ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਅੱਜ ਦੁਪਹਿਰ ਬਾਅਦ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਕਪੂਰਥਲਾ ਦੇ ਥਾਣਾ ਸੁਭਾਨਪੁਰ ਵਿਚ ਦਰਜ ਧਾਰਾ-195-ਏ ਤੇ 506 ਆਈਪੀਸੀ ਤਹਿਤ ਮਾਮਲੇ ਵਿਚ ਅਦਾਲਤ ਨੇ ਕੱਲ੍ਹ ਦੇਰ ਸ਼ਾਮ ਇਕ ਦਿਨ ਦਾ ਪੁਲਿਸ ਰਿਮਾਂਡ ਦਿੱਤਾਸੀ।
ਕਈ ਸਾਲ ਪੁਰਾਣੇ ਐੱਨਡੀਪੀਐੱਸ ਮਾਮਲੇ ਵਿਚ ਜੇਲ੍ਹ ਵਿਚ ਬੰਦ ਕਾਂਗਰਸੀ ਵਿਧਾਇਕ ਖਹਿਰਾ ਨੂੰ ਹਾਈਕੋਰਟ ਤੋਂ ਜ਼ਮਾਨਤ ਮਿਲਣ ਦੇ ਬਾਅਦ ਕਪੂਰਥਲਾ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਇਕ ਦਿਨ ਦੇ ਰਿਮਾਂਡ ਦੌਰਾਨ ਖਹਿਰਾ ਨੂੰ ਰਾਤ ਕਪੂਰਥਲਾ ਦੇ ਸੀਆਈਏ ਸਟਾਫ ਵਿਚ ਰੱਖਿਆ ਗਿਆ।
ਇਹ ਵੀ ਪੜ੍ਹੋ : ਕਿਸਾਨ ਆਗੂ ਰਾਜੇਵਾਲ ਦੀ ਪੰਜਾਬ ਸਰਕਾਰ ਨੂੰ ਅਪੀਲ, ਮਿਡ-ਡੇਅ ਮੀਲ ‘ਚ ਕੇਲੇ ਦੀ ਥਾਂ ਦਿੱਤਾ ਜਾਵੇ ਕਿਨੂੰ
ਖਹਿਰਾ ‘ਤੇ 4 ਜਨਵਰੀ ਨੂੰ ਸਵੇਰੇ ਥਾਣਾ ਸੁਭਾਨਪੁਰ ਵਿਚ ਇਕ ਮਹਿਲਾ ਰਣਜੀਤ ਕੌਰ ਦੀ ਸ਼ਿਕਾਇਤ ‘ਤੇ ਗ੍ਰਿਫਤਾਰ ਕੀਤਾ ਗਿਆ ਸੀ। ਦੂਜੇ ਪਾਸੇ ਸੁਖਪਾਲ ਖਹਿਰਾ ਦੇ ਵਕੀਲ ਸੁਖਮਨ ਸਿੰਘ ਨੇ ਸਾਰੇ ਮਾਮਲੇ ਨੂੰ ਝੂਠਾ ਦੱਸਿਆ ਤੇ ਸਿਆਸਤ ਤੋਂ ਪ੍ਰੇਰਿਤ ਦੱਸਿਆ। ਉਨ੍ਹਾਂ ਕਿਹਾ ਕਿ ਸਕਰਕਾਰ ਇਸ ਦੇ ਬਾਅਦ ਵੀ ਕੁਝ ਨਵਾਂ ਪਲਾਨ ਕਰ ਸਕਦੀ ਹੈ। ਸਰਕਾਰ ਚਾਹੁੰਦੀ ਹੈ ਕਿ ਉਹ ਜੇਲ੍ਹ ਤੋਂ ਬਾਹਰ ਨਾ ਆਏ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”