ਅੱਜ ਕਲ ਲੋਕਾਂ ਕੋਲ ਇੰਨਾ ਕੰਮ ਹੁੰਦਾ ਹੈ ਕਿ ਉਨ੍ਹਾਂ ਨੂੰ ਆਪਣੇ ਦਿਮਾਗ ਵਿਚ ਪਤਾ ਨਹੀਂ ਕਿੰਨੀਆਂ ਚੀਜ਼ਾਂ ਇਕੱਠੇ ਰੱਖਣੀਆਂ ਪੈਂਦੀਆਂ ਹਨ। ਕੁਝ ਵੀ ਭੁੱਲ ਜਾਣਾ ਕੋਈ ਵੱਡੀ ਗੱਲ ਨਹੀਂ ਹੈ। ਹਾਲਾਂਕਿ ਭੁੱਲਣ ਦੀ ਇਸ ਆਦਤ ਜਾਂ ਬੀਮਾਰੀ ਨਾਲ ਇਨਸਾਨ ਦੀ ਜ਼ਿੰਦਗੀ ਕਾਫੀ ਪ੍ਰਭਾਵਿਤ ਹੁੰਦੀ ਹੈ। ਜੇਕਰ ਕੋਈ ਜਗ੍ਹਾ ਹੋਵੇ ਜੋ ਖਾਸ ਤੌਰ ‘ਤੇ ਭੁੱਲਣ ਦੀ ਬੀਮਾਰੀ ਨਾਲ ਪ੍ਰੇਸ਼ਾਨ ਲੋਕਾਂ ਲਈ ਹੀ ਬਣੀ ਹੋਵੇ ਤਾਂ ਕਿੰਨੀ ਦਿਲਚਸਪ ਹੋਵੇਗਾ।
ਅੱਜ ਅਸੀਂ ਤੁਹਾਨੂੰ ਇਕ ਅਜਿਹੇ ਹੀ ਪਿੰਡ ਬਾਰੇ ਦੱਸਾਂਗੇ ਜਿਥੇ ਰਹਿਣ ਵਾਲੇ ਲੋਕਾਂ ਨੂੰ ਕੁਝ ਯਾਦ ਨਹੀਂ ਰਹਿੰਦਾ। ਨਾ ਤਾਂ ਰਸਤੇ ਯਾਦ ਕਰ ਸਕਦੇ ਹਨ ਤੇ ਨਾ ਹੀ ਦੁਕਾਨ ‘ਤੇ ਪੈਸੇ ਦੇ ਕੇ ਕੁਝ ਖਰੀਦ ਸਕਦੇ ਹਨ। ਅਜਿਹੇ ਵਿਚ ਇਥੇ ਉਨ੍ਹਾਂ ਨੂੰ ਸਭ ਕੁਝ ਫ੍ਰੀ ਵਿਚ ਹੀ ਦਿੱਤਾ ਜਾਂਦਾ ਹੈ।ਇਹ ਪਿੰਡ ਯੂਰਪੀਅਨ ਦੇਸ਼ ਫਰਾਂਸ ਵਿਚ ਹੈ ਤੇ ਦੂਜੀਆਂ ਥਾਵਾਂ ਤੋਂ ਕਾਫੀ ਵੱਖ ਹੈ।
ਸੁਣਕੇ ਤੁਹਾਨੂੰ ਅਜੀਬ ਲੱਗ ਸਕਦਾ ਹੈ ਪਰ ਲੈਂਡੇਸ ਨਾਂ ਦੇ ਇਸ ਪਿੰਡ ਦਾ ਹਰ ਨਾਗਰਿਕ ਭੁੱਲਣ ਦੀ ਬੀਮਾਰੀ ਯਾਨੀ ਡਿਮੇਂਸ਼ੀਆ ਤੋਂ ਪੀੜਤ ਹੈ। ਇਥੇ ਸਭ ਤੋਂ ਬੱਢੇ ਨਾਗਰਿਕ ਦੀ ਉਮਰ 102 ਸਾਲ ਹੈ ਜਦੋਂ ਕਿ ਸਭ ਤੋਂ ਨੌਜਵਾਨ ਸ਼ਖਸ 40 ਸਾਲ ਦਾ ਹੈ। ਇਸ ਪਿੰਡ ਵਿਚ ਖਾਸ ਤੌਰ ‘ਤੇ ਡਿਮੇਂਸ਼ੀਆ ਨਾਲ ਜੂਝ ਰਹੇ ਲੋਕਾਂ ਲਈ ਹੀ ਬਣਾਇਆ ਗਿਆ ਹੈ ਜੋ ਛੋਟੀਆਂ-ਵੱਡੀਆਂ ਗੱਲਾਂ ਭੁੱਲ ਜਾਂਦੇ ਹਨ। ਇਹ ਪਿੰਡ ਬੋਰਡਾਂ ਯੂਨੀਵਰਸਿਟੀਆਂ ਦੇ ਰਿਸਚਰਸ ਦੀ ਨਿਗਰਾਨੀ ਵਿਚ ਰਹਿੰਦਾ ਹੈ ਜਿਥੇ ਉਹ 6 ਮਹੀਨਿਆਂ ਬਾਅਦ ਦੇਖਣ ਆਉਂਦੇ ਹਨ ਤੇ ਲੋਕਾਂ ਦੀ ਪ੍ਰੋਗਰੈੱਸ ਜਾਂਚਦੇ ਹਨ। ਇਥੇ ਕੁੱਲ 120 ਲੋਕ ਰਹਿੰਦੇ ਹਨ ਤੇ ਓਨੇ ਹੀ ਮੈਡੀਕਲ ਪ੍ਰੋਫੈਸ਼ਨਲਸ ਵੀ।
ਇਹ ਵੀ ਪੜ੍ਹੋ : ਨਿਊਜ਼ੀਲੈਂਡ ‘ਚ ਮਾਰੇ ਗਏ ਪੰਜਾਬੀ ਨੌਜਵਾਨ ਦਾ 8 ਦਿਨ ਬਾਅਦ ਹੋਇਆ ਸਸਕਾਰ, 2 ਵਿਦੇਸ਼ੀਆਂ ਨੇ ਕੀਤਾ ਸੀ ਹਮ.ਲਾ
ਇਥੇ ਰਹਿਣ ਵਾਲਿਆਂ ਨੂੰ ਪੈਸੇ ਰੱਖਣ ਦੀ ਕੋਈ ਲੋੜ ਨਹੀਂ ਹੈ। ਪਿੰਡ ਦੇ ਚੌਹਾਰੇ ‘ਤੇ ਇਕ ਜਨਰਲ ਸਟੋਰ ਹੈ ਜਿਥੇ ਸਾਰੀਆਂ ਚੀਜ਼ਾਂ ਮੁਫਤ ਮਿਲਦੀਆਂ ਹਨ। ਦੁਕਾਨ ਦੇ ਨਾਲ-ਨਾਲ ਰੈਸਟੋਰੈਂਟ, ਥੀਏਟਰ ਤੇ ਕੁਝ ਹੋਰ ਐਕਟੀਵਿਟੀਜ਼ ਵੀ ਹਨ ਜਿਸ ਵਿਚ ਲੋਕ ਹਿੱਸਾ ਲੈ ਸਕਦੇ ਹਨ। ਇਸ ਪਿੰਡ ਦੇ ਨਿਵਾਸੀਆਂ ਦਾ ਪਰਿਵਾਰ ਉਨ੍ਹਾਂ ਦੇ ਇਥੇ ਰਹਿਣ ਲਈ 24300 ਡਾਲਰ ਯਾਨੀ 25 ਲੱਖ ਰੁਪਏ ਦਾ ਚਾਰਜ ਦਿੰਦਾ ਹੈ। ਫਰਾਂਸ ਦੀ ਸਥਾਨਕ ਸਰਕਾਰ ਵੀ ਇਸ ਲਈ 179 ਕਰੋੜ ਰੁਪਏ ਤੋਂ ਵੱਧ ਦਾ ਡੋਨੇਸ਼ਨ ਦੇ ਚੁੱਕੀ ਹੈ।
ਵੀਡੀਓ ਲਈ ਕਲਿੱਕ ਕਰੋ : –