Neha Pendse jewelery robbed: ਟੀਵੀ ਦੀ ਗੌਰੀ ਮੈਮ ਯਾਨੀ ਅਦਾਕਾਰਾ ਨੇਹਾ ਪੇਂਡਸੇ ਬਾਰੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਅਦਾਕਾਰਾ ਦੇ ਘਰ ਚੋਰੀ ਦੀ ਘਟਨਾ ਸਾਹਮਣੇ ਆਈ ਹੈ। ਖਬਰਾਂ ਮੁਤਾਬਕ ਨੇਹਾ ਦੇ ਮੁੰਬਈ ਵਾਲੇ ਘਰ ਤੋਂ 6 ਲੱਖ ਰੁਪਏ ਦੇ ਗਹਿਣੇ ਗਾਇਬ ਹੋ ਗਏ ਹਨ। ਜਿਸ ਤੋਂ ਬਾਅਦ ਇਸ ਮਾਮਲੇ ਦੀ ਰਿਪੋਰਟ ਨੇਹਾ ਦੇ ਪਤੀ ਸ਼ਾਰਦੂਲ ਸਿੰਘ ਬਿਆਸ ਦੇ ਡਰਾਈਵਰ ਵੱਲੋਂ ਪੁਲਿਸ ਕੋਲ ਦਰਜ ਕਰਵਾਈ ਗਈ ਹੈ।
Neha Pendse jewelery robbed
ਹੁਣ ਇਸ ਖਬਰ ਦੀ ਪੁਸ਼ਟੀ ਖੁਦ ਅਦਾਕਾਰਾ ਨੇ ਕੀਤੀ ਹੈ। ਹਾਲ ਹੀ ਨੇਹਾ ਪੇਂਡਸੇ ਨੇ ਕਿਹਾ ਕਿ ਮੈਂ ਇਸ ਮਾਮਲੇ ‘ਤੇ ਗੱਲ ਕਰਨ ‘ਚ ਸਹਿਜ ਨਹੀਂ ਹਾਂ। ਮੈਨੂੰ ਇਹ ਵੀ ਨਹੀਂ ਪਤਾ ਕਿ ਇਹ ਖ਼ਬਰ ਕਿਵੇਂ ਲੀਕ ਹੋਈ। ਪਰ ਹਾਂ, ਇਹ ਸਾਰੀਆਂ ਗੱਲਾਂ ਸੱਚ ਹਨ। ਮੇਰੇ ਘਰ ਚੋਰੀ ਹੋ ਗਈ ਹੈ। ਦਰਅਸਲ ਇਹ ਮਾਮਲਾ 28 ਦਸੰਬਰ ਦਾ ਹੈ। ਪੁਲਿਸ ਕੋਲ ਦਰਜ ਕਰਵਾਈ ਰਿਪੋਰਟ ਅਨੁਸਾਰ ਨੇਹਾ ਤੋਂ ਉਸਦੇ ਪਤੀ ਦੀ ਇੱਕ ਹੀਰੇ ਦੀ ਮੁੰਦਰੀ ਅਤੇ ਇੱਕ ਹੀਰੇ ਦਾ ਕੰਗਣ ਗਾਇਬ ਹੈ। ਘਰ ਆ ਕੇ ਉਹ ਇਸਨੂੰ ਉਤਾਰ ਕੇ ਆਪਣੇ ਨੌਕਰ ਸੁਮਿਤ ਨੂੰ ਦੇ ਦਿੰਦਾ ਹੈ ਅਤੇ ਉਹ ਅਲਮਾਰੀ ਵਿੱਚ ਰੱਖ ਦਿੰਦਾ ਹੈ। ਕੁਝ ਦਿਨ ਪਹਿਲਾਂ ਸ਼ਾਰਦੂਲ ਜਦੋਂ ਘਰੋਂ ਬਾਹਰ ਜਾ ਰਿਹਾ ਸੀ ਤਾਂ ਅਲਮਾਰੀ ‘ਚ ਉਸ ਦੇ ਗਹਿਣੇ ਨਹੀਂ ਮਿਲੇ। ਜਿਸ ਤੋਂ ਬਾਅਦ ਘਰ ਦੇ ਸਾਰੇ ਨੌਕਰਾਂ ਤੋਂ ਇਸ ਬਾਰੇ ਪੁੱਛਗਿੱਛ ਕੀਤੀ ਗਈ ਪਰ ਕਿਸੇ ਤੋਂ ਵੀ ਕੋਈ ਜਾਣਕਾਰੀ ਨਹੀਂ ਮਿਲੀ।
ਵੀਡੀਓ ਲਈ ਕਲਿੱਕ ਕਰੋ –

“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .
ਜਦੋਂ ਨੌਕਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਸੀ ਤਾਂ ਸੁਮਿਤ ਘਰ ਤੋਂ ਬਾਹਰ ਸੀ। ਜਦੋਂ ਉਸ ਨੂੰ ਫੋਨ ਕਰਕੇ ਗਹਿਣਿਆਂ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਸਾਰੇ ਗਹਿਣੇ ਉਸ ਨੇ ਹੀ ਅਲਮਾਰੀ ਵਿੱਚ ਰੱਖੇ ਹੋਏ ਹਨ। ਪਰ ਜਦੋਂ ਕਾਫੀ ਭਾਲ ਕਰਨ ਤੋਂ ਬਾਅਦ ਵੀ ਗਹਿਣੇ ਘਰ ‘ਚੋਂ ਨਾ ਮਿਲੇ ਤਾਂ ਸ਼ਾਰਦੁਲ ਨੇ ਆਪਣੇ ਡਰਾਈਵਰ ਨੂੰ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਉਣ ਲਈ ਕਿਹਾ। ਪੁਲਿਸ ਨੇ ਤੁਰੰਤ ਮਾਮਲੇ ਦੀ ਜਾਂਚ ਕੀਤੀ। ਜਿਸ ‘ਚ ਉਨ੍ਹਾਂ ਨੇ ਫਿਲਹਾ ਨੇਹਾ ਪੇਂਡਸੇ ਦੇ ਨੌਕਰ ਸੁਮਿਤ ਨੂੰ ਗ੍ਰਿਫਤਾਰ ਕੀਤਾ ਹੈ।






















