ਗੈਂਗਸਟਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਪਟਿਆਲਾ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਤਹਿਤ ਪੁਲਿਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ 2 ਗੁਰਗਿਆਂ ਨੂੰ ਗ੍ਰਿਫਤਾਰ ਕੀਤਾ ਹੈ। ਗੈਂਗਸਟਰਾਂ ਤੋਂ 2 ਪਿਸਤੌਲਾਂ 32 ਬੋਰ, 10 ਜ਼ਿੰਦਾ ਕਾਰਤੂਸ ਤੇ ਇਕ ਦੇਸੀ ਪਿਸਤੌਲ 315 ਬੋਰ ਬਰਾਮਦ ਕੀਤੀ ਗਈ ਹੈ।
ਜਾਣਕਾਰੀ ਦਿੰਦਿਆਂ ਐੱਸਐੱਸਪੀ ਪਟਿਆਲਾ ਵਰੁਣ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ 2 ਗੈਂਗਸਟਰਾਂ ਨੂੰ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਦੀ ਪਛਾਣ ਸੰਦੀਪ ਸਿੰਘ ਉਰਫ ਸ਼ੀਪਾ (23) ਤੇ ਬੇਅੰਤ ਸਿੰਘ (19) ਸਾਲ ਵਜੋਂ ਹੋਈ ਹੈ। ਇਹ ਦੋਵੇਂ ਸ਼ੂਟਰ ਲਾਰੈਂਸ ਦੇ ਕਰੀਬੀ ਸਾਥੀ ਜੱਗਾ ਧੂਰਕੋਟ ਦੇ ਸ਼ੂਟਰ ਹਨ।
ਫੜੇ ਗਏ ਸ਼ੂਟਰਾਂ ਨੇ ਹੀ 23 ਅਕਤੂਬਰ ਨੂੰ ਮੋਗਾ ਵਿਚ ਕਬੱਡੀ ਖਿਡਾਰੀ ਹਰਵਿੰਦਰ ਸਿੰਘ ਉਰਫ ਬਿੰਦੂ ਦੇ ਘਰ ‘ਤੇ ਗੋਲੀਆਂ ਚਲਾਈਆਂ ਸਨ। ਇਸਵਾਰਦਾਤ ਦੇ ਬਾਅਦ ਤੋਂ ਹੀ ਪੁਲਿਸ ਲਈ ਦੋਵੇਂ ਹੀ ਵਾਂਟੇਡ ਚੱਲ ਰਹੇ ਸਨ। ਸੰਦੀਪ ਖਿਲਾਫ ਪਹਿਲਾਂ ਤੋਂ ਹੀ ਪਟਿਆਲਾ ਵਿਚ ਤਿੰਨ ਐੱਫਆਈਆਰ ਦਰਜ ਹਨ। ਜਦੋਂ ਕਿ ਬੇਅੰਤ ਸਿੰਘ ਨੇ ਪਹਿਲੀ ਵਾਰਦਾਤ ਮੋਗਾ ਫਾਇਰਿੰਗ ਕੇਸ ਵਾਲੀ ਕੀਤੀ ਸੀ।
ਇਹ ਵੀ ਪੜ੍ਹੋ : ਜਲੰਧਰ DSP ਮੌ.ਤ ਮਾਮਲੇ ‘ਚ ਵੱਡਾ ਖ਼ੁਲਾਸਾ, ਬਿਨਾਂ ਗੰਨਮੈਨ ਦੇ ਘਰ ਤੋਂ ਗਏ ਸਨ, ਸਰਕਾਰੀ ਪਿਸਤੌਲ ਵੀ ਹੋਇਆ ਗਾਇਬ
ਦੱਸ ਦੇਈਏ ਕਿ ਜਗਦੀਪ ਜੱਗਾ ਧੂਰਕੋਟ ‘ਤੇ 10 ਕੇਸ ਦਰਜ ਹਨ ਜਿਸ ਦੇ ਬਾਅਦ ਉਹ ਵਿਦੇਸ਼ ਭੱਜ ਗਿਆ ਸ। ਵਿਦੇਸ਼ ਵਿਚ ਬੈਠ ਕੇ ਹੀ ਉਹ ਪੰਜਾਬ ਵਿਚ ਅਪਰਾਧਿਕ ਵਾਰਦਾਤਾਂ ਕਰਵਾ ਰਿਹਾ ਸੀ। ਇਨ੍ਹਾਂ ਦੋਵੇਂ ਗੈਂਗਸਟਰਾਂ ਨੇ ਹੀ ਉਸ ਦੇ ਕਹਿਣ ‘ਤੇ ਮੋਗਾ ਵਿਚ ਕਬੱਡੀ ਖਿਡਾਰੀ ਹਰਵਿੰਦਰ ਬਿੰਦਰੂ ‘ਤੇ ਹਮਲਾ ਕੀਤਾ ਸੀ।