ਵਿਧਾਇਕ ਗੁਰਪ੍ਰੀਤ ਗੋਗੀ ਨੇ ਲੁਧਿਆਣਾ ਸ਼ਹਿਰ ‘ਚ ਪੱਖੋਵਾਲ ਰੇਲਵੇ ਓਵਰਬ੍ਰਿਜ (ROB) ਅਤੇ ਕਲੀਨਿਕ ਆਨ ਵ੍ਹੀਲ ਦਾ ਐਤਵਾਰ ਨੂੰ ਉਦਘਾਟਨ ਕੀਤਾ। ਵਿਧਾਇਕ ਗੋਗੀ ਨੇ ਦੱਸਿਆ ਕਿ ਅੱਜ ਸ਼ਹਿਰ ਦੇ ਲੋਕਾਂ ਲਈ ਕਲੀਨਿਕ ਆਨ ਵ੍ਹੀਲ ਬੱਸ ਵੀ ਸ਼ੁਰੂ ਕੀਤੀ ਗਈ ਹੈ। ਇਸ ਬੱਸ ਵਿੱਚ ਐਮਡੀ ਡਾਕਟਰ ਤਾਇਨਾਤ ਹੋਣਗੇ।
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਦਵਾਈਆਂ, ਹਰ ਤਰ੍ਹਾਂ ਦੇ ਟੈਸਟ, ਡਾਇਲਸਿਸ ਅਤੇ ਕੈਂਸਰ ਦਾ ਇਲਾਜ ਮੁਫ਼ਤ ਕੀਤਾ ਜਾਵੇਗਾ। ਜਿਹੜੇ ਲੋਕ ਇਲਾਜ ਲਈ ਮੁਹੱਲਾ ਕਲੀਨਿਕ ਨਹੀਂ ਜਾ ਸਕਦੇ, ਉਨ੍ਹਾਂ ਦੇ ਘਰ ਵਾਹਨ ਭੇਜੇ ਜਾਣਗੇ ਤਾਂ ਜੋ ਉਹ ਇਲਾਜ ਕਰਵਾ ਸਕਣ।
ਇਹ ਵੀ ਪੜ੍ਹੋ : ਸਭ ਤੋਂ ਪਹਿਲਾਂ ਨਿਊਜ਼ੀਲੈਂਡ ‘ਚ ਮਨਿਆ ਨਵੇਂ ਸਾਲ ਦੇ ਸਵਾਗਤ ਦਾ ਜਸ਼ਨ, ਸਕਾਈ ਟਾਵਰ ‘ਤੇ ਹੋਈ ਆਤਿਸ਼ਬਾਜ਼ੀ
ਦੱਸ ਦਈਏ ਕਿ ਪ੍ਰਸ਼ਾਸਨ ਵੱਲੋਂ 3 ਦਿਨ ਪਹਿਲਾਂ ਪੁਲ ‘ਤੇ ਪੁਲਿਸ ਮੁਲਾਜ਼ਮ ਵੀ ਤਾਇਨਾਤ ਕੀਤੇ ਗਏ ਸਨ। ਐਂਟਰੀ ਅਤੇ ਐਗਜ਼ਿਟ ਪੁਆਇੰਟਾਂ ‘ਤੇ ਪੀਸੀਆਰ ਦਸਤੇ ਤਾਇਨਾਤ ਕੀਤੇ ਗਏ ਸਨ। ਪ੍ਰਸ਼ਾਸਨ ਨੂੰ ਇਹ ਵੀ ਡਰ ਸੀ ਕਿ ਵਿਰੋਧੀ ਸਿਆਸੀ ਪਾਰਟੀਆਂ ਦੇ ਲੋਕ ਇਸ ਦੇ ਉਦਘਾਟਨ ਤੋਂ ਪਹਿਲਾਂ ਪੁਲ ਨੂੰ ਚਾਲੂ ਕਰਵਾ ਸਕਦੇ ਹਨ। ਇਸ ਕਾਰਨ ਪੁਲ ਦੇ ਆਲੇ-ਦੁਆਲੇ ਪੁਲੀਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ ਹਨ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”