ਜਲੰਧਰ ਵਿਚ ਨਸ਼ੇ ‘ਚ ਟੱਲੀ ਡੀਐੱਸਪੀ ਨੇ ਫਾਇਰਿੰਗ ਕਰ ਦਿੱਤੀ। ਫਾਇਰਿੰਗ ਕਰਨ ਵਾਲਾ ਡੀਐੱਸਪੀ ਫਿਲਹਾਲ ਜਲੰਧਰ ਪੀਏਪੀ ਵਿਚ ਤਾਇਨਾਤ ਹੈ। ਡੀਐੱਸਪੀ ਦਾ ਵਿਵਾਦ ਕਾਰ ਪਾਰਕਿੰਗ ਨੂੰ ਲੈ ਕੇ ਹੋਇਆ ਸੀ। ਇਸੇ ਕਾਰਨ ਗੁੱਸੇ ਵਿਚ ਆਏ ਡੀਐੱਸਪੀ ਨੇ ਗੋਲੀਆਂ ਚਲਾਈਆਂ।
ਦੇਰ ਰਾਤ ਡੀਐੱਸਪੀ ਕਰਤਾਰਪੁਰ ਬਲਬੀਰ ਸਿੰਘ ਦੀ ਦੇਖ-ਰੇਖ ‘ਚ ਉਕਤ ਡੀਐੱਸਪੀ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਮਕਸੂਦਾ ਦੇ ਮੰਡ ਸਥਿਤ ਪਿੰਡ ਬਸਤੀ ਇਬਰਾਹਿਮ ਖਾਂ ਦੇ ਰਹਿਣ ਵਾਲੇ ਗੁਰਜੋਤ ਨੇ ਦੱਸਿਆ ਕਿ ਸਰਪੰਚ ਭੁਪਿੰਦਰ ਸਿੰਘ ਗਿੱਲ ਕੋਲ ਦੇਰ ਰਾਤ ਪੀਏਪੀ ਵਿਚ ਤਾਇਨਾਤ ਡੀਐੱਸਪੀ ਦਲਬੀਰ ਸਿੰਘ ਆਏ ਹੋਏ ਸਨ। ਦੋਵੇਂ ਪਿੰਡ ਵਿਚ ਇਕ ਪਾਰਕਿੰਗ ਦੇ ਗੇਟ ਦੇ ਬਾਹਰ ਆਪਣੀ ਕਾਰ ਖੜ੍ਹੀ ਕਰਕੇ ਸ਼ਰਾਬ ਪੀ ਰਹੇ ਸਨ। ਗੁਰਜੋਤ ਨੇ ਦੱਸਿਆ ਕਿ ਉਹ ਆਪਣੀ ਕਾਰ ਖੜ੍ਹੀ ਕਰਨ ਲਈ ਪਾਰਕਿੰਗ ਵਿਚ ਗਿਆ ਸੀ। ਜਦੋਂ ਉਸ ਨੇ ਕਾਰ ਸਾਈਡ ਵਿਚ ਕਰਨ ਨੂੰ ਕਿਹਾ ਤਾਂ ਡੀਐੱਸਪੀ ਗੁੱਸੇ ਵਿਚ ਆ ਗਿਆ। ਇਸ ‘ਤੇ ਡੀਐੱਸਪੀ ਨੇ ਪਿਸਤੌਲ ਕੱਢ ਲਈ ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਪਰ ਉਹ ਕਿਸੇ ਤਰ੍ਹਾਂ ਬਚ ਗਿਆ।
ਫਾਇਰਿੰਗ ਹੋਣ ਨਾਲ ਪੂਰੇ ਪਿੰਡ ਵਿਚ ਹਫੜਾ-ਦਫੜੀ ਮਚ ਗ। ਆਰਮੀ ਐਕਟ ਤਹਿਤ ਵੱਖ-ਵੱਖ ਧਾਰਾਵਾਂ ਅਧੀਨ ਡੀਐੱਸਪੀ ਖਿਲਾਫ ਕੇਸ ਦਰਜ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਸੀ। ਘਟਨਾ ਦੇ ਬਾਅਦ ਪਿੰਡ ਦਾ ਸਰਪੰਚ ਉਥੋਂ ਭਜ ਗਿਆ। ਮੌਕੇ ‘ਤੇ ਮੌਜੂਦ ਲੋਕਾਂ ਨੇ ਡੀਐੱਸਪੀ ਦੀ ਪਿਸਤੌਲ ਕਬਜ਼ੇ ਵਿਚ ਲੈਣ ਦੇ ਬਾਅਦ ਉਸਦੀ ਕਾਫੀ ਪਿਟਾਈ ਕੀਤੀ। ਕਾਰ ਵਿਚੋਂ ਸ਼ਰਾਬ ਦੀ ਬੋਤਲ ਵੀ ਬਰਾਮਦ ਕੀਤੀ ਗਈ। ਪੁਲਿਸ ਪੀਏਪੀ ਅਧਿਕਾਰੀਆਂ ਨੂੰ ਕਾਰਵਾਈ ਲਈ ਰਿਪੋਰਟ ਬਣਾ ਕੇ ਭੇਜੇਗੀ। ਜੇਕਰ ਉਕਤ ਰਿਪੋਰਟ ‘ਤੇ ਕਾਰਵਾਈ ਹੁੰਦੀ ਹੈ ਤਾਂ ਡੀਐੱਸਪੀ ਨੂੰ ਸਸਪੈਂਡ ਕੀਤਾ ਜਾ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ : –