ਜਗਰਾਓਂ ਪੁਲਿਸ ਨੇ ਔਰਤਾਂ ਸਣੇ 2 ਸ਼ਰਾਬ ਤਸਕਰਾਂ ਨੂੰ ਫੜਿਆ ਹੈ। ਮੁਲਜ਼ਮਾਂ ਕੋਲ 58 ਬੋਤਲਾਂ ਸ਼ਰਾਬ ਬਰਾਮਦ ਕੀਤੀ ਗਈ। ਪੁਲਿਸ ਨੇ ਮੁਲਜ਼ਮਾਂ ‘ਤੇ ਮਾਮਲਾ ਦਰਜ ਕੀਤਾ ਹੈ। ਮਹਿਲਾ ਆਪਣੇ ਘਰ ਵਿਚ ਸ਼ਰਾਬ ਦਾ ਠੇਕਾ ਚੱਲ ਰਹੀ ਸੀ।
ਏਐੱਸਆਈ ਗੁਰਮੀਤ ਸਿੰਘ ਨੇ ਦੱਸਿਆ ਕਿ ਉਹ ਗਸ਼ਤ ਦੌਰਾਨ ਲੇਬਰ ਚੌਕ ਰਾਏਕੋਟ ਵਿਚ ਚੈਕਿੰਗ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਆਬਕਾਰੀ ਵਿਭਾਗ ਦੇ ਇੰਸਪੈਕਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਮੁਲਜ਼ਮ ਬਿਨਾਂ ਪਰਮਿਟ ਤੇ ਲਾਇਸੈਂਸ ਦਾ ਨਾਜਾਇਜ਼ ਤੌਰ ‘ਤੇ ਸ਼ਰਾਬ ਦਾ ਕਾਰੋਬਾਰ ਕਰ ਰਿਹਾ ਹੈ ਜੋ ਕਿ ਮਾਲੇਰਕੋਟਲਾ ਰੋਡ ‘ਤੇ ਬਣ ਮਾਰਕਫੈੱਡ ਦੇ ਗੋਦਾਮਾਂ ਕੋਲ ਬੈਠਾ ਸ਼ਰਾਬ ਵੇਚ ਰਿਹਾ ਹੈ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮੌਕੇ ‘ਤੇ ਛਾਪਾ ਮਾਰ ਕੇ ਮੁਲਜ਼ਮ ਨੂੰ ਫੜ ਲਿਆ।ਇਸ ਦੌਰਾਨ ਪੁਲਿਸ ਨੇ ਦੋਸ਼ੀ ਤੋਂ 48 ਬੋਤਲਾਂ ਸ਼ਰਾਬ ਦੀਆਂ ਬਰਾਮਦ ਕਰਕੇ ਕੇਸ ਦਰਜ ਕਰ ਲਿਆ।
ਪੁਲਿਸ ਅਧਿਕਾਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਹਨੀ ‘ਤੇ ਜੂਆ ਖੇਡਣ ਤੇ ਸ਼ਰਾਬ ਤਸਕਰੀ ਕਰਨ ਦੇ 7 ਮਾਮਲੇ ਥਾਣਾ ਸਿਟੀ ਰਾਏਕੋਟ ਵਿਚ ਦਰਜ ਹਨ। ਇਹ ਮੁਲਜ਼ਮ ‘ਤੇ ਥਾਣਾ ਸਿਟੀ ਵਿਚ 8ਵਾਂ ਕੇਸ ਦਰਜ ਹਨ। ਦੂਜੇ ਪਾਸੇ ਸਿੱਧਵਾਂ ਬੇਟ ਦੀ ਪੁਲਿਸ ਨੇ ਇਕ ਮਹਿਲਾ ਸ਼ਰਾਬ ਤਸਕਰ ਨੂੰ ਫੜਿਆ ਹੈ ਜਿਸ ਨੇ ਆਪਣੇ ਘਰ ਨੂੰ ਸ਼ਰਾਬ ਦਾ ਠੇਕਾ ਬਣਾ ਕੇ ਰੱਖਿਆ ਹੋਇਆ ਸੀ। ਪੁਲਿਸ ਨੇ ਮੁਲਜ਼ਮ ਮਹਿਲਾ ਕੋਲੋਂ 10 ਬੋਤਲਾਂ ਸ਼ਰਾਬ ਬਰਾਮਦ ਕਰਕੇ ਥਾਣਾ ਸਿੱਧਵਾਂ ਬੇਟ ਵਿਚ ਮਾਮਲਾ ਦਰਜ ਕਰ ਲਿਆ।
ਇਹ ਵੀ ਪੜ੍ਹੋ: ਸ਼ਿਮਲਾ ਤੋਂ ਜ਼ਿਆਦਾ ਠੰਢਾ ਲੁਧਿਆਣਾ, ਮੌਸਮ ਵਿਭਾਗ ਵੱਲੋਂ ‘Severe Cold Day’ ਦਾ ਅਲਰਟ ਜਾਰੀ
ਮੁਲਜ਼ਮ ਦੀ ਪਛਾਣ ਰਣਜੀਤ ਕੌਰ ਵਾਸੀ ਪਿੰਡ ਖੁਰਸ਼ੇਦਪੁਰਾ ਵਜੋਂ ਹੋਈ ਹੈ। ASI ਨਸੀਬ ਚੰਦ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀਕਿ ਮੁਲਜ਼ਮ ਮਹਿਲਾ ਕਾਫੀ ਸਮੇਂ ਤੋਂ ਸ਼ਰਾਬ ਤਸਕਰੀ ਦਾ ਧੰਦਾ ਕਰ ਰਹੀ ਹੈ ਜੋ ਕਿ ਆਪਣੇ ਘਰ ਦੇ ਬਾਹਰ ਹੀ ਬੈਠ ਕੇ ਸ਼ਰਾਬ ਵੇਚਦੀ ਹੈ। ਪੁਲਿਸ ਨੇ ਛਾਪਾ ਮਾਰ ਕੇ ਮਹਿਲਾ ਮੁਲਜ਼ਮ ਨੂੰ ਫੜ ਕੇ ਥਾਣਾ ਸਿੱਧਵਾਂ ਬੇਟ ਵਿਚ ਮਾਮਲਾ ਦਰਜ ਕਰ ਲਿਆ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”