ਚੰਡੀਗੜ੍ਹ ਵਿਚ ਰਾਮ ਦਰਬਾਰ ਲਾਈਟ ਪੁਆਇੰਟ ‘ਤੇ ਸ਼ਨੀਵਾਰ ਦੁਪਹਿਰ ਐਕਟਿਵਾ ‘ਤੇ ਸਵਾਰ ਮਾਂ-ਧੀ ਨੂੰ ਕੈਂਟਰ ਨੇ ਟੱਕਰ ਮਾਰ ਦਿੱਤੀ। ਇਸ ਨਾਲ ਦੋਵੇਂ ਡਿੱਗ ਗਏ ਤੇ ਕੈਂਟਰ ਦੇ ਟਾਇਰ ਹੇਠਾਂ ਆਉਣ ਨਾਲ ਬੱਚੀ ਦੀ ਮੌਤ ਹੋ ਗਈ ਤੇ ਦੂਜੇ ਪਾਸੇ ਮਾਂ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਹੈ।ਥਾਣਾ ਪੁਲਿਸ ਨੇ ਕੈਂਟਰ ਚਾਲਕ ਖਿਲਾਫ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਮ੍ਰਿਤਕ ਬੱਚੇ ਦੀ ਪਛਾਣ ਫੇਜ਼-2 ਰਾਮਦਰਬਾਰ ਵਾਸੀ ਯਸ਼ਿਕਾ (6) ਉਰਫ ਸ਼ਾਨਵੀ ਤੇ ਉਸ ਦੀ ਮਾਂ ਦੀ ਪਛਾਣ ਸੋਨੀ (38) ਵਜੋਂ ਹੋਈ ਹੈ। ਮੁਲਜ਼ਮ ਕੈਂਟਰ ਚਾਲਕ ਦੀ ਪਛਾਣ ਫੇਜ਼-1 ਰਾਮਦਰਬਾਰ ਦੇ ਸ਼ੇਰ ਸਿੰਘ ਵਜੋਂ ਹੋਈ ਹੈ।
ਮਿਲੀ ਜਾਣਕਾਰੀ ਮੁਤਾਬਕ ਸੋਨੀ ਪੇਸ਼ੰਟ ਕੇਅਰ ਦਾ ਕੰਮ ਕਰਦੀ ਹੈ ਤੇ ਸ਼ਨੀਵਾਰ ਦੁਪਹਿਰ ਲਗਭਗ 2 ਵਜੇ ਉਹ ਐਕਟਿਵਾ ‘ਤੇ ਧੀ ਨਾਲ ਸੈਕਟਰ-32 ਦੇ ਹਸਪਤਾਲ ਹੀ ਜਾ ਰਹੀ ਸੀ। ਐਕਟਿਵਾ ਮਾਂ ਦੇ ਨਾਲ ਬੱਚੀ ਪਿੱਛੇ ਬੈਠੀ ਹੋਈ ਸੀ। ਜਿਵੇਂ ਹੀ ਦੋਵੇਂ ਸੈਕਟਰ-31 ਰਾਮਦਰਬਾਰ ਦੀ ਲਾਈਟ ਪੁਆਇੰਟ ‘ਤੇ ਰੁਕੇ ਸਨ ਤਾਂ ਪਿੱਛਿਓਂ ਚੰਡੀਗੜ੍ਹ ਨੰਬਰ ਦੇ ਕੈਂਟਰ ਦਾ ਚਾਲਕ ਨੇ ਅਚਾਨਕ ਕੰਟਰੋਲ ਗੁਆ ਦਿੱਤੇ ਤੇ ਉਸ ਨੇ ਐਕਟਿਵਾ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ।
ਇਹ ਵੀ ਪੜ੍ਹੋ : ਪੰਜਾਬੀ ਗਾਇਕ ਗੁਰਮਨ ਮਾਨ ਖਿਲਾਫ FIR ਦਰਜ: ਗੀਤ ‘ਚ ਸ਼੍ਰੀ ਸ਼ਨੀਦੇਵ ‘ਤੇ ਟਿੱਪਣੀ ਕਰਕੇ ਵਿਵਾਦਾਂ ‘ਚ ਘਿਰਿਆ ਸਿੰਗਰ
ਟੱਕਰ ਲੱਗਦੇ ਹੀ ਮਾਂ-ਧੀ ਹੇਠਾਂ ਡਿੱਗ ਗਈ ਤੇ ਯਸ਼ਿਕਾ ਕੈਂਟਰ ਦੇ ਟਾਇਰ ਹੇਠਾਂ ਆ ਗਈ। ਆਸ-ਪਾਸ ਇਕੱਠੇ ਹੋਏ ਲੋਕਾਂ ਨੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸੂਚਨਾ ਮਿਲਣ ਦੇ ਬਾਅਦ ਸੈਕਟਰ-31 ਥਾਣੇ ਦੇ ਇੰਚਾਰਜ ਰਾਮ ਰਤਨ ਸ਼ਰਮਾ ਟੀਮ ਸਣੇ ਮੌਕੇ ‘ਤੇ ਪਹੁੰਚੇ।ਪੁਲਿਸ ਨੇ ਮਾਂ-ਧੀ ਨੂੰ ਤੁਰੰਤ ਸੈਕਟਰ-32 ਹਸਪਤਾਲ ਪਹੁੰਚਾਇਆ। ਇਥੇ ਬੱਚੀ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਦੂਜੇ ਪਾਸੇ ਸੋਨੀ ਅਜੇ ਹਸਪਤਾਲ ਵਿਚ ਦਾਖਲ ਹੈ ਪਰ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਪੁਲਿਸ ਨੇ ਮਾਮਲੇ ਵਿਚ ਆਈਪੀਸੀ 279, 337 ਤੇ 304ਏ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”