ਹਿੰਦ ਮਹਾਸਾਗਰ ਵਿੱਚ ਸ਼ਨੀਵਾਰ ਨੂੰ ਭਾਰਤ ਆ ਰਹੇ ਮਾਲ ਵਾਲੇ ਜਹਾਜ਼ ‘ਤੇ ਈਰਾਨੀ ਡਰੋਨ ਨਾਲ ਹ.ਮਲਾ ਕੀਤਾ ਗਿਆ ਸੀ। ਅਮਰੀਕਾ ਦੇ ਰੱਖਿਆ ਵਿਭਾਗ ਨੇ ਇਹ ਦਾਅਵਾ ਕੀਤਾ ਗਿਆ ਹੈ। ਅਮਰੀਕੀ ਰਿਪੋਰਟ ਮੁਤਾਬਕ ਕਿਮ ਪਲੂਟੋ ਨਾਮ ਦੇ ਜਹਾਜ਼ ‘ਤੇ ਸ਼ਨੀਵਾਰ ਸਵੇਰੇ 10 ਵਜੇ ਹ.ਮਲਾ ਹੋਇਆ ਸੀ। ਉਸ ਸਮੇਂ ਜਹਾਜ਼ ਅਮਰੀਕਾ ਦੇ ਸੰਪਰਕ ਵਿੱਚ ਸੀ। ਸਾਊਦੀ ਅਰਬ ਤੋਂ ਤੇਲ ਲੈ ਕੇ ਭਾਰਤ ਆ ਰਿਹਾ ਇਹ ਜਹਾਜ਼ ਜਾਪਾਨ ਦਾ ਸੀ ਤੇ ਲਾਇਬੇਰੀਆ ਦੇ ਫਲੈਗ ਨਾਲ ਆਪਰੇਟ ਹੋ ਰਿਹਾ ਸੀ। ਹਮਲੇ ਦੇ ਸਮੇਂ ਜਹਾਜ਼ ਪੋਰਬੰਦਰ ਤੱਟ ਤੋਂ 217 ਨਾਟਿਕਲ ਮੀਲ(ਕਰੀਬ 400 ਕਿਮੀ.) ਦੂਰ ਸੀ। ਇਹ ਇਲਾਕਾ ਭਾਰਤ ਦੇ ਐਕਸਕਲੂਸਿਵ ਇਕੋਨਾਮਿਕ ਜ਼ੋਨ ਤੋਂ ਬਾਹਰ ਪੈਂਦਾ ਹੈ।
ਉੱਥੇ ਹੀ ਨਿਊਜ਼ ਏਜੰਸੀ ਮੁਤਾਬਕ ਲਾਲ ਸਾਗਰ ਵਿੱਚ ਸ਼ਨੀਵਾਰ ਨੂੰ ਇੱਕ ਗੇਬਨ ਫਲੈਗ ਵਾਲੇ ਆਇਲ ਟੈਂਕਰ M/V ਸਾਈਂਬਾਬਾ ‘ਤੇ ਡਰੋਨ ਨਾਲ ਹਮਲਾ ਹੋਇਆ। ਇਸ ਵਿੱਚ ਵੀ 25 ਭਾਰਤੀ ਕ੍ਰੂ ਮੈਂਬਰ ਸਵਾਰ ਸਨ। ਇੰਡੀਅਨ ਨੇਵੀ ਨੇ ਦੱਸਿਆ ਕਿ ਸਾਰੇ ਲੋਕ ਸੁਰੱਖਿਅਤ ਹਨ।
ਇਹ ਵੀ ਪੜ੍ਹੋ: ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਰਚਿਆ ਇਤਿਹਾਸ, ਆਸਟ੍ਰੇਲੀਆ ਖਿਲਾਫ਼ ਜਿੱਤਿਆ ਪਹਿਲਾ ਟੈਸਟ ਮੈਚ
ਦਰਅਸਲ, ਅਮਰੀਕੀ ਮਿਲਟਰੀ ਨੇ ਕਿਹਾ ਸੀ ਕਿ ਸ਼ਨੀਵਾਰ ਨੂੰ ਰਾਤ ਕਰੀਬ 10.30 ਵਜੇ ਹੂਤੀ ਵਿਦ੍ਰੋਹੀਆਂ ਨੇ ਲਾਲ ਸਾਗਰ ਵਿੱਚ ਭਾਰਤ ਦੇ ਝੰਡੇ ਵਾਲੇ ਗੇਬਨ ਦੇ ਇੱਕ ਆਇਲ ਟੈਂਕਰ M/V ਸਾਈਂਬਾਬਾ ‘ਤੇ ਵੀ ਡਰੋਨ ਨਾਲ ਹਮਲਾ ਕੀਤਾ। ਹਾਲਾਂਕਿ, ਭਾਰਤੀ ਨੇਵੀ ਨੇ ਇਸ ਗੱਲ ਨੂੰ ਖਾਰਿਜ ਕਰ ਦਿੱਤਾ ਹੈ ਕਿ ਜਹਾਜ਼ ਭਾਰਤ ਦੇ ਝੰਡੇ ਵਾਲਾ ਸੀ। ਅਟੈਕ ਯਮਨ ਦੇ ਸਲੀਫ ਬੰਦਰਗਾਹ ਤੋਂ ਕਰੀਬ ਤੋਂ ਕਰੀਬ 45 ਸਮੁੰਦਰੀ ਮੀਲ ਦੱਖਣੀ-ਪੱਛਮੀ ਵਿੱਚ ਬਾਬ ਅਲ-ਮੰਡਬ ਸਟ੍ਰੇਟ ਦੇ ਨੇੜੇ ਹੋਇਆ।
ਵੀਡੀਓ ਲਈ ਕਲਿੱਕ ਕਰੋ : –