ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ਵਿਚ ਇੰਗਲੈਂਡ ਖਿਲਾਫ ਇਕਲੌਤੇ ਟੈਸਟ ਮੈਚ ਵਿਚ 347 ਦੌੜਾਂ ਦੀ ਜਿੱਤ ਹਾਸਲ ਕੀਤੀ। ਮੈਚ ਨੂੰ ਜਿੱਤਣ ਦੇ ਨਾਲ ਹੀ ਟੀਮ ਇੰਡੀਆ ਨੇ ਇਤਿਹਾਸ ਰਚ ਦਿੱਤਾ। ਉਸ ਨੇ ਪਹਿਲੀ ਵਾਰ ਆਪਣੇ ਘਰੇਲੂ ਮੈਦਾਨ ‘ਤੇ ਟੈਸਟ ਵਿਚ ਇੰਗਲੈਂਡ ਨੂੰ ਹਰਾਇਆ। ਭਾਰਤੀ ਮਹਿਲਾ ਟੀਮ ਦੀ ਇੰਗਲੈਂਡ ਖਿਲਾਫ ਇਹ ਤੀਜੀ ਜਿੱਤ ਹੈ। ਇਸ ਤੋਂ ਪਹਿਲਾਂ ਉਸ ਨੇ 2006 ਵਿਚ ਟਾਂਟਨ ਤੇ 2014 ਵਿਚ ਵਾਰਮਸਲੇ ਵਿਚ ਜਿੱਤ ਹਾਸਲ ਕੀਤੀ ਸੀ।
ਦੂਜੇ ਪਾਸੇ ਮਹਿਲਾ ਟੈਸਟ ਕ੍ਰਿਕਟ ਦੇ ਇਤਿਹਾਸ ਵਿਚ ਦੌੜਾਂ ਦੇ ਲਿਹਾਜ਼ ਨਾਲ ਸਭ ਤੋਂ ਵੱਡੀ ਜਿੱਤ ਵੀ ਹਾਸਲ ਕੀਤੀ। ਇਸ ਤੋਂ ਪਹਿਲਾਂ ਸ਼੍ਰੀਲੰਕਾ ਦੀ ਮਹਿਲਾ ਟੀਮ ਨੇ ਪਾਕਿਸਤਾਨ ਨੂੰ 1998 ਵਿਚ 309 ਦੌੜਾਂ ਤੋਂ ਹਰਾਇਆ ਸੀ ਤੇ ਨਿਊਜ਼ੀਲੈਂਡ ਨੇ 1972 ਵਿਚ ਦੱਖਣੀ ਅਫਰੀਕਾ ਖਿਲਾਫ 188 ਦੌੜਾਂ ਨਾਲ ਜਿੱਤ ਹਾਸਲ ਕੀਤੀ ਸੀ।
ਪਹਿਲੀ ਪਾਰੀ ਵਿਚ 428 ਦੌੜਾਂ ਬਣਾਉਣ ਦੇ ਬਾਅਦ ਟੀਮ ਇੰਡੀਆ ਨੇ ਇੰਗਲੈਂਡ ਨੂੰ ਪਹਿਲੀ ਪਾਰੀ ਵਿਚ 136 ਦੌੜਾਂ ‘ਤੇ ਸਮੇਟ ਦਿੱਤਾ। ਭਾਰਤ ਨੂੰ ਪਹਿਲੀ ਪਾਰੀ ਵਿਚ 292 ਦੌੜਾਂ ਦੀ ਬੜ੍ਹਤ ਮਿਲੀ ਸੀ। ਟੀਮ ਇੰਡੀਆ ਨੇ ਦੂਜੀ ਪਾਰੀ ਛੇ ਵਿਕਟਾਂ ‘ਤੇ 186 ਦੌੜਾਂ ‘ਤੇ ਐਲਾਨ ਦਿੱਤੀ। ਇਸ ਤਰ੍ਹਾਂ ਇੰਗਲੈਂਡ ਨੂੰ ਜਿੱਤ ਲਈ 479 ਦੌੜਾਂ ਦਾ ਟੀਚਾ ਮਿਲਿਆ। ਉਸ ਦੀ ਪੂਰੀ ਟੀਮ ਦੂਜੀ ਪਾਰੀ ‘ਚ 131 ਦੌੜਾਂ ‘ਤੇ ਸਿਮਟ ਗਈ। ਭਾਰਤ ਲਈ ਦੀਪਤੀ ਸ਼ਰਮਾ ਨੇ ਚਾਰ ਅਤੇ ਪੂਜਾ ਵਸਤਰਕਾਰ ਨੇ ਤਿੰਨ ਵਿਕਟਾਂ ਲਈਆਂ। ਰਾਜੇਸ਼ਵਰੀ ਗਾਇਕਵਾੜ ਨੂੰ ਦੋ ਸਫ਼ਲਤਾ ਮਿਲੀ। ਰੇਣੁਕਾ ਸਿੰਘ ਠਾਕੁਰ ਨੇ ਇਕ ਵਿਕਟ ਲਈ।
ਦੂਜੀ ਪਾਰੀ ਵਿਚ ਇੰਗਲੈਂਡ ਨੂੰ ਪਹਿਲਾ ਝਟਕਾ ਟੈਮੀ ਬਿਊਮੋਂਟ ਵਜੋਂ ਲੱਗਾ। ਉਹ 26 ਗੇਂਦਾਂ ‘ਤੇ 17 ਦੌੜਾਂ ਬਣਾ ਕੇ ਆਊਟ ਹੋਈ। ਰੇਣੁਕਾ ਸਿੰਘ ਨੇ ਉਨ੍ਹਾਂ ਨੂੰ ਕਲੀਨ ਬੋਲਡ ਕਰ ਦਿੱਤਾ। ਸੋਫੀਆ ਡੰਕਲੇ 15 ਦੌੜਾਂ ਬਣਾ ਕੇ ਆਊਟ ਹੋਈ। ਉਨ੍ਹਾਂ ਨੇ ਪੂਜਾ ਵਸਤਰਾਕਰ ਨੇ ਪਵੇਲੀਅਨ ਭੇਜਿਆ। ਪੂਜਾ ਨੇ ਡੰਕਲੇ ਦੇ ਬਾਅਦ ਨਤਾਲੀ ਸੀਵਰ ਬਰੰਟ ਨੂੰ ਵੀ ਆਪਣਾ ਸ਼ਿਕਾਰ ਬਣਾਇਆ। ਨਤਾਲੀ ਖਾਤਾ ਖੋਲ੍ਹੇ ਬਗੈਰ ਕਲੀਨ ਬੋਲਡ ਹੋ ਗਈ। ਇਸ ਦੇ ਬਾਅਦ ਕਪਤਾਨ ਹੀਥਰ ਨਾਈਟ ਵੀ ਆਊਟ ਹੋ ਗਈ। ਦੀਪਤੀ ਸ਼ਰਮਾ ਨੇ ਇੰਗਲੈਂਡ ਨੂੰ 6ਵਾਂ ਝਟਕਾ ਦਿੱਤਾ। ਉਨ੍ਹਾਂ ਨੇ ਏਮੀ ਜੋਂਸ ਨੂੰ ਪਵੇਲੀਅਨ ਭੇਜ ਦਿੱਤਾ। ਇਸ ਦੇ ਬਾਅਦ ਸੋਫੀ ਏਕਲੇਸਟੋਨ ਵੀ ਆਊਟ ਹੋ ਗਈ। ਕੇਟ ਕ੍ਰਾਸ (16 ਦੌੜਾਂ) ਤੇ ਲਾਰੇਨ ਫਿਲਰ (00) ਨੂੰ ਦੀਪਤੀ ਸ਼ਰਮਾ ਨੇ ਕਲੀਨ ਬੋਲਡ ਕੀਤਾ।
ਇਹ ਵੀ ਪੜ੍ਹੋ : ਹਿਸਾਰ ‘ਚ ਬਾਈਕ ਕਾਰ ਦੀ ਟੱਕਰ ‘ਚ ਨੌਜਵਾਨ ਦੀ ਮੌ.ਤ, ਪਰਿਵਾਰ ਦਾ ਇਕਲੌਤਾ ਚਿਰਾਗ ਸੀ ਮ੍ਰਿ.ਤਕ
ਪਹਿਲੀ ਪਾਰੀ ਵਿਚ ਭਾਰਤ ਨੇ ਸ਼ੁਭਾ, ਜੇਮਿਮਾ,ਭਾਟੀਆ ਤੇ ਦੀਪਿਤੀ ਦੇ ਅਰਧ ਸੈਂਕੜਿਆਂ ਦੀ ਮਦਦ ਨਾਲ 428 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿਚ ਇੰਗਲੈਂਡ ਦੀ ਟੀਮ 136 ਦੌੜਾਂ ‘ਤੇ ਸਿਟਮ ਗਈ। ਆਪਣੀ ਦੂਜੀ ਪਾਰੀ ਭਾਰਤ ਨੇ 186/6 ਦੇ ਸਕੋਰ ‘ਤੇ ਸਮਾਪਤੀ ਦਾ ਐਲਾਨ ਕਰ ਦਿੱਤਾ। ਕਪਤਾਨ ਹਰਮਨਪ੍ਰੀਤ ਕੌਰ 67 ਗੇਂਦਾਂ ‘ਚ 44 ਦੌੜਾਂ ਤੇ ਪੂਜਾ ਵਸਤਰਾਕਰ 41 ਗੇਂਦਾਂ ‘ਚ 17 ਦੌੜਾਂ ਬਣਾਕੇ ਨਾਟਆਊਟ ਰਹੀ। ਦੋਵਾਂ ਨੇ 7ਵੇਂ ਵਿਕਟ ਦੀ ਸਾਂਝੇਦਾਰੀ ਲਈ 53 ਦੌੜਾਂ ਬਣਾਈਆਂ।
ਇਸ ਤਰ੍ਹਾਂ ਇੰਗਲੈਂਡ ਨੂੰ ਜਿੱਤ ਲਈ 479 ਦੌੜਾਂ ਦਾ ਟੀਚਾ ਮਿਲਿਆ। ਉਸ ਦੀ ਪੂਰੀ ਟੀਮ ਦੂਜੀ ਪਾਰੀ ਵਿਚ 131 ਦੌੜਾਂ ‘ਤੇ ਸਿਮਟ ਗਈ। ਭਾਰਤ ਲਈ ਦੀਪਤੀ ਸ਼ਰਮਾ ਨੇ ਚਾਰ ਤੇ ਪੂਜਾ ਵਸਤਰਾਕਰ ਨੇ ਤਿੰਨ ਵਿਕਟ ਲਈ। ਰਾਜੇਸ਼ਵਰੀ ਗਾਇਕਵਾੜ ਨੂੰ ਦੋ ਸਫਲਤਾ ਮਿਲੀ। ਰੇਣੁਕਾ ਸਿੰਘ ਠਾਕੁਰ ਨੇ ਇਕ ਵਿਕਟ ਆਪਣੇ ਨਾਂ ਕੀਤਾ।
ਵੀਡੀਓ ਲਈ ਕਲਿੱਕ ਕਰੋ : –