ਪ੍ਰਧਾਨ ਮੰਤਰੀ ਮੋਦੀ 30 ਦਸੰਬਰ ਨੂੰ ਅਯੁੱਧਿਆ ਦੇ ਪੁਨਰ-ਵਿਕਸਤ ਰੇਲਵੇ ਸਟੇਸ਼ਨ ਦਾ ਉਦਘਾਟਨ ਕਰਨ ਅਤੇ ਨਵੀਂਆਂ ਅੰਮ੍ਰਿਤ ਭਾਰਤ ਟਰੇਨਾਂ ਅਤੇ ਵੰਦੇ ਭਾਰਤ ਰੇਲ ਗੱਡੀਆਂ ਨੂੰ ਹਰੀ ਝੰਡੀ ਦਿਖਾਉਣ ਲਈ ਅਯੁੱਧਿਆ ਦਾ ਦੌਰਾ ਕਰਨਗੇ। ਉਹ ਕਈ ਹੋਰ ਰੇਲਵੇ ਪ੍ਰੋਜੈਕਟ ਵੀ ਰਾਸ਼ਟਰ ਨੂੰ ਸਮਰਪਿਤ ਕਰਨਗੇ।
ਰਾਮ ਲੱਲਾ ਦੇ ਪਵਿੱਤਰ ਪ੍ਰਕਾਸ਼ ਪੁਰਬ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਯੁੱਧਿਆ ਜਾਣਗੇ। ਪ੍ਰਧਾਨ ਮੰਤਰੀ ਮੋਦੀ ਸ਼ਨੀਵਾਰ ਨੂੰ ਨਵੇਂ ਹਵਾਈ ਅੱਡੇ ਦਾ ਉਦਘਾਟਨ ਕਰਨਗੇ। ਮਰਿਆਦਾ ਪੁਰਸ਼ੋਤਮ ਸ਼੍ਰੀਰਾਮ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਪਹਿਲੇ ਪੜਾਅ ਦਾ ਉਦਘਾਟਨ ਕੀਤਾ ਜਾਵੇਗਾ।
ਪਹਿਲੇ ਪੜਾਅ ਦੌਰਾਨ ਰਨਵੇ ਦੀ ਲੰਬਾਈ 2200 ਮੀਟਰ ਰੱਖੀ ਗਈ ਹੈ। ਦੂਜੇ ਪੜਾਅ ਵਿੱਚ ਹਵਾਈ ਅੱਡੇ ਦੇ ਰਨਵੇਅ ਦੀ ਲੰਬਾਈ ਵਧਾ ਕੇ 3700 ਮੀਟਰ ਕਰਨ ਦੀ ਯੋਜਨਾ ਹੈ। ਦੂਜੇ ਪੜਾਅ ਦੇ ਨਿਰਮਾਣ ਕਾਰਜ ਦੇ ਮੁਕੰਮਲ ਹੋਣ ਤੋਂ ਬਾਅਦ ਹਵਾਈ ਅੱਡਾ ਪੰਜਾਹ ਹਜ਼ਾਰ ਵਰਗ ਫੁੱਟ ਦਾ ਹੋ ਜਾਵੇਗਾ।
ਹਵਾਈ ਅੱਡੇ ਦੇ ਚਾਲੂ ਹੋਣ ਨਾਲ ਰਾਮ ਭਗਤਾਂ ਨੂੰ ਅਯੁੱਧਿਆ ਪਹੁੰਚਣ ‘ਚ ਵੱਡੀ ਸਹੂਲਤ ਮਿਲੇਗੀ। ਦਿੱਲੀ, ਮੁੰਬਈ, ਕੋਲਕਾਤਾ, ਹੈਦਰਾਬਾਦ, ਬੈਂਗਲੁਰੂ, ਚੇਨਈ ਅਤੇ ਅਹਿਮਦਾਬਾਦ ਤੋਂ ਹਵਾਈ ਜਹਾਜ਼ ਅਯੁੱਧਿਆ ਦੇ ਹਵਾਈ ਅੱਡੇ ‘ਤੇ ਉਤਰ ਸਕਣਗੇ।
ਤੁਹਾਨੂੰ ਦੱਸ ਦੇਈਏ ਕਿ ਰਾਮਲਲਾ 22 ਜਨਵਰੀ ਨੂੰ ਵਿਸ਼ਾਲ ਮੰਦਰ ਵਿੱਚ ਬਿਰਾਜਮਾਨ ਹੋਣ ਵਾਲੇ ਹਨ। ਇਸ਼ਟ ਦੇਵ ਦੇ ਦਰਸ਼ਨਾਂ ਲਈ ਰਾਮ ਭਗਤਾਂ ਵਿੱਚ ਭਾਰੀ ਉਤਸ਼ਾਹ ਹੈ। ਬੋਇੰਗ 787, ਏਅਰਬੱਸ 319 ਅਤੇ ਏਅਰਬੱਸ 320 ਵਰਗੇ ਵੱਡੇ ਅਤੇ ਭਾਰੀ ਜਹਾਜ਼ ਵੀ ਮਰਿਆਦਾ ਪੁਰਸ਼ੋਤਮ ਸ਼੍ਰੀਰਾਮ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰ ਸਕਦੇ ਹਨ।
ਦਸੰਬਰ ਦੇ ਸ਼ੁਰੂ ਵਿੱਚ ਅਯੁੱਧਿਆ ਦਾ ਦੌਰਾ ਕਰਨ ਵਾਲੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਕਿਹਾ ਸੀ ਕਿ ਸੂਬਾ ਸਰਕਾਰ ਨੇ ਇਸ ਪ੍ਰਾਜੈਕਟ ਲਈ 821 ਏਕੜ ਜ਼ਮੀਨ ਮੁਹੱਈਆ ਕਰਵਾਈ ਹੈ। ਹਵਾਈ ਅੱਡੇ ਨੂੰ ਬਣਾਉਣ ਦਾ ਕੰਮ ਜੰਗੀ ਪੱਧਰ ‘ਤੇ ਚੱਲ ਰਿਹਾ ਹੈ।
ਉਨ੍ਹਾਂ ਕਿਹਾ ਸੀ ਕਿ ਸਰਕਾਰ ਅਯੁੱਧਿਆ ਵਿੱਚ ਵਿਕਾਸ ਯਕੀਨੀ ਬਣਾਉਣ ਲਈ ਵਚਨਬੱਧ ਹੈ। ਹਵਾਈ ਅੱਡੇ ਦਾ ਤੋਹਫ਼ਾ ਸੂਬਾ ਸਰਕਾਰ ਵੱਲੋਂ ਅਯੁੱਧਿਆ ਵਾਸੀਆਂ ਨਾਲ ਕੀਤੇ ਵਾਅਦਿਆਂ ਦਾ ਨਤੀਜਾ ਹੈ।
ਇਹ ਵੀ ਪੜ੍ਹੋ : SYL ਮੀਟਿੰਗ ‘ਚ ਪੁਰਾਣੇ ਸਟੈਂਡ ‘ਤੇ ਅੜੇ ਦੋਵੇਂ ਸੂਬੇ, CM ਮਾਨ ਬੋਲੇ- ‘ਸਾਡੇ ਕੋਲ ਦੇਣ ਲਈ ਇੱਕ ਬੂੰਦ ਵੀ ਪਾਣੀ ਨਹੀਂ’
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”