ਪੰਜਾਬ ਸਰਕਾਰ ਨੂੰ ਕੇਂਦਰ ਵੱਲੋਂ ਇਕ ਹੋਰ ਵਿੱਤੀ ਝਟਕਾ ਦਿੱਤਾ ਗਿਆ ਹੈ। ਕੇਂਦਰ ਨੇ ਪੰਜਾਬ ਦੇ ਕਰਜ਼ਾ ਲੈਣ ਦੀ ਸੀਮਾ ‘ਚ 2300 ਕਰੋੜ ਰੁਪਏ ਦੀ ਕਟੌਤੀ ਕੀਤੀ ਹੈ। ਕਟੌਤੀ ਲਈ ਕੇਂਦਰ ਵੱਲੋਂ ਪਾਵਰਕੌਮ ਦੇ ਵਿੱਤੀ ਘਾਟੇ ਦਾ ਹਵਾਲਾ ਦਿੱਤਾ ਗਿਆ ਹੈ।
ਪੰਜਾਬ ਸਰਕਾਰ ਦੀ ਸਾਲ 2023-24 ਲਈ 45,730.35 ਕਰੋੜ ਰੁਪਏ ਸੀ ਕਰਜ਼ਾ ਲੈਣ ਦੀ ਸੀਮਾ ਸੀ ਜਿਸ ਵਿਚ ਕਿ ਹੁਣ 2300 ਕਰੋੜ ਰੁਪਏ ਦੀ ਕਟੌਤੀ ਕਰ ਦਿੱਤੀ ਗਈ ਹੈ। ਸੂਬਾ ਸਰਕਾਰ ਪਹਿਲਾਂ ਤੋਂ ਹੀ ਵਿੱਤੀ ਸੰਕਟ ਨਾਲ ਜੂਝ ਰਹੀ ਹੈ ਤੇ ਅਜਿਹੇ ਵਿਚ ਕੇਂਦਰ ਵੱਲੋਂ ਕਰਜ਼ਾ ਲੈਣ ਦੀ ਸੀਮਾ ਵਿਚ ਹੋਰ ਕਟੌਤੀ ਕੀਤਾ ਜਾਣਾ ਮਾਨ ਸਰਕਾਰ ਲਈ ਇਕ ਚੁਣੌਤੀ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ : –
























