ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਇਕ ਵਾਰ ਫਿਰ ਇਤਿਹਾਸ ਰਚ ਦਿੱਤਾ ਹੈ। ਅੱਜ ਯਾਨੀ ਸ਼ਨੀਵਾਰ ਨੂੰ ਇਸਰੋ ਨੇ ਧਰਤੀ ਤੋਂ ਲਗਭਗ 15 ਲੱਖ ਕਿਲੋਮੀਟਰ ਦੂਰ ਲੈਂਗਰੇਸ ਪੁਆਇੰਟ 1 ‘ਤੇ ਹੈਲੋ ਆਰਬਿਟ ‘ਚ ਆਪਣੇ ‘ਆਦਿਤਿਆ-ਐਲ1’ ਪੁਲਾੜ ਯਾਨ ਨੂੰ ਸਫਲਤਾਪੂਰਵਕ ਸਥਾਪਤ ਕਰ ਦਿੱਤਾ ਹੈ। ਆਦਿਤਿਆ L1 ਨੂੰ ਸੂਰਜ ਦਾ ਅਧਿਐਨ ਕਰਨ ਲਈ ਪਿਛਲੇ ਸਾਲ 2 ਸਤੰਬਰ ਨੂੰ ਸ਼੍ਰੀਹਰੀਕੋਟਾ ਤੋਂ ਲਾਂਚ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਇਸ ਉਪਲਬਧੀ ‘ਤੇ ਇਸਰੋ ਨੂੰ ਵਧਾਈ ਦਿੱਤੀ ਹੈ।
ਲੈਂਗਰੇਜ ਬਿੰਦੂ ਉਹ ਖੇਤਰ ਹੈ ਜਿੱਥੇ ਧਰਤੀ ਅਤੇ ਸੂਰਜ ਵਿਚਕਾਰ ਗੁਰੂਤਾ ਅਕਿਰਿਆਸ਼ੀਲ ਹੋ ਜਾਂਦੀ ਹੈ। ਯਾਨ ਇਸ ਦੇ ਆਲੇ-ਦੁਆਲੇ ਇੱਕ ਹੈਲੀ ਆਰਬਿਟ ਵਿੱਚ ਰਹੇਗਾ ਤੇ ਉਥੋਂ ਉਹ ਸੂਰਜ ਨਾਲ ਜੁੜੀ ਅਹਿਮ ਜਾਣਕਾਰੀ ਇਸਰੋ ਨੂੰ ਮੁਹੱਈਆ ਕਰਾਏਗਾ। ਐਲ1 ਪੁਆਇੰਟ ਧਰਤੀ ਤੇ ਸੂਰਜ ਦੇ ਵਿਚਕਾਰ ਦੀ ਦੂਰੀ ਦੀ ਲਗਭਗ ਇੱਕ ਫੀਸਦੀ ਹੈ। ਹੈਲੋ ਆਰਬਿਟ ਵਿੱਚ ਉਪਗ੍ਰਹਿ ਤੋਂ ਸੂਰਜ ਨੂੰ ਲਗਾਤਾਰ ਵੇਖਿਆ ਜਾ ਸਕਦਾ ਹੈ, ਇਸ ਲਈ ਆਦਿਤਯ ਐੱਲ1 ਨੂੰ ਇਸ ਆਰਬਿਟ ਵਿੱਚ ਰਹਿ ਕੇ ਰੀਅਲ ਟਾਈਮ ਵਿੱਚ ਸੂਰਜ ਦੀਆਂ ਸਰਗਰਮੀਆਂ ਤੇ ਪੁਲਾੜ ਮੌਸਮ ‘ਤੇ ਇਸ ਦੇ ਪ੍ਰਭਾਵ ਨਾਲ ਜੁੜੀ ਜਾਣਕਾਰੀ ਇਕੱਠਾ ਕਰਨ ਵਿੱਚ ਮਦਦ ਮਿਲੇਗੀ।
ਇਸਰੋ ਦੇ ਇਸ ਆਦਿਤਿਆ ਐਲ1 ਮਿਸ਼ਨ ਦਾ ਮੁੱਖ ਉਦੇਸ਼ ਸੂਰਜ ਦਾ ਅਧਿਐਨ ਕਰਨਾ ਹੈ। ਇਹ ਸੂਰਜ ਦੀ ਸਤ੍ਹਾ ‘ਤੇ ਸੂਰਜੀ ਭੂਚਾਲ ਅਤੇ ਹੋਰ ਗਤੀਵਿਧੀਆਂ ਅਤੇ ਧਰਤੀ ਦੇ ਨੇੜੇ ਪੁਲਾੜ ਵਿੱਚ ਮੌਸਮ ਨਾਲ ਸਬੰਧਤ ਰਹੱਸਾਂ ਨੂੰ ਸਮਝੇਗਾ। ਸੂਰਜ ਦੇ ਵਾਯੂਮੰਡਲ ਬਾਰੇ ਜਾਣਕਾਰੀ ਦਰਜ ਕਰੇਗਾ। ਦੁਨੀਆ ਭਰ ਦੇ ਵਿਗਿਆਨੀ ਸੂਰਜ ਬਾਰੇ ਜ਼ਿਆਦਾ ਜਾਣਕਾਰੀ ਇਕੱਠੀ ਨਹੀਂ ਕਰ ਸਕੇ ਹਨ। ਇਸ ਦਾ ਮੁੱਖ ਕਾਰਨ ਸੂਰਜ ਦਾ ਬਹੁਤ ਜ਼ਿਆਦਾ ਤਾਪਮਾਨ ਹੈ। ਤਾਪਮਾਨ ਦੇ ਕਾਰਨ ਕੋਈ ਵੀ ਉਪਗ੍ਰਹਿ ਇਸਦੇ ਨੇੜੇ ਪਹੁੰਚਣ ਤੋਂ ਪਹਿਲਾਂ ਸੜ ਕੇ ਸੁਆਹ ਹੋ ਜਾਵੇਗਾ।
ਇਸਰੋ ਵੱਲੋਂ ਵਿਕਸਤ ਆਦਿਤਿਆ ਐਲ1 ਵਿੱਚ ਅਤਿ-ਆਧੁਨਿਕ ਗਰਮੀ ਰੋਧਕ ਤਕਨਾਲੋਜੀ ਦੀ ਵਰਤੋਂ ਕੀਤੀ ਗਈ ਹੈ। ਇਸ ਦੇ ਬਾਹਰੀ ਹਿੱਸੇ ‘ਤੇ ਵਿਸ਼ੇਸ਼ ਕੋਟਿੰਗ ਕੀਤੀ ਗਈ ਸੀ ਜੋ ਇਸ ਨੂੰ ਸੂਰਜ ਦੀ ਤੇਜ਼ ਗਰਮੀ ਤੋਂ ਬਚਾਏਗੀ। ਇਸ ਦੇ ਨਾਲ ਹੀ ਇਸ ‘ਚ ਮਜ਼ਬੂਤ ਹੀਟ ਸ਼ੀਲਡ ਵੀ ਲਗਾਈ ਗਈ ਹੈ ਜੋ ਇਸ ਨੂੰ ਉੱਚ ਤਾਪਮਾਨ ਤੋਂ ਬਚਾਏਗੀ। ਸੂਰਜ ਦੇ ਤਾਪਮਾਨ ਤੋਂ ਬਚਾਉਣ ਲਈ ਇਸ ਵਿੱਚ ਹੋਰ ਵੀ ਕਈ ਉਪਕਰਨ ਲਗਾਏ ਗਏ ਹਨ।
ਇਹ ਵੀ ਪੜ੍ਹੋ : ਚਾਈਨਾ ਡੋਰ ਨੂੰ ਲੈ ਕੇ ਗਲੀ-ਗਲੀ ਸਪੀਕਰ ‘ਤੇ ਅਨਾਊਂਸਮੈਂਟ ਕਰ ਰਿਹਾ ਬੰਦਾ, ਲੋਕਾਂ ਨੂੰ ਕਰ ਰਿਹਾ ਅਲਰਟ
L1 ਪੁਆਇੰਟ ਖਾਸ ਕਿਉਂ ਹੈ?
L1 ਬਿੰਦੂ ਇਸ ਲਈ ਵੀ ਖਾਸ ਹੈ ਕਿਉਂਕਿ ਜਦੋਂ ਵੀ ਪੁਲਾੜ ਦੇ ਮੌਸਮ ਵਿੱਚ ਸੂਰਜ ਦੀਆਂ ਗਤੀਵਿਧੀਆਂ ਵਿੱਚ ਕੋਈ ਬਦਲਾਅ ਹੁੰਦਾ ਹੈ, ਤਾਂ ਇਹ ਧਰਤੀ ਨੂੰ ਪ੍ਰਭਾਵਿਤ ਕਰਨ ਤੋਂ ਪਹਿਲਾਂ ਇਸ ਬਿੰਦੂ ‘ਤੇ ਦਿਖਾਈ ਦਿੰਦਾ ਹੈ। ਅਜਿਹੇ ‘ਚ ਵਿਗਿਆਨੀਆਂ ਲਈ ਇਹ ਜਾਣਕਾਰੀ ਬਹੁਤ ਮਹੱਤਵਪੂਰਨ ਸਾਬਤ ਹੋ ਸਕਦੀ ਹੈ। ਆਦਿਤਿਆ ਐਲ ਵਨ ਧਰਤੀ ਦੇ ਨੇੜੇ ਪੁਲਾੜ ਵਾਤਾਵਰਣ ਦੀ ਵੀ ਨਿਗਰਾਨੀ ਕਰੇਗਾ, ਜਿਸ ਕਾਰਨ ਪੁਲਾੜ ਮੌਸਮ ਦੀ ਭਵਿੱਖਬਾਣੀ ਮਾਡਲ ਬਹੁਤ ਮਹੱਤਵਪੂਰਨ ਸਾਬਤ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”