ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਦੱਸਿਆ ਕਿ ਨੌਜਵਾਨ ਭਾਰਤੀ ਹਵਾਈ ਫੌਜ ਵਿਚ ਅਗਨੀਵੀਰ ਵਜੋਂ ਭਰਤੀ ਹੋ ਕੇ ਰਾਸ਼ਟਰ ਦੀ ਸੇਵਾ ਕਰਨਾ ਚਾਹੁੰਦੇ ਹਨ ਉਹ ਤਿਆਰ ਹੋ ਜਾਣ।ਆਨਲਾਈਨ ਰਜਿਸਟ੍ਰੇਸ਼ਨ 17 ਜਨਵਰੀ ਨੂੰ ਸਵੇਰੇ 11 ਵਜੇ ਤੋਂ 6 ਫਰਵਰੀ 2024 ਨੂੰ ਰਾਤ 11ਵਜੇ ਤੱਕ ਹੋਣਗੇ। ਅਵਿਆਹੁਤਾ ਪੁਰਸ਼ ਤੇ ਮਹਿਲਾ ਉਮੀਦਵਾਰਾਂ ਤੋਂ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।ਆਨਲਾਈਨ ਪ੍ਰੀਖਿਆ 17 ਮਾਰਚ ਜਾਂ ਉਸ ਦੇ ਬਾਅਦ ਹੋਵੇਗੀ।
ਜ਼ਿਲ੍ਹਾ ਬਿਊਰੋ ਆਫ ਰੋਜ਼ਗਾਰ ਜ਼ੋਨ ਹੁਨਰ ਵਿਕਾਸ ਦੇ ਪ੍ਰੀਖਣ ਅਧਿਕਾਰੀ ਵੈਸ਼ਾਲੀ ਨੇ ਦੱਸਿਆਕਿ ਜੋ ਨੌਜਵਾਨ ਇਸ ਪ੍ਰੀਖਿਆ ਵਿਚ ਹਿੱਸਾ ਲੈਕੇ ਭਾਰਤੀ ਹਵਾਈ ਫੌਜ ਵਿਚ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹਨ ਉਨ੍ਹਾਂ ਦਾ ਜਨਮ 2 ਜਨਵਰੀ 2004 ਤੋਂ 2 ਜੁਲਾਈ 2007 ਦੇ ਦਰਮਿਆਨ ਹੋਵੇ।
ਵੈਸ਼ਾਲੀ ਨੇ ਕਿਹਾ ਕਿ ਜੇਕਰ ਸਿੱਖਿਅਕ ਯੋਗਤਾ ਦੀ ਗੱਲ ਕੀਤੀ ਜਾਵੇ ਤਾਂ ਬੱਚਿਆਂ ਨੂੰ ਵਿਗਿਆਨ ਵਿਸ਼ੇ ਦੀ ਪੜ੍ਹਾਈ ਕਰਨੀ ਜ਼ਰੂਰੀ ਹੈ। ਉਮੀਦਵਾਰਾਂ ਦੇ ਇੰਗਲਿਸ਼ ਵਿਚ 50 ਫੀਸਦੀ ਅੰਕ ਤੇ ਕੁੱਲ ਘੱਟੋ-ਘੱਟ 50 ਫੀਸਦੀ ਅੰਕਾਂ ਸਣੇ ਕੇਂਦਰ ਰਾਜ ਤੇ ਯੂਟੀ ਵੱਲੋਂ ਮਾਨਤਾ ਪ੍ਰਾਪਤ ਸਿੱਖਿਆ ਬੋਰਡਾਂ ਤੋਂ ਮੈਥਸ, ਫਿਜ਼ੀਕਸ ਤੇ ਇੰਗਲਿਸ਼ ਸਣੇ ਇੰਟਰਮੀਡੀਏਟ 12ਵੀਂ ਬਰਾਬਰ ਦੀ ਪ੍ਰੀਖਿਆ ਪਾਸ ਕੀਤੀ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਕਿਸਾਨ ਭਵਨ ਤੇ ਕਿਸਾਨ ਹਵੇਲੀ ਚੰਡੀਗੜ੍ਹ ਦੀ ਆਨਲਾਈਨ ਬੁਕਿੰਗ ਸ਼ੁਰੂ, ਵੈੱਬਸਾਈਟ ਹੋਈ ਲਾਂਚ
ਡਿਪਲੋਮਾ ਵਿਚ ਕੁੱਲ 50 ਫੀਸਦੀ ਅੰਕ ਤੇ ਇੰਗਲਿਸ਼ ਵਿਚ 50 ਫੀਸਦੀ ਅੰਕ, ਸਾਹਿਤ ਕੇਂਦਰ ਤੇ ਯੂਟੀ ਮਾਨਤਾ ਪ੍ਰਾਪਤ ਪੋਲੀਟੈਕਨਿਕ ਸੰਸਥਾ ਤੋਂ ਇੰਜੀਨੀਅਰਿੰਗ, ਮਕੈਨੀਕਲ, ਇਲੈਕਟ੍ਰੀਕਲ, ਇਲੈਕਟ੍ਰੋਨਿਕਸ, ਆਟੋ ਮੋਬਾਈਲ, ਕੰਪਿਊਟਰ ਵਿਗਿਆਨ, ਇਨਫਰੋਸਮੇਸ਼ਨ ਟੈਕਨਾਲੋਜੀ ਤੇ ਤਿੰਨ ਸਾਲਾ ਡਿਪੋਲਮਾ ਕੀਤਾ ਹੋਵੇ।
ਸਿਹਤ ਕੇਂਦਰ ਰਾਜ ਅਤੇ ਯੂਟੀ ਦੁਆਰਾ ਮਾਨਤਾ ਪ੍ਰਾਪਤ ਵਿਦਿਅਕ ਬੋਰਡਾਂ ਤੋਂ ਭੌਤਿਕ ਵਿਗਿਆਨ ਅਤੇ ਗਣਿਤ ਵਰਗੇ ਗੈਰ-ਵੋਕੇਸ਼ਨਲ ਵਿਸ਼ਿਆਂ ਸਮੇਤ ਦੋ ਸਾਲਾ ਵੋਕੇਸ਼ਨਲ ਕੋਰਸ ਕੁੱਲ 50% ਅੰਕਾਂ ਨਾਲ ਅਤੇ ਅੰਗਰੇਜ਼ੀ ਵਿੱਚ 50% ਅੰਕਾਂ ਨਾਲ ਪਾਸ ਕੀਤਾ ਹੋਣਾ ਚਾਹੀਦਾ ਹੈ।