ਭਾਰਤੀ ਰਿਜ਼ਰਵ ਬੈਂਕ ਦੇ ਨਿਯਮਾਂ ਦਾ ਉਲੰਘਣ ਕਰਨਾ 5 ਸਹਿਕਾਰੀ ਬੈਂਕਾਂ ਨੂੰ ਭਾਰੀ ਪਿਆ। ਆਰਬੀਆਈ ਨੇ 4 ਬੈਂਕਾਂ ‘ਤੇ ਜੁਰਮਾਨਾ ਠੋਕਿਆ ਹੈ ਤੇ ਇਕ ਸਹਿਕਾਰੀ ਬੈਂਕ ਦਾ ਤਾਂ ਲਾਇਸੈਂਸ ਹੀ ਰੱਦ ਕਰ ਦਿੱਤਾ ਗਿਆ ਹੈ। ਜਿਸ ਬੈਂਕ ਦਾ ਲਾਇਸੈਂਸ ਰੱਦ ਹੋਇਆ ਹੈ,ਉਸ ਦਾ ਨਾਂ ਅਰਬਨ ਕੋ-ਆਪ੍ਰੇਟਿਵ ਬੈਂਕ ਲਿਮਟਿਡ ਹੈ।
RBI ਦੀ ਕਾਰਵਾਈ ਦੇ ਬਾਅਦ ਹੀ 7 ਦਸਬੰਰ ਤੋਂ ਹੀ ਅਰਬਨ ਕੋਆਪ੍ਰੇਟਿਵ ਬੈਂਕ ਨੂੰ ਆਪਣਾ ਕੰਮ ਬੰਦ ਕਰਨਾ ਪਿਆ ਹੈ। ਆਰਬੀਆਈ ਨੇ ਕਮਿਸ਼ਨਰ ਤੇ ਰਜਿਸਟਰਾਰ, ਉੱਤਰ ਪ੍ਰਦੇਸ਼ ਤੋਂ ਵੀ ਬੈਂਕ ਨੂੰ ਬੰਦ ਕਰਨ ਲਈ ਲੋੜੀਂਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਆਰਬੀਆਈ ਦਾ ਕਹਿਣਾ ਹੈ ਕਿ ਬੈਂਕ ਨੇ ਗਾਹਕਾਂ ਨੂੰ ਵੀ ਪੂਰਾ ਭੁਗਤਾਨ ਨਹੀਂ ਕੀਤਾ। ਚੰਗੀ ਗੱਲ ਇਹ ਹੈ ਕਿ ਬੈਂਕ ਦੇ ਜ਼ਿਆਦਾਤਰ ਗਾਹਕਾਂ ਨੂੰ ਬੈਂਕ ਵਿਚ ਜਮ੍ਹਾ ਉਨ੍ਹਾਂ ਦੀ ਲਗਭਗ ਪੂਰੀ ਪੂੰਜੀ ਵਾਪਸ ਹੋ ਜਾਵੇਗੀ। ਬੈਂਕ ਵੱਲੋਂ ਕਿਹਾ ਗਿਆ ਕਿ 98.32 ਫੀਸਦੀ ਗਾਹਕਾਂ ਨੂੰ ਉਨ੍ਹਾਂ ਦਾ ਪੂਰਾ ਪੈਸਾ ਵਾਪਸ ਕਰ ਦਿੱਤਾ ਜਾਵੇਗਾ। 5 ਲੱਖ ਰੁਪਏ ਤੱਕ ਜਮ੍ਹਾ ਦਾ ਬੀਮਾ ਹੁੰਦਾ ਹੈ। ਬੈਂਕ ਦੇ 98.32 ਫੀਸਦੀ ਗਾਹਕਾਂ ਦੇ 5 ਲੱਖ ਰੁਪਏ ਜਾਂ ਇਸ ਤੋਂ ਘੱਟ ਹੀ ਜਮ੍ਹਾ ਹਨ।
ਇਹ ਵੀ ਪੜ੍ਹੋ : ਭਲਕੇ ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਮੈਗਾ PTM ਦਾ ਹੋਵੇਗਾ ਆਯੋਜਨ, ਮੰਤਰੀ ਬੈਂਸ ਨੇ ਮਾਪਿਆਂ ਨੂੰ ਕੀਤੀ ਖ਼ਾਸ ਅਪੀਲ
ਭਾਰਤੀ ਰਿਜ਼ਰਵ ਬੈਂਕ ਨੇ 4 ਕੋਆਪ੍ਰੇਟਿਵ ਬੈਂਕਾਂ ‘ਤੇ ਜੁਰਮਾਨਾ ਲਗਾਇਆ। ਜਿਹੜੇ ਬੈਂਕਾਂ ‘ਤੇ ਜੁਰਮਾਨ ਲਗਾਇਆ ਗਿਆ ਹੈ ਉਨ੍ਹਾਂ ਵਿਚ ਪਾਟਨ ਕੋਆਪ੍ਰੇਟਿਵ ਬੈਂਕ, ਰਾਜਰਿਸ਼ੀ ਸ਼ਾਹੂ ਕੋ-ਆਪ੍ਰੇਟਿਵ ਬੈਂਕ, ਡਿਸਟ੍ਰਿਕਟ ਸੈਂਟਰਲ ਬੈਂਕ ਤੇ ਪ੍ਰਾਥਮਿਕ ਸਿੱਖਿਅਕ ਸਹਿਕਾਰੀ ਬੈਂਕ ਸ਼ਾਮਲ ਹਨ।ਇਨ੍ਹਾਂ ਚਾਰੋਂ ਬੈਂਕਾਂ ਵਿਚੋਂ 3 ਬੈਂਕਾਂ ‘ਤੇ 1-1 ਲੱਖ ਰੁਪਏ ਦਾ ਜੁਰਮਾਨਾ ਤੇ ਇਕ ਹੋਰ ਬੈਂਕ ‘ਤੇ 10,000 ਰੁਪਏ ਦਾ ਜੁਰਮਾਨਾ ਲਗਾਇਆ ਗਿਆ।
ਵੀਡੀਓ ਲਈ ਕਲਿੱਕ ਕਰੋ : –