਕਾਂਗਰਸੀ ਸਾਂਸਦ ਗੁਰਜੀਤ ਔਜਲਾ ਨੇ ਘਟਨਾ ਦੇ ਬਾਅਦ ਨਵੀਂ ਸੰਸਦ ਵਿਚ ਸਾਂਸਦਾਂ ਦੀ ਸੁਰੱਖਿਆ ‘ਤੇ ਸਵਾਲ ਚੁੱਕੇ। ਉਨ੍ਹਾਂਕਿਹਾ ਕਿ ਇਹ ਬਹੁਤ ਵੱਡੀ ਸੁਰੱਖਿਆ ਵਿਚ ਕੁਤਾਹੀ ਹੈ। ਜਦੋਂ ਤੋਂ ਨਵਾਂ ਸੰਸਦ ਭਵਨ ਬਣਿਆ ਹੈ ਇਸ ਵਿਚ ਦਿੱਕਤਾਂ ਆ ਰਹੀਆਂ ਹਨ। ਇਥੇ ਆਉਣ-ਜਾਣ ਦਾ ਇਕ ਹੀ ਰਸਤਾ ਹੈ। ਕੋਈ ਵੀ ਪਾਰਲੀਮੈਂਟ ਪਹੁੰਚ ਜਾਂਦਾ ਹੈ। ਕੰਟੀਨ ਦੇ ਅੰਦਰ ਵੀ ਸਾਂਸਦਾਂ ਤੋਂ ਲੈ ਕੇ ਵਿਜੀਟਰਸ ਤੱਕ ਸਾਰੇ ਇਕੱਠੇ ਬੈਠ ਰਹੇ ਹਨ ਜਦੋਂ ਕਿ ਪੁਰਾਣੀ ਸੰਸਦ ਵਿਚ ਅਜਿਹਾ ਨਹੀਂ ਸੀ।
ਵੀਡੀਓ ਲਈ ਕਲਿੱਕ ਕਰੋ : –