ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿਚ ਪੁਲਿਸ ਨੇ ਚਾਰ ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ ਹੈ। ਮਲੋਟ ਵਿਚ ਪ੍ਰੈੱਸ ਕਾਨਫਰੰਸ ਦੌਰਾਨ ਐੱਸਐੱਸਪੀ ਭਾਗੀਰਥ ਮੀਨਾ ਨੇ ਇਸ ਦਾ ਖੁਲਾਸਾ ਕੀਤਾ। ਐੱਸਐੱਸਪੀ ਮੀਨਾ ਮੁਤਾਬਕ ਇਸ ਗਿਰੋਹ ਦੇ ਮੈਂਬਰਾਂ ਨੇ ਮਲੋਟ ਵਿਚ ਏਐੱਸਆਈ ਕੁਲਦੀਪ ਸਿੰਘ ਤੋਂਸਰਵਿਸ ਪਿਸਤੌਲ, ਦੋ ਮੋਬਾਈਲ, ਪਰਸ ਸਣੇ 5500 ਰੁਪਏ, ਜ਼ਰੂਰੀ ਦਸਤਾਵੇ਼ ਤੇ ਤਿੰਨ ਦਿਨ ਪਹਿਲਾਂ ਕੋਟਭਾਈ ਦੇ ਪਿੰਡ ਭੰਦੂੜ ਵਿਚ ਇਕ ਵਿਅਕਤੀ ਤੋਂ ਤੇਜ਼ਧਾਰ ਹਥਿਆਰਾਂ ਦੇ ਬਲ ‘ਥੇ 66 ਹਜ਼ਾਰ ਦੀ ਨਕਦੀ ਲੁੱਟੀ ਸੀ।
ਡੀਐੱਸਪੀ ਮਲੋਟ ਫਤਿਹ ਸਿੰਘ ਬਰਾੜ, ਡੀਐੱਸਪੀ NDPS (ਮੁਕਤਸਰ) ਸੰਜੀਵ ਗੋਇਲ ਦੀ ਅਗਵਾਈ ਵਿਚ ਟੀਮ ਦਾ ਗਠਨ ਕੀਤਾ ਗਿਆ ਸੀ। ਇਸ ਵਿਚ ਸਾਰੇ ਪੁਲਿਸ ਥਾਣਿਆਂ ਦੇ ਇੰਚਾਰਜ ਵੀ ਸ਼ਾਮਲ ਸਨ। ਪੁਲਿਸ ਟੀਮ ਨੇ ਗਿਰੋਹ ਨੂੰ ਟ੍ਰੇਸ ਕਰਕੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ। ਮੁਲਜ਼ਮਾਂ ਦੇ ਕਬਜ਼ੇ ਤੋਂ ਏਐੱਸਆਈ ਕੁਲਦੀਪ ਸਿੰਘ ਤੋਂ ਖੋਹੀ ਗਈ ਸਰਵਿਸ ਪਿਸਤੌਲ, 5 ਕਾਰਤੂਸ ਤੇ ਵਾਰਦਾਤ ਵਿਚ ਇਸਤੇਮਾਲ ਪਿਸਤੌਰ, ਚਾਰ ਕਾਰਤੂਸ, ਦੋ ਤਲਵਾਰਾਂ, 60 ਗ੍ਰਾਨ ਸੋਨੇ ਦੇ ਗਹਿਣੇ, 5 ਮੋਬਾਈਲ ਤੇ ਕਾਲੇ ਰੰਗ ਦੀ ਸਕੋਡਾ ਕਾਰ ਬਰਾਮਦ ਹੋਈ ਹੈ।
ASI ਤੋਂ ਲੁੱਟੀ ਗਈ 5500 ਰੁਪਏ ਦੀ ਨਕਦੀ ਵੀ ਮੁਲਜ਼ਮਾਂ ਨੇ ਬਰਾਮਦ ਕਰ ਲਈ ਹੈ। ਮੁਲਜ਼ਮਾਂ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ ਗੋਪੀ ਵਾਸੀ ਗੱਟੀ ਅਜਾਇਬ ਸਿੰਘ (ਫਿਰੋਜ਼ਪੁਰ), ਬਿਕਰਮਜੀਤ ਸਿੰਘ ਵਾਸੀ ਫਲਿਆਂਵਾਲੀ (ਫਿਰੋਜ਼ਪੁਰ), ਜਸ਼ਨ ਕੁਮਾਰ ਵਾਸੀ ਚੱਕ ਭੂਰਵਾਲਾ ਤੇ ਕੀਰਤਪਾਲ ਸਿੰਘ ਉਰਫ ਕਿਰਤ ਵਾਸੀ ਪਿੰਡ ਜੰਡਵਾਲਾ ਮੀਰਾਸਾਂਗਲਾ (ਫਾਜ਼ਿਲਕਾ) ਵਜੋਂ ਹੋਈ ਹੈ।
ਇਹ ਵੀ ਪੜ੍ਹੋ : ਨ.ਸ਼ਿਆਂ ਖਿਲਾਫ ਲੁਧਿਆਣਾ ਪੁਲਿਸ ਦਾ ਵੱਡਾ ਐਕਸ਼ਨ, ਸਵਿਫਟ ਕਾਰ ਤੇ 15,000 ਦੀ ਡਰੱਗ ਮਨੀ ਸਣੇ ਕਈ ਕਾਬੂ
ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਮੁਕਤਸਰ ਵਿਚ ਵੀ ਲੁੱਟ ਦੀਆਂ ਵਾਰਦਾਤਾਂ ਕੀਤੀਆਂ ਹਨ। 31 ਦਸੰਬਰ ਨੂੰ ਮਲੋਟ ਰੋਡ ਡੇਰਾ ਰਾਧਾ ਸੁਆਮੀ ਕੋਲ ਇਕ ਕਾਰ ਚਾਲਕ ਪਰਿਵਾਰ ਤੋਂ 22,000 ਦੀ ਨਕਦੀ, ਦੋ ਮੋਬਾਈਲ ਫੋਨ, ਸੋਨੇ ਦੀਆਂ ਚੂੜ੍ਹੀਆਂ ਤੇ ਅੰਗੂਠੀਆਂ ਖੋਹੀਆਂ ਸਨ। ਇਸ ਮਾਮਲੇ ਵਿਚ ਪੀੜਤ ਜਸਵਿੰਦਰ ਸਿੰਘ ਵਾਸੀ ਦਿਓਨ ਖੇੜਾ ਦੇ ਬਿਆਨ ‘ਤੇ ਥਾਣਾ ਸਿਟੀ ਵਿਚ ਅਣਪਛਾਤਿਆਂ ਖਿਲਾਫ ਕੇਸ ਦਰਜ ਕੀਤਾ ਗਿਆ ਸੀ। ਮੁਲਜ਼ਮ ਗੁਰਪ੍ਰੀਤ ਸਿੰਘ ਤੇ ਬਿਕਰਮਜੀਤ ਸਿੰਘ ਖਿਲਾਫ ਪਹਿਲਾਂ ਹੀ 3-3 ਕੇਸ ਦਰਜ ਹਨ। ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ‘ਤੇ ਲਿਆ ਜਾਵੇਗਾ। ਮਾਮਲੇ ਵਿਚ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।