ਨਵਾਂਸ਼ਹਿਰ ਦੇ ਬਲਾਚੌਰ ਦੀਆਂ 2 ਔਰਤਾਂ ਦੀ ਯੂਪੀ ਦੇ ਬਾਗਪਤ ਵਿਚ ਸੜਕ ਹਾਦਸੇ ਵਿਚ ਮੌਤ ਹੋ ਗਈ। ਬੀਤੀ ਰਾਤ ਈਸਟਰਨ ਪੈਰੀਫੇਰਲ ਐਕਸਪ੍ਰੈਸ ਵੇਅ ‘ਤੇ ਟੈਂਪੂ ਟ੍ਰੈਵਲ ਤੇ ਟਰੱਕ ਵਿਚ ਜ਼ੋਰਦਾਰ ਟੱਕਰ ਹੋ ਗਈ। ਇਸ ਟੈਂਪੂ ਟ੍ਰੈਵਲ ਵਿਚ ਸਵਾਰ 13 ਲੋਕ ਜ਼ਖਮੀ ਹੋ ਗਏ ਜਦੋਂ ਕਿ ਬਲਾਚੌਰ ਦੀਆਂ 2 ਔਰਤਾਂ ਦੀ ਮੌਤ ਹੋ ਗਈ। ਇਹ ਲੋਕ ਵ੍ਰਿੰਦਾਵਣ ਤੋਂ ਪੰਜਾਬ ਆ ਰਹੇ ਸਨ।
ਸੰਘਣੀ ਧੁੰਦ ਵਿਚ ਵਿਜ਼ੀਬਿਲਟੀ ਘੱਟ ਹੋਣ ਕਾਰਨ ਬੱਸ ਨੇ ਟੈਂਪੂ ਟ੍ਰੈਵਲ ਦੇ ਪਿੱਛੇ ਤੋਂ ਟੱਕਰ ਮਾਰ ਦਿੱਤੀ ਜਿਸ ਨਾਲ ਟੈਂਪ ਟ੍ਰੈਵਲ ਅੱਗੇ ਜਾ ਰਹੇ ਟਰੱਕ ਨਾਲ ਟਕਰਾ ਗਿਆ। ਇਹ ਟੈਂਪੂ ਟ੍ਰੈਵਲ ਬਲਾਚੌਰ ਤੋਂ ਧਾਰਮਿਕ ਸਥਾਨ ਵ੍ਰਿੰਦਾਵਣ ਤੇ ਹੋਰ ਧਾਰਮਿਕ ਥਾਵਾਂ ‘ਤੇ ਮੱਥਾ ਟੇਕਣ ਲਈ ਗਈ ਸੀ। ਪਰਤਦੇ ਸਮੇਂ ਦੇਰ ਰਾਤ ਬਾਗਪਤ ਈਸਟਰਨ ਪੇਰੀਫੇਰਲ ਐਕਸਪ੍ਰੈੱਸ-ਵੇ ਯੂਪੀ ‘ਤੇ ਇਹ ਦਰਦਨਾਕ ਹਾਦਸਾ ਹੋ ਗਿਆ।
ਬਲਾਚੌਰ ਦੀ ਸੀਮਾ ਰਾਣੀ, ਪਤਨੀ ਸਤੀਸ਼ ਰਾਣਾ, ਉਮਰ 45 ਸਾਲ, ਮਹਾਰਾਣਾ ਪ੍ਰਤਾਪ ਚੌਕ, ਬਲਾਚੌਰ ਤੇ ਮਨਦੀਪ ਕੌਰ ਪੁੱਤਰੀ ਬਖਸ਼ੀਸ਼ ਸਿੰਘ ਉਮਰ 40 ਸਾਲ, ਸੈਣੀ ਮੁਹੱਲਾ, ਨੇੜੇ ਸੈਣੀ ਗੁਰਦੁਆਰਾ ਸਾਹਿਬ ਬਲਾਚੌਰ ਦੀ ਮੌਤ ਹੋ ਗਈ ਜਦੋਂ ਕਿ ਮਨਦੀਪ ਕੌਰ ਪੁੱਤਰੀ ਅਮਨਪ੍ਰੀਤ ਕੌਰ (15) ਪੁੱਤਰੀ ਸਵਰਗੀ ਗੁਰਦੀਪ ਸਿੰਘ ਗੰਭੀਰ ਫੱਟੜ ਦੱਸੇ ਜਾ ਰਹੇ ਹਨ। ਟੈਂਪੂ ਟ੍ਰੈਵਲ ਵਿਚ 13 ਸ਼ਰਧਾਲੂ ਨਵਾਂਸ਼ਹਿਰ ਦੇ ਬਲਾਚੌਰ ਕਸਬੇ ਤੋਂ ਵ੍ਰਿੰਦਾਵਣ ਤੇ ਹੋਰ ਧਾਰਮਿਕ ਥਾਵਾਂ ‘ਤੇ ਮੱਥਾ ਟੇਕਣ ਜਾ ਰਹੇ ਸਨ।
ਇਹ ਵੀ ਪੜ੍ਹੋ : 7,00,000 ਰੁ. ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਤਹਿਸੀਲਦਾਰ ਤੇ ਦੋ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ
ਇਹ ਸਾਰੇ ਆਪਣੇ ਘਰ ਪੰਜਾਬ ਦੇ ਬਲਾਚੌਰ ਵਾਪਸ ਆ ਰਹੇ ਸਨ। ਜਦੋਂ ਉਹ ਬਾਗਪਤ ਯੂਪੀ ਈਸਟਰਨ ਪੇਰੀਫੇਰਲ ਐਕਸਪ੍ਰੈਸ-ਵੇ ‘ਤੇ ਪਹੁੰਚੇ ਤਾਂ ਭਿਆਕ ਸੜਕ ਹਾਦਸਾ ਹੋ ਗਿਆ ਜਿਸ ਵਿਚ ਸਾਰੇ ਲੋਕ ਗੰਭੀਰ ਜ਼ਖਮੀ ਹੋ ਗਏ। ਹਾਦਸੇ ਵਿਚ 2 ਔਰਤਾਂ ਦੀ ਮੌਤ ਹੋ ਗਈ ਜਦੋਂ ਕਿ ਇਕ ਬੱਚੀ ਤੇ ਡਰਾਈਵਰ ਗੰਭੀਰ ਤੌਰ ਤੋਂ ਜ਼ਖਮੀ ਦੱਸੇ ਜਾ ਰਹੇ ਹਨ।