ਸਿੱਖਿਆ ਵਿਭਾਗ ਵੱਲੋਂ ਆਯੋਜਿਤ ਹੋਣ ਜਾ ਰਹੇ 67ਵੇਂ ਨੈਸ਼ਨਲ ਸਕੂਲ ਗੇਮਜ਼ ਦਾ ਆਗਾਜ਼ ਹੋਵੇਗਾ। ਸਿੱਖਿਆ ਮੰਤਰੀ ਬੈਂਸ ਇਸ ਦਾ ਉਦਘਾਟਨ ਕਰਨਗੇ। 11 ਜਨਵਰੀ ਤੱਕ ਚੱਲਣ ਵਾਲੇ ਖੇਡਾਂ ਵਿਚ ਫੁੱਟਬਾਲ ਅੰਡਰ-19 ਲੜਕੀਆਂ, ਜੂਡੋ ਅੰਡਰ-17 ਲੜਕੇ ਤੇ ਲੜਕੀਆਂ ਤੇ ਕਰਾਟੇ ਅੰਡਰ-19 ਲੜਕੇ-ਲੜਕੀਆਂ ਮੁਕਾਬਲੇ ਵਿਚ ਹੋਣਗੇ।
ਦੇਰ ਰਾਤ ਪੀਏਯੂ ਵਿਚ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਸ਼ਹਿਰਾਂ ਤੋਂ ਖਿਡਾਰੀ ਪਹੁੰਚ ਚੁੱਕੇ ਹਨ। ਇਹ ਮੁਕਾਬਲੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਸਰਾਭਾ ਨਗਰ ਦੇ ਸੈਕਰਡ ਹਾਰਟ ਸਕੂਲ, ਊਧਮ ਸਿੰਘ ਨਗਰ ਦੇ ਬੀਵੀਐੱਮ ਸਕੂਲ ਤੇ ਗੁਰੂ ਨਾਨਕ ਸਟੇਡੀਅਮ ਦੇ ਮਲਟੀਪਰਪਜ਼ ਹਾਲ ਵਿਚ ਕਰਵਾਏ ਜਾ ਰਹੇ ਹਨ।
ਇਹ ਵੀ ਪੜ੍ਹੋ : CM ਭਗਵੰਤ ਮਾਨ ਦਾ ਵੱਡਾ ਫੈਸਲਾ, PAU ਦੀ ਗਰਾਊਂਡ ‘ਚ ਹੋਵੇਗੀ 26 ਜਨਵਰੀ ਦੀ ਪਰੇਡ
ਵੱਖ-ਵੱਖ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਟੀਮਾਂ ਦੇ ਰਹਿਣ ਦਾ ਜ਼ਿਲ੍ਹਾ ਸਿੱਖਿਆ ਵਿਭਾਗ ਨੇ ਵੱਖ-ਵੱਖ 32 ਸਕੂਲਾਂ ਵਿਚ ਪ੍ਰਬੰਧ ਕੀਤਾ ਹੈ। ਕੁੱਲ 28 ਸੂਬਿਆਂ ਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 1472 ਖਿਡਾਰੀ ਇਸ ਖੇਡ ਦਾ ਹਿੱਸਾ ਬਣਨਗੇ।