ਧੁੰਦ ਵਧਣ ਦੇ ਨਾਲ ਹੀ ਘੁਸਪੈਠ, ਹੈਰੋਇਨ ਤੇ ਡ੍ਰੋਨ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ ਤੇ BSF ਤੇ ਪੁਲਿਸ ਵੀ ਸਾਂਝੇ ਆਪ੍ਰੇਸ਼ਨ ਤਹਿਤ ਸਰਚ ਆਪ੍ਰੇਸ਼ਨ ਚਲਾ ਰਹੀ ਹੈ। ਅੰਮ੍ਰਿਤਸਰ ਵਿਚ ਬੀਐੱਸਐੱਫ ਵੱਲੋਂ ਫਿਰ ਤੋਂ ਹੈਰੋਇਨ ਫੜੀ ਗਈ ਜੋ ਕਿ ਪਾਕਿਸਤਾਨ ਵੱਲੋਂ ਡ੍ਰੋਨ ਨਾਲ ਸੁੱਟੀ ਗਈਸੀ। ਇਕ ਦਿਨ ਪਹਿਲਾਂ ਵੀ ਪੁਲਿਸ ਨੇ ਇਕ ਹੈਰੋਇਨ ਫੜੀ ਸੀ ਜਿਸ ਦੀ ਕੀਮਤ ਕਰੋੜਾਂ ਵਿਚ ਹੈ। ਅੰਮ੍ਰਿਤਸਰ ਬੀਐੱਸਐੱਫ ਨੇ ਭਾਰਤ-ਪਾਕਿਸਤਾਨ ਸਰਹੱਦ ਕੋਲ ਮੌਜੂਦ ਪਿੰਡ ਧਨੋਏ ਖੁਰਦ ਤੋਂ ਇਕ ਪੈਕੇਟ ਹੈਰੋਇਨ ਦਾ ਬਰਾਮਦ ਕੀਤਾ।
ਇਹ ਹੈਰੋਇਨ ਖੇਤਾਂ ਤੋਂ ਬਰਾਮਦ ਕੀਤੀ ਗਈ ਹੈ ਤੇ BSF ਦਾ ਮੰਨਣਾ ਹੈ ਕਿ ਇਹ ਹੈਰੋਇਨ ਪਾਕਿਸਤਾਨ ਤੋਂ ਡ੍ਰੋਨ ਜ਼ਰੀਏ ਸੁੱਟੀ ਗਈ ਹੈ ਜੋ ਕਿ ਪੀਲੇ ਪੈਕੇਟ ਦੇ ਨਾਲ ਬੰਨ੍ਹੀ ਹੋਈ ਹੈ। ਬਰਾਮਦ ਕੀਤੀ ਗਈ ਹੈਰੋਇਨ 570 ਗ੍ਰਾਮ ਹੈ ਜਿਸ ਦੀ ਕੀਮਤ ਕਰੋੜਾਂ ਵਿਚ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ : ਸਾਂਸਦ ਮਨੀਸ਼ ਤਿਵਾੜੀ ਨੇ ਲੋਕ ਸਭਾ ‘ਚ ਚੁੱਕਿਆ ਮਾਈਨਿੰਗ ਦਾ ਮੁੱਦਾ, ਰੇਤ ਦੀ ਖੁਦਾਈ ਲਈ ਦਿੱਤਾ ਇਹ ਸੁਝਾਅ
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਵੀ ਭਾਰਤ-ਪਾਕਿ ਸਰਹੱਦ ‘ਤੇ ਸਥਿਤ ਬੀਓਪੀ ਰਤਨ ਖੁਰਦ ਵੱਲੋਂ ਦੋ ਪੈਕੇਟ ਹੈਰੋਇਨ ਸੁੱਟੇ ਗਏ ਸਨ ਜੋ ਕਿ ਪੀਲੇ ਲਿਫਾਫੇ ਵਿਚ ਬੰਨ੍ਹੇ ਸਨ।ਇਸ ਦੇ ਨਾਲ ਹੀ ਇਕ ਰੱਸੀ ਤੇ ਇਕ ਟਾਰਚ ਵੀ ਬਰਾਮਦ ਕੀਤੀ ਗਈ। BSF ਵੱਲੋਂ ਸਰਚ ਮੁਹਿੰਮ ਜਾਰੀ ਹੈ।
ਵੀਡੀਓ ਲਈ ਕਲਿੱਕ ਕਰੋ : –