ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਵਾਰਾਣਸੀ ਵਿੱਚ ਆਪਣੇ ਰੋਡ ਸ਼ੋਅ ਦੌਰਾਨ ਐਂਬੂਲੈਂਸ ਨੂੰ ਜਾਣ ਲਈ ਆਪਣੇ ਕਾਫਲੇ ਨੂੰ ਰੋਕਿਆ। ਆਪਣੀ ਦੋ ਦਿਨਾਂ ਵਾਰਾਣਸੀ ਫੇਰੀ ਦੌਰਾਨ, ਪੀਐਮ ਮੋਦੀ ਵਾਰਾਣਸੀ ਅਤੇ ਪੂਰਵਾਂਚਲ ਲਈ 19,000 ਕਰੋੜ ਰੁਪਏ ਤੋਂ ਵੱਧ ਦੇ 37 ਪ੍ਰਾਜੈਕਟਾਂ ਦੀ ਸ਼ੁਰੂਆਤ ਅਤੇ ਉਦਘਾਟਨ ਕਰਨਗੇ।
ਅਧਿਕਾਰਕ ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਕਰੀਬ ਸਵਾ ਤਿੰਨ ਵਜੇ ਵਿਸ਼ੇਸ਼ ਜਹਾਜ਼ ਨੇ ਬਾਬਤਪੁਰ ਹਵਾਈ ਅੱਡੇ ‘ਤੇ ਪਹੁੰਚੇ। ਇਸ ਦੋਰਾਨ ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ ਅਤੇ ਮੁੱਖ ਮੰਤਰੀ ਯੋਗੀ ਆਦਿਤਯਨਾਥ ਨੇ ਉਨ੍ਹਾਂ ਦੀ ਅਗਵਾਨੀ ਕੀਤੀ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਕਾਫਿਲਾ ਹਵਾਈ ਅੱਡੇ ਤੋਂ ਕਟਿੰਗ ਮੈਮੋਰੀਅਲ ਮੈਦਾਨ ਲਈ ਰਵਾਨਾ ਹੋਇਆ। ਇਸ ਦੌਰਾਨ ਮੋਦੀ ਦੇ ਸਵਾਗਤ ਵਿੱਚ ਸੜਕ ਦੇ ਦੋਵੇਂ ਕੰਢੇ ਖਰ੍ਹੇ ਲੋਕਾਂ ਨੇ ਉਨ੍ਹਾਂ ਨਾਅਰੇ ਲਗਾਏ।
ਪ੍ਰਧਾਨ ਮੰਤਰੀ ਦੇ ਦੌਰੇ ਦੌਰਾਨ ਅਜਿਹਾ ਮੌਕਾ ਵੀ ਆਇਆ ਜਦੋਂ ਉਨ੍ਹਾਂ ਦੇ ਕਾਫਲੇ ਨੂੰ ਐਂਬੂਲੈਂਸ ਨੂੰ ਰਸਤਾ ਦੇਣ ਲਈ ਰੋਕ ਦਿੱਤਾ ਗਿਆ। ਇਕ ਅਧਿਕਾਰੀ ਨੇ ਦੱਸਿਆ ਕਿ ਨਡੇਸਰ ‘ਚ ਕਟਿੰਗ ਮੈਮੋਰੀਅਲ ਪਹੁੰਚਣ ਤੋਂ ਬਾਅਦ ਉਨ੍ਹਾਂ ਦੇ ਕਾਫਲੇ ਦੇ ਸਾਹਮਣੇ ਇਕ ਐਂਬੂਲੈਂਸ ਪਹੁੰਚੀ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਆਪਣੇ ਕਾਫਲੇ ਨੂੰ ਰੋਕਿਆ ਅਤੇ ਐਂਬੂਲੈਂਸ ਨੂੰ ਰਸਤਾ ਦਿੱਤਾ।
ਵਾਰਾਣਸੀ ਦੌਰੇ ਦੇ ਪਹਿਲੇ ਦਿਨ ਪ੍ਰਧਾਨ ਮੰਤਰੀ ਮੋਦੀ ਸ਼ਾਮ ਨੂੰ ਨਮੋ ਘਾਟ ਤੋਂ ‘ਕਾਸ਼ੀ ਤਮਿਲ ਸੰਗਮਮ’ ਦੇ ਦੂਜੇ ਐਡੀਸ਼ਨ ਦਾ ਸ਼ੁਭ ਆਰੰਭ ਕਰਨਗੇ। ਪੀ.ਐੱਮ. ਮੋਦੀ ਿਥੋਂ ਕੰਨਿਆਕੁਮਾਰੀ ਤੋਂ ਬਨਾਰਸ ਲਈ ਕਾਸ਼ੀ ਤਮਿਲ ਸੰਗਮਮ ਐਕਸਪ੍ਰੈੱਸ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕਰਨਗੇ, 17 ਤੋਂ 31 ਦਸੰਬਰ ਤੱਕ ਆਯੋਜਿਤ ਹੋਣ ਵਾਲੇ ਕਾਸ਼ੀ ਤਮਿਲ ਸੰਗਮਮ ਦੇ ਦੂਜੇ ਐਡੀਸ਼ਨ ਦੇ ਦੌਰਾਨ ਤਮਿਲਨਾਡੂ ਤੇ ਪੁਡੁਚੇਰੀ ਦੇ 1,400 ਪਤਵੰਤੇ ਵਾਰਾਣਸੀ, ਪ੍ਰਯਾਗਰਾਜ ਤੇ ਅਯੁੱਧਿਆ ਦੀ ਯਾਤਰਾ ਕਰਨਗੇ।
ਇਹ ਵੀ ਪੜ੍ਹੋ : ਮੁਕਤਸਰ : ਵਿਆਹ ਵਾਲੇ ਘਰ ਛਾਇਆ ਮਾਤਮ, ਡੀਜੇ ਨੂੰ ਲੈ ਕੇ ਹੋਏ ਝਗੜੇ ‘ਚ ਗਈ ਮੁੰਡੇ ਦੀ ਤਾਈ ਮੌ.ਤ
ਪ੍ਰਧਾਨ ਮੰਤਰੀ ਮੋਦੀ ਆਪਣੇ ਦੌਰੇ ਦੇ ਦੂਜੇ ਦਿਨ ਸੋਮਵਾਰ ਨੂੰ ਸੇਵਪੁਰੀ ਵਿਕਾਸਖੰਡ ਦੇ ਬਰਕੀ ਗ੍ਰਾਮ ਸਭਾ ਵਿੱਚ ਵਿਕਸਿਤ ਭਾਰਤ ਸੰਕਲਪ ਯਾਤਰਾ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ। ਪੀ.ਐੱਮ. ਮੋਦੀ ਉਥੋਂ ਕਾਸ਼ੀ ਤੇ ਪੂਰਵਾਂਚਲ ਨੂੰ 19,155 ਕਰੋੜ ਦੀ 37 ਪ੍ਰਾਜੈਕਟਾਂ ਦਾ ਤੋਹਫਾ ਵੀ ਦੇਣਗੇ। ਇਨ੍ਹਾਂ ਵਿੱਚ ਸੜਕ ਤੇ ਸੇਤੂ, ਸਿਹਤ ਤੇਤ ਸਿੱਖਿਆ, ਪੁਲਿਸ ਕਲਿਆਣ, ਸਮਾਰਟ ਸਿਟੀ ਤੇ ਨਗਰ ਵਿਕਾਸ ਪ੍ਰਾਜੈਕਟ, ਰੇਲਵੇ, ਹਵਾਈ ਅੱਡੇ ਸਣੇ ਵੱਖ-ਵੱਖ ਪ੍ਰਾਜੈਕਟਾਂ ਦਾ ਉਹ ਉਦਘਾਟਨ ਤੇ ਨੀਂਹ ਪੱਥਰ ਰੱਖਣਗੇ।
ਵੀਡੀਓ ਲਈ ਕਲਿੱਕ ਕਰੋ : –