ਅਬੋਹਰ ਇਲਾਕੇ ‘ਚ ਸ਼ਹੀਦ ਊਧਮ ਸਿੰਘ ਦੇ ਬੁੱਤ ਦਾ ਅਪਮਾਨ ਕਰਨ ਵਾਲੇ ਦੋਸ਼ੀ ਨੂੰ 24 ਘੰਟਿਆਂ ਦੇ ਅੰਦਰ ਹੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਬੁੱਤ ਦਾ ਟੁੱਟਿਆ ਹੋਇਆ ਹੱਥ ਅਤੇ ਵਰਤਿਆ ਗਿਆ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ। ਐਸਐਸਪੀ ਮਨਜੀਤ ਸਿੰਘ ਢੇਸੀ ਨੇ ਐਤਵਾਰ ਨੂੰ ਅਬੋਹਰ ਵਿੱਚ ਇਹ ਖੁਲਾਸਾ ਕੀਤਾ।
ਐਸਐਸਪੀ ਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਆਸਪਾਸ ਕੋਈ ਸੀਸੀਟੀਵੀ ਕੈਮਰੇ ਨਾ ਹੋਣ ਕਾਰਨ ਇਸ ਬਲਾਈਂਡ ਕੇਸ ਨੂੰ ਟਰੇਸ ਕਰਨਾ ਪੁਲਿਸ ਲਈ ਵੱਡੀ ਚੁਣੌਤੀ ਸੀ ਕਿਉਂਕਿ ਸ਼ਹੀਦ ਦੇ ਬੁੱਤ ਨਾਲ ਵਾਪਰੀ ਅਜਿਹੀ ਘਟਨਾ ਕਾਫੀ ਨਿੰਦਣਯੋਗ ਹੈ।
ਉਨ੍ਹਾਂ ਕਿਹਾ ਕਿ ਇਸ ਘਟਨਾ ਤੋਂ ਬਾਅਦ ਲੋਕਾਂ ਵਿੱਚ ਗੁੱਸਾ ਸੀ। ਐਸਐਸਪੀ ਨੇ ਦੱਸਿਆ ਕਿ ਦੋਸ਼ੀ ਦੀ ਪਛਾਣ ਦਵਿੰਦਰ ਅਤੇ ਪੰਜ ਪੀਰ ਅਬੋਹਰ ਵਾਸੀ ਜੇਜੀ ਵਜੋਂ ਹੋਈ ਹੈ, ਜਿਸ ਵਿੱਚੋਂ ਦਵਿੰਦਰ ਨੂੰ ਕਾਬੂ ਕਰ ਲਿਆ ਗਿਆ ਹੈ ਜਦਕਿ ਜੈਜ਼ੀ ਅਜੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ।
ਉਨ੍ਹਾਂ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਪੰਜਾਬ ਪੁਲਿਸ ਦੇ ਸੀਆਈਏ ਸਟਾਫ਼, ਡੀਐਸਪੀ ਅਵਤਾਰ ਸਿੰਘ ਅਤੇ ਸਪੈਸ਼ਲ ਸੈੱਲ ਅਤੇ ਸਿਟੀ ਪੁਲਿਸ ਸਟੇਸ਼ਨ ਦੇ ਇੰਚਾਰਜ ਸੁਨੀਲ ਕੁਮਾਰ ਦੀਆਂ ਟੀਮਾਂ ਉਸ ਦਾ ਸੁਰਾਗ ਲਗਾਉਣ ਵਿੱਚ ਰੁੱਝ ਗਈਆਂ ਸਨ। ਉਸ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਨੂੰ ਦੋਵੇਂ ਦੋਸ਼ੀ ਦਵਿੰਦਰ ਅਤੇ ਜੈਜ਼ੀ ਆਪਣੇ ਇਕ ਦੋਸਤ ਦੇ ਜਨਮ ਦਿਨ ਦੀ ਪਾਰਟੀ ਤੋਂ ਵਾਪਸ ਆ ਰਹੇ ਸਨ।
ਇਹ ਵੀ ਪੜ੍ਹੋ : ਸੰਗਰੂਰ : ਆਸਟ੍ਰੇਲੀਆ ਭੇਜਣ ਦੇ ਨਾਂ ‘ਤੇ ਠੱਗੀ, ਟ੍ਰੈਵਲ ਏਜੰਟ ਨੇ ਨੌਜਵਾਨ ਤੋਂ ਹੜਪੇ 14 ਲੱਖ ਰੁਪਏ
ਉਨ੍ਹਾਂ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਇਨ੍ਹਾਂ ਦੋਵਾਂ ਨੌਜਵਾਨਾਂ ਨੇ ਬੁੱਤ ਨਾਲ ਸੈਲਫੀ ਲੈਣੀ ਸ਼ੁਰੂ ਕਰ ਦਿੱਤੀ ਅਤੇ ਇਸ ਚੱਕਰ ਵਿੱਚ ਇੱਕ ਨੌਜਵਾਨ ਦਾ ਹੱਥ ਨਾਲ ਬੁੱਤ ਦਾ ਹੱਥ ਲਟਕ ਗਿਆ, ਜਿਸ ਨਾਲ ਹੱਥ ਟੁੱਟ ਗਿਆ ਤੇ ਪਿਸਤੌਲ ਵੀ ਡਿੱਗ ਗਈ ਤੇ ਫਿਰ ਦੋਵੇਂ ਹੱਥ ਤੇ ਪਿਸਤੌਲ ਨੂੰ ਚੁੱਕ ਕੇ ਲੈ ਗਏ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”