ਬਠਿੰਡਾ CIA ਸਟਾਫ਼ 2 ਦੀ ਪੁਲਿਸ ਨੇ ਵਾਹਨ ਚੋਰੀ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ 2 ਚੋਰਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਕੋਲੋਂ ਚੋਰੀ ਦੇ 11 ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਮੁਲਜ਼ਮਾਂ ਦੀ ਪਛਾਣ ਪਿੰਡ ਗਿਲਪੱਤੀ ਦੇ ਇਮਤਿਆਜ਼ ਅਲੀ ਅਤੇ ਤਰਸੇਮ ਕੁਮਾਰ ਵਾਸੀ ਕੱਚੀ ਕਾਲੋਨੀ ਬੈਕ ਸਾਈਡ ਰੇਲਵੇ ਕੁਆਟਰ ਵਜੋਂ ਹੋਈ ਹੈ। ਪੁਲਿਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

Bathinda police nabbed 2 bike thieves
ਜਾਣਕਾਰੀ ਅਨੁਸਾਰ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਮਤਿਆਜ਼ ਅਲੀ ਅਤੇ ਤਰਸੇਮ ਕੁਮਾਰ ਮਿਲ ਕੇ ਵਾਹਨ ਚੋਰੀ ਕਰਕੇ ਅੱਗੇ ਵੇਚਦੇ ਹਨ। ਇਸ ਤੋਂ ਬਾਅਦ CIA ਸਟਾਫ਼ ਦੇ ASI ਜਰਨੈਲ ਸਿੰਘ ਦੀ ਅਗਵਾਈ ਵਿੱਚ ਪੁਲਿਸ ਟੀਮ ਨੇ ਦੋਵਾਂ ਨੂੰ ਮਾਡਲ ਟਾਊਨ ਫੇਸ 4-5 ਨੇੜਿਓਂ ਕਾਬੂ ਕੀਤਾ। ਮੁੱਢਲੀ ਜਾਂਚ ਦੌਰਾਨ ਕਥਿਤ ਦੋਸ਼ੀਆਂ ਕੋਲੋਂ 11 ਨੰਬਰੀ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ।
ਇਹ ਵੀ ਪੜ੍ਹੋ : ਜਲੰਧਰ ‘ਚ ਧੁੰਦ ਕਾਰਨ ਭਿ.ਆਨਕ ਸੜਕ ਹਾ.ਦਸਾ, ਫੌਜ ਦੇ ਲੈਫਟੀਨੈਂਟ ਦੀ ਮੌ.ਤ, ਕੈਪਟਨ ਗੰਭੀਰ ਜ਼ਖਮੀ
ASI ਜਰਨੈਲ ਸਿੰਘ ਨੇ ਦੱਸਿਆ ਕਿ ਦੋਵਾਂ ਕਥਿਤ ਦੋਸ਼ੀਆਂ ਖਿਲਾਫ ਥਾਣਾ ਥਰਮਲ ‘ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਦੋਵਾਂ ਮੁਲਜ਼ਮਾਂ ਨੂੰ ਪੁਲਿਸ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ, ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਇਨ੍ਹਾਂ ਨੇ ਹੁਣ ਤੱਕ ਕਿੰਨੀਆਂ ਚੋਰੀਆਂ ਕੀਤੀਆਂ ਹਨ ਅਤੇ ਉਹਨਾਂ ਨਾਲ ਜੁੜੇ ਲੋਕ ਹੋਰ ਕੌਣ-ਕੌਣ ?
ਵੀਡੀਓ ਲਈ ਕਲਿੱਕ ਕਰੋ : –
























