ਡਿੱਗਣ ਜਾਂ ਐਕਸੀਡੈਂਟ ਹੋਣ ‘ਤੇ ਸਭ ਤੋਂ ਵੱਧ ਡਰ ਹੱਡੀ ਟੁੱਟਣ ਦਾ ਰਹਿੰਦਾ ਹੈ ਪਰ ਹੁਣ ਇਸ ਨਾਲ ਡਰਨ ਦੀ ਲੋੜ ਨਹੀਂ ਹੈ ਕਿਉਂਕਿ ਅਜਿਹੀ ਤਕਨੀਕ ਆ ਗਈ ਹੈ ਜੋ ਹੱਡੀ ਟੁੱਟਣ ਤੋਂ ਬਚਾਏਗੀ। ਥੋੜ੍ਹੀ ਦੇਰ ਲਈ ਇਸ ਗੱਲ ‘ਤੇ ਯਕੀਨ ਕਰਨਾ ਮੁਸ਼ਕਲ ਹੋਵੇਗਾ ਇਹ ਮੁਮਕਿਨ ਏਅਰ ਬੈਗ ਨਾਲ ਹੋਵੇਗਾ। ਤੁਸੀਂ ਅਕਸਰ ਕਾਰ ਵਿਚ ਲੱਗਣ ਵਾਲੇ ਏਅਰ ਬੈਗਰ ਬਾਰੇ ਸੁਣਿਆ ਹੋਵੇਗਾ ਹਾਲਾਂਕਿ ਹੁਣ ਇਹ ਇਨਸਾਨੀ ਸਰੀਰ ਵਿਚ ਵੀ ਦੇਖਣ ਨੂੰ ਮਿਲਣਗੇ।
ਏਅਰ ਬੈਗਸ, ਦੁਰਘਟਨਾ ਤੋਂ ਬਚਾਉਂਦੇ ਹਨ ਐਕਸੀਡੈਂਟ ਸਮੇਂ ਕਾਰ ਦੀ ਸੀਟ ਅੱਗੇ ਏਅਰਬੈਗ ਆਪਣੇ ਆਪ ਖੁੱਲ੍ਹ ਜਾਂਦੇ ਹਨ। ਇਸ ਨਾਲ ਐਕਸੀਡੈਂਟ ਹੋਣ ‘ਤੇ ਸੱਟ ਲੱਗਣ ਤੋਂ ਬਚ ਜਾਂਦੇ ਹੋ ਜਾਂ ਫਿਰ ਜ਼ਿਆਦਾ ਡੂੰਘੀ ਸੱਟ ਨਹੀਂ ਲੱਗਦੀ ਹੈ। ਕਾਰ ਵਿਚ ਲੱਗਣ ਵਾਲੇ ਏਅਰ ਬੈਗ ਨੂੰ ਚੀਨ ਨੇ ਤਕਨੀਕ ਦਾ ਇਸਤੇਮਾਲ ਕਰਕੇ ਇਨਸਾਨਾਂ ਲਈ ਬਣਾ ਦਿੱਤਾ ਹੈ।
ਚਾਈਨਿਜ਼ ਕੰਪਨੀ Suzhou Yidaibao Intelligent Technology ਨੇ ਇਨਸਾਨਾਂ ਲਈ ਖਾਸ ਕਰਕੇ ਬਜ਼ੁਰਗਾਂ ਲਈ ਸਪੈਸ਼ਲ ਏਅਰਬੈਗ ਬਣਾਏ ਹਨ। ਇਸ ਨੂੰ ਪਹਿਨਣ ਦੇ ਬਾਅਦ ਜੇਕਰ ਕੋਈ ਵਿਅਕਤੀ ਹੇਠਾਂ ਡਿੱਗੇਗਾ ਤਾਂ ਇਹ ਆਪਣੇ ਆਪ ਖੁੱਲ੍ਹ ਜਾਣਗੇ। ਇਸ ਨਾਲ ਸੱਟ ਨਹੀਂ ਲੱਗੇਗੀ ਤੇ ਹੱਡੀ ਟੁੱਟਣ ਦਾ ਡਰ ਨਹੀਂ ਰਹੇਗਾ।
ਇਹ ਵੀ ਪੜ੍ਹੋ : ਕਾਂਗਰਸ ‘ਤੇ CM ਮਾਨ ਦਾ ਤੰਜ-‘ਮਾਂ ਆਪਣੇ ਬੱਚੇ ਨੂੰ ਸੁਣਾ ਸਕਦੀ ਹੈ ਦੁਨੀਆ ਦੀ ਸਭ ਤੋਂ ਛੋਟੀ ਕਹਾਣੀ-‘ਏਕ ਥੀ ਕਾਂਗਰਸ’
ਬਾਡੀ ਏਅਰਬੈਗ ਵੈਸਟ ਏਕ ਬਿਲਟ-ਇਨ-ਕਾਰ ਏਅਰਬੈਗ ਨਾਲ ਲੈਸ ਹਨ। ਜਦੋਂ ਕੋਈ ਇਨਸਾਨ ਡਿੱਗਦਾ ਹੈ ਤਾਂ ਹੱਥ-ਪੈਰ, ਗਰਦਨ, ਪਿੱਠ, ਰੀੜ੍ਹ ਦੀ ਹੱਡੀ ਟੁੱਟਣ ਦਾ ਖਤਰਾ ਰਹਿੰਦਾ ਹੈ। ਇਹ ਏਅਰਬੈਗ ਉਨ੍ਹਾਂ ਕਮਜ਼ੋਰ ਹਿੱਸਿਆਂ ‘ਤੇ ਸਹੀ ਸੁਰੱਖਿਆ ਦਿੰਦਾ ਹੈ। ਇਹ ਏਅਰਬੈਗ 2 ਹੀਲੀਅਮ ਇਨਫਲੇਟਰਸ ਨਾਲ ਸਜਿਆ ਹੋਇਆ ਹੈ। ਕਿਸੇ ਦੇ ਡਿਗਣ ‘ਤੇ ਇਸ ਵਿਚ ਲੱਗੇ ਸੈਂਸਰ ਨੂੰ ਪਤਾ ਲੱਗ ਜਾਂਦਾ ਹੈ ਤੇ ਸਿਰਫ 0.08 ਸੈਕੰਡ ਦੇ ਅੰਦਰ ਏਅਰਬੈਗ ਪੂਰੀ ਤਰ੍ਹਾਂ ਖੁੱਲ੍ਹ ਜਾਂਦੇ ਹਨ ਤੇ ਵਿਅਕਤੀ ਨੂੰ ਸੱਟ ਨਹੀਂ ਲੱਗਦੀ। ਅਮੇਜਨ ‘ਤੇ Anti Fall Airbag 999 ਡਾਲਰ ਦੀ ਕੀਮਤ ‘ਤੇ ਉਪਲਬਧ ਹੈ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”