ਅੱਜ ਦਾ ਸਮਾਂ ਲੋਕਾਂ ਲਈ ਕਾਫੀ ਸੁਖਾਲਾ ਹੋ ਗਿਆ ਹੈ। ਕਿਸੇ ਵੀ ਚੀਜ਼ ਦੀ ਲੋੜ ਹੋਵੇ, ਇਸ ਨੂੰ ਆਨਲਾਈਨ ਆਰਡਰ ਕੀਤਾ ਜਾ ਸਕਦਾ ਹੈ। ਪਹਿਲੇ ਸਮਿਆਂ ਵਿੱਚ ਲੋਕ ਆਪਣੀ ਲੋੜ ਦੀਆਂ ਚੀਜ਼ਾਂ ਦੀ ਖਰੀਦਦਾਰੀ ਕਰਨ ਲਈ ਬਹੁਤ ਸਾਰੀਆਂ ਦੁਕਾਨਾਂ ‘ਤੇ ਜਾਂਦੇ ਸਨ। ਇਸ ਤੋਂ ਬਾਅਦ ਸੁਪਰਮਾਰਕੀਟਾਂ ਦਾ ਰੁਝਾਨ ਆਇਆ। ਇਨ੍ਹਾਂ ਥਾਵਾਂ ‘ਤੇ ਰਾਸ਼ਨ ਦੀ ਹਰ ਚੀਜ਼, ਫਲਾਂ ਤੋਂ ਲੈ ਕੇ ਸਬਜ਼ੀਆਂ, ਦੁੱਧ ਤੋਂ ਲੈ ਕੇ ਦਹੀਂ ਤੱਕ ਹਰ ਚੀਜ਼ ਉਪਲਬਧ ਹੈ। ਫਿਰ ਮਾਲ ਕਲਚਰ ਆਇਆ। ਜਿੱਥੇ ਕੱਪੜੇ, ਸਿਨੇਮਾ ਹਾਲ ਅਤੇ ਇਥੋਂ ਤੱਕ ਕਿ ਰੈਸਟੋਰੈਂਟ ਵੀ ਉਪਲਬਧ ਹਨ।
ਜਿੰਨਾ ਆਰਾਮ ਇਨਸਾਨ ਨੂੰ ਮਿਲਦਾ ਚਲਾ ਗਿਆ, ਉਸ ਨੂੰ ਹੋਰ ਆਰਾਮ ਦੀ ਲੋੜ ਮਹਿਸੂਸ ਹੋਈ। ਬਾਹਰ ਜਾ ਕੇ ਸ਼ਾਪਿੰਗ ਕਰਨਾ ਥਕਾਵਟ ਭਰਿਆ ਹੁੰਦਾ ਹੈ, ਇਸ ਕਰਕੇ ਆਨਲਾਈਨ ਸ਼ਾਪਿੰਗ ਸ਼ੁਰੂ ਹੋਈ। ਹੁਣ ਘਰ ਬੈਠੇ ਹੀ ਲੋਕ ਆਪਣੀ ਲੋੜ ਦੀਆਂ ਚੀਜ਼ਾਂ ਖਰੀਦ ਲੈਂਦੇ ਹਨ, ਜਿਸ ਨੂੰ ਆਰਾਮ ਤੋਂ ਉਨ੍ਹਾਂ ਦੇ ਘਰ ‘ਤੇ ਹੀ ਡਿਲਵੀਰ ਕਰ ਦਿੱਤਾ ਜਾਂਦਾ ਹੈ ਪਰ ਇਸ ਆਰਾਮਦਾਇਕ ਸਰਵਿਸ ਵਿੱਚ ਕਈ ਵਾਰ ਲੋਕਾਂ ਨੂੰ ਫਰਾਡ ਦਾ ਸਿਕਾਰ ਹੋਣਾ ਪੈਂਦਾ ਹੈ। ਹਾਲ ਹੀ ਵਿੱਚ ਅਜਿਹੇ ਹੀ ਇੱਕ ਫਰਾਡ ਦੇ ਸ਼ਿਕਾਰ ਸ਼ਖਸ ਨੇ ਆਪਣਾ ਦੁੱਖ ਆਨਲਾਈਨ ਸ਼ੇਅਰ ਕੀਤਾ।
ਆਈਫੋਨ ਦੇ ਕ੍ਰੇਜ਼ ਦੇ ਬਾਰੇ ਕੌਣ ਨਹੀਂ ਜਾਣਦਾ। ਜਦੋਂ ਵੀ ਇਸ ਦਾ ਕੋਈ ਨਵਾਂ ਮਾਡਲ ਆਉਂਦਾ ਹੈ, ਲੋਕਾਂ ਵਿੱਚ ਇਸ ਨੂੰ ਖਰੀਦਣ ਦਾ ਕ੍ਰੇਜ਼ ਹੋ ਜਾਂਦਾ ਹੈ। ਹਾਲਾਂਕਿ ਇਹ ਫੋਨ ਕਾਫੀ ਮਹਿੰਗੇ ਆਉਂਦੇ ਹਨ। ਅਜਿਹੇ ਵਿੱਚ ਜ਼ਰਾ ਉਸ ਸ਼ਖਸ ਦੇ ਬਾਰੇ ਸੋਚੋ, ਜਿਸ ਨੇ ਆਪਣੀ ਕਈ ਮਹੀਨੇ ਦੀ ਸੇਵਿੰਗਸ ਖਰਚ ਕੇ ਆਈਫੋਨ 15 ਮੰਗਵਾਇਆ ਤੇ ਬਦਲੇ ਵਿੱਚ ਉਸ ਨੂੰ ਨਹਾਉਣ ਦਾ ਸਾਬਣ ਮਿਲ ਗਿਆ। ਜੀ ਹਾਂ, ਇਸ ਸਖਸ ਨੇ ਫਲਿੱਪਕਾਰਟ ਤੋਂ ਆਪਣੇ ਲਈ ਫੋਨ ਆਰਡਰ ਕੀਤਾ ਸੀ ਅਤੇ ਬਦਲੇ ਵਿੱਚ ਉਸ ਨੂੰ ਮਿਲਿਆ ਪੀਅਰਸ ਸਾਬਣ।
ਇਹ ਵੀ ਪੜ੍ਹੋ : ਚੰਡੀਗੜ੍ਹ ਕੋਰਟ ‘ਚ ਅਨੋਖਾ ਮਾਮਲਾ! ਜੱਜ ਨੇ ਖੁਦ 11,000 ਰੁ. ‘ਸ਼ਗਨ’ ਦੇ ਕੇ ਪਤੀ-ਪਤਨੀ ‘ਚ ਕਰਾਇਆ ਸਮਝੌਤਾ
ਸ਼ਖਸ ਨੇ ਆਪਣੇ ਨਾਲ ਹੋਏ ਫਰਾਡ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ। ਉਸ ਨੇ ਦੱਸਿਆ ਕਿ ਫਲਿੱਪਕਾਰਟ ਤੋਂ ਉਸ ਨੇ 16 ਨਵੰਬਰ ਨੂੰ ਹੀ ਫੋਨ ਆਰਡਰ ਕੀਤਾ ਸੀ। ਅਗਲੇ ਦਿਨ ਦੀ ਡਿਲਵਰੀ ਦਿਖਾਉਣ ਤੋਂ ਬਾਅਦ ਸ਼ਖਸ ਨੂੰ 25 ਤਰੀਕ ਨੂੰ ਪਾਰਸਲ ਦਿੱਤਾ ਗਿਆ। ਜਦੋਂ ਉਸ ਨੇ ਬਾਕਸ ਖੋਲ੍ਹਿਆ ਤਾਂ ਉਸ ਦੇ ਹੋਸ਼ ਉੱਡ ਗਏ। ਅੰਦਰ ਕੋਈ ਆਈਫੋਨ ਨਹੀਂ ਸਗੋਂ ਇੱਕ ਪੀਅਰਸ ਸਾਬਣ ਸੀ। ਜਦੋਂ ਸ਼ਖਸ ਨੇ ਫਲਿੱਪਕਾਰਡ ਵਿੱਚ ਕੰਪਲੇਨ ਕੀਤੀ ਤਾਂ ਉਥੋਂ ਵੀ ਉਸ ਨੂੰ ਕੋਈ ਹੈਲਪ ਨਹੀਂ ਮਿਲੀ। ਹੁਣ ਸ਼ਖਸ ਨੇ ਲੋਕਾਂ ਨੂੰ ਚੌਕੰਨੇ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ : –