ਜਦੋਂ ਵੀ ਕੌਫੀ ਅਤੇ ਚਾਹ ਪ੍ਰੇਮੀਆਂ ਵਿਚਕਾਰ ਬਹਿਸ ਹੁੰਦੀ ਹੈ ਤਾਂ ਦੋਵੇਂ ਆਪੋ-ਆਪਣੇ ਪੱਖ ਪੇਸ਼ ਕਰਦੇ ਹਨ ਅਤੇ ਕਹਿੰਦੇ ਹਨ ਕਿ ਉਨ੍ਹਾਂ ਦਾ ਡਰਿੰਕ ਸਭ ਤੋਂ ਵਧੀਆ ਹੈ। ਕੌਫੀ ਵੇਚਣ ਵਾਲਿਆਂ ਦੀ ਇੱਕ ਦਲੀਲ ਇਹ ਹੁੰਦੀ ਹੈ ਕਿ ਇਹ ਸਟ੍ਰਾਂਗ ਹੈ। ਭਾਵ, ਇਸ ਨੂੰ ਪੀਣ ਨਾਲ ਵਿਅਕਤੀ ਨੂੰ ਊਰਜਾ ਮਿਲਦੀ ਹੈ, ਨੀਂਦ ਅਤੇ ਥਕਾਵਟ ਦੂਰ ਹੋ ਜਾਂਦੀ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਕੌਫੀ ‘ਚ ਕੈਫੀਨ ਨਾਂ ਦਾ ਪਦਾਰਥ ਹੁੰਦਾ ਹੈ, ਜਿਸ ਕਾਰਨ ਇਹ ਊਰਜਾ ਦਾ ਅਹਿਸਾਸ ਕਰਵਾਉਂਦੀ ਹੈ। ਹਾਲਾਂਕਿ ਕੌਫੀ ਦੀਆਂ ਵੱਖ-ਵੱਖ ਕਿਸਮਾਂ ਹਨ, ਪਰ ਅੱਜਕਲ੍ਹ ਇੱਕ ਕੌਫੀ ਦੀ ਕਾਫੀ ਚਰਚਾ ਹੈ, ਜਿਸ ਨੂੰ ਦੁਨੀਆ ਦੀ ਸਭ ਤੋਂ ਸਟ੍ਰਾਂਗ ਕੌਫੀ ਕਿਹਾ ਜਾਂਦਾ ਹੈ।
ਇੱਕ ਰਿਪੋਰਟ ਮੁਤਾਬਕ ਇਸ ਕੌਫੀ ਦਾ ਨਾਂ ਬਾਇਓਹਜ਼ਾਰਡ ਕੌਫੀ ਹੈ। ਇਸ ਨੂੰ ਦੁਨੀਆ ਦੀ ਸਭ ਤੋਂ ਸਟ੍ਰਾਂਗ ਕੌਫੀ ਦਾ ਦਰਜਾ ਮਿਲ ਗਿਆ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਵਿਚ 12 ਔਂਸ ਵਿਚ 928 ਮਿਲੀਗ੍ਰਾਮ ਕੈਫੀਨ (928 ਮਿਲੀਲੀਟਰ ਕੌਫੀ) ਹੁੰਦੀ ਹੈ। ਤੁਸੀਂ ਇੱਕ ਛੋਟੇ ਪੇਪਰ ਕੱਪ ਦੇ ਬਰਾਬਰ 12 ਔਂਸ ਨੂੰ ਸਮਝ ਹੋ। ਡਾਕਟਰਾਂ ਮੁਤਾਬਕ ਇਨਸਾਨਾਂ ਨੂੰ ਰੋਜ਼ਾਨਾ ਸਿਰਫ਼ 400 ਗ੍ਰਾਮ ਕੈਫ਼ੀਨ ਲੈਣੀ ਚਾਹੀਦੀ ਹੈ ਪਰ ਇਸ ਦੀ ਮਾਤਰਾ ਦੁੱਗਣੀ ਤੋਂ ਵੀ ਜ਼ਿਆਦਾ ਹੈ। ਇਹ ਕੌਫੀ ਇੰਨੀ ਖ਼ਤਰਨਾਕ ਹੈ ਕਿ ਜੇਕਰ ਤੁਸੀਂ ਇਸ ਨੂੰ ਲਗਾਤਾਰ ਕਈ ਦਿਨਾਂ ਤੱਕ ਪੀਂਦੇ ਹੋ ਤਾਂ ਇਹ ਪੇਟ ‘ਚ ਜ਼ਹਿਰ ਬਣ ਜਾਂਦੀ ਹੈ।
ਵੱਖ-ਵੱਖ ਸਮਿਆਂ ‘ਤੇ ਵੱਖ-ਵੱਖ ਕੌਫੀ ਨੂੰ ਦੁਨੀਆ ਦੀ ਸਭ ਤੋਂ ਸਟ੍ਰਾਂਗ ਕੌਫੀ ਦਾ ਦਰਜਾ ਦਿੱਤਾ ਗਿਆ ਹੈ। ਲਗਭਗ 10 ਸਾਲ ਪਹਿਲਾਂ, ਡੈਥ ਵਿਸ਼ ਨਾਮ ਦੀ ਇੱਕ ਕੌਫੀ ਸੀ ਜਿਸ ਨੂੰ ਸਭ ਤੋਂ ਸਟ੍ਰਾਂਗ ਕੌਫੀ ਮੰਨਿਆ ਜਾਂਦਾ ਸੀ ਕਿਉਂਕਿ ਇਸ ਵਿੱਚ 200 ਪ੍ਰਤੀਸ਼ਤ ਤੱਕ ਕੈਫੀਨ ਦੀ ਮਾਤਰਾ ਹੁੰਦੀ ਸੀ। ਇਸ ਤੋਂ ਬਾਅਦ ਆਈ ਬਲੈਕ ਇਨਸੌਮਨੀਆ ਕੌਫੀ ਜਿਸ ਵਿੱਚ 12 ਔਂਸ ਵਿੱਚ 702 ਗ੍ਰਾਮ ਕੌਫੀ ਹੁੰਦੀ ਹੈ। ਬਾਇਓਹਜ਼ਾਰਡ ਕੌਫੀ ਸਾਲ 2016 ਵਿੱਚ ਜਾਰੀ ਕੀਤੀ ਗਈ ਸੀ। ਇਸ ਨੂੰ ਸਭ ਤੋਂ ਸਟ੍ਰਾਂਗ ਕੌਫੀ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ : ਬੈੱਡ ਤੇ ਨਕਦੀ ਨਹੀਂ ਦਿੱਤੀ ਤਾਂ ਲਾੜਾ ਨਹੀਂ ਲੈ ਕੇ ਆਇਆ ਬਰਾਤ… ਲਾੜੀ ਕਰਦੀ ਰਹਿ ਗਈ ਉਡੀਕ
ਇਸ ਕੌਫੀ ‘ਤੇ ਇਕ ਚੇਤਾਵਨੀ ਲਿਖੀ ਹੋਈ ਹੈ ਅਤੇ ਕੈਫੀਨ ਦੀ ਮਾਤਰਾ ਵੀ ਦੱਸੀ ਗਈ ਹੈ। ਜੇ ਤੁਸੀਂ ਇੰਨੀ ਜ਼ਿਆਦਾ ਮਾਤਰਾ ‘ਚ ਕੈਫੀਨ ਲੈਂਦੇ ਹੋ ਤਾਂ ਦਿਲ ਦੇ ਦੌਰੇ ਦਾ ਖਤਰਾ ਵੀ ਵਧ ਜਾਂਦਾ ਹੈ। ਕੰਪਨੀ ਦੇ ਸਹਿ-ਸੰਸਥਾਪਕ ਯੋਨਾਤਨ ਪਿਨਹਾਸੋਵ ਦਾ ਕਹਿਣਾ ਹੈ ਕਿ ਇਸ ਕੌਫੀ ਦੇ ਜ਼ਰੀਏ ਉਹ ਲੋਕਾਂ ਨੂੰ ਐਨਰਜੀ ਦੇਣਾ ਚਾਹੁੰਦੇ ਹਨ, ਜੋ ਉਨ੍ਹਾਂ ਨੂੰ ਆਮ ਕੌਫੀ ‘ਚ ਨਹੀਂ ਮਿਲਦੀ। ਬਹੁਤ ਜ਼ਿਆਦਾ ਕੌਫੀ ਪੀਣ ਨਾਲ ਨੀਂਦ ਵੀ ਦੂਰ ਹੋ ਜਾਂਦੀ ਹੈ।
ਯੋਨਾਤਨ ਪਿਨਹਾਸੋਵ ਦਾ ਕਹਿਣਾ ਹੈ ਕਿ ‘ਅਸੀਂ ਇਸ ਕੌਫੀ ਨੂੰ ਉਨ੍ਹਾਂ ਮਾਤਾ-ਪਿਤਾ ਅਤੇ ਵਿਦਿਆਰਥੀਆਂ ਨੂੰ ਧਿਆਨ ‘ਚ ਰੱਖ ਕੇ ਬਣਾਇਆ ਹੈ ਜੋ ਲੰਬੇ ਸਮੇਂ ਤੱਕ ਕੰਮ ਕਰਦੇ ਤੇ ਪੜ੍ਹਦੇ ਹਨ, ਜੋ 18-18 ਘੰਟੇ ਜਾਗਦੇ ਹਨ’। ਇਸ ਵਿੱਚ ਆਮ ਤੌਰ ‘ਤੇ ਪਰੋਸੀ ਜਾਣ ਵਾਲੀ ਕੌਫੀ ਨਾਲੋਂ 4 ਗੁਣਾ ਜ਼ਿਆਦਾ ਕੈਫੀਨ ਹੁੰਦੀ ਹੈ’।
ਵੀਡੀਓ ਲਈ ਕਲਿੱਕ ਕਰੋ : –